ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੁਣ ਉਨ੍ਹਾਂ ਨੇ ਇਹ ਵਪਾਰ ਹੀ ਬਣਾ ਲਿਆ। ਲਾਲੇ ਨਾਲ ਕੋਈ ਤੀਵੀਂ ਫਸ ਜਾਂਦੀ ਤਾਂ ਉਸ ਨੂੰ ਕੱਢ ਲਿਆਉਂਦੇ। ਹੁਣ ਉਹ ਯੂ.ਪੀ., ਬੀਕਾਨੇਰ ਤੇ ਅੰਬਾਲੇ ਵੱਲੋਂ ਵੀ ਤੀਵੀਂਆਂ ਹੋਰ ਬਦਮਾਸ਼ਾਂ ਤੋਂ ਸਸਤੇ ਮੁੱਲ ਲੈ ਕੇ ਏਧਰ ਲੈ ਆਉਂਦੇ ਤੇ ਨਫ਼ਾ ਕੱਢ ਕੇ ਵੇਚ ਦਿੰਦੇ। ਪੰਜ-ਛੇ ਸਾਲ ਉਹ ਦੋਵੇਂ ਇਸੇ ਤਰ੍ਹਾਂ ਕਰਦੇ ਰਹੇ। ਘੀਚਰ ਨੂੰ ਇੱਕ ਵਾਰੀ ਐਸਾ ਪਾਣੀਝਾਰਾ ਨਿਕਲਿਆ ਕਿ ਉਹ ਮੰਜੇ ਵਿੱਚੋਂ ਹੀ ਮੁੜ ਕੇ ਨਾ ਉੱਠ ਸਕਿਆ।

ਲਾਲਾ ਘੀਚਰ ਨਾਲੋਂ ਚੜ੍ਹਿਆ ਹੋਇਆ ਸੀ। ਇਲਾਕੇ ਵਿੱਚ ਤੇ ਹੋਰ ਦੂਰ-ਦੂਰ ਤਾਈਂ ਵੀ ਉਸ ਨੂੰ ਅੱਡਿਆਂ ਦਾ ਪਤਾ ਸੀ। ਹੁਣ ਉਸ ਨੇ ਆਪਣੇ ਨਾਲ ਨੇੜੇ ਦੇ ਪਿੰਡੋਂ ਇੱਕ ਹੋਰ ਜੁਆਨ ਨੂੰ ਸ਼ੰਗਾਰ ਲਿਆ। ਉਨ੍ਹਾਂ ਨੇ ਕਿੰਨੀਆਂ ਹੀ ਤੀਵੀਆਂ ਏਧਰ-ਉੱਧਰ ਕੀਤੀਆਂ। ਕਈਆਂ ਦੇ ਘਰ ਉਜਾੜ, ਕਈਆਂ ਦੇ ਵਸਾਏ। ਰਿਟਾਇਰਡ ਫੌਜੀ, ਆਸ ਮੁਕਾ ਬੈਠੇ ਆਦੀ ਛੜੇ ਤੇ ਕਈ ਅੰਗਹੀਣ, ਪਰ ਨਾਮੇ ਵਾਲੇ ਬੰਦੇ ਨਾਲੇ ਨੂੰ ਸਵਾਲ ਪਾਈਂ ਰੱਖਦੇ। ਪੁਲਿਸ ਨਾਲ ਉਹ ਮਿਲ ਕੇ ਰਹਿੰਦਾ। ਪੁਲਿਸ ਵਾਲਿਆਂ ਨੂੰ ਖੁਸ਼ ਕਰਨ ਦੇ ਤੇ ਉਨ੍ਹਾਂ ਨੂੰ ਧੋਖਾ ਦੇਣ ਦੇ ਸਾਰੇ ਢੰਗ ਉਸ ਨੂੰ ਆਉਂਦੇ ਸਨ। ਪਿੰਡ ਦੇ ਲੋਕ ਕਹਿੰਦੇ ਹੁੰਦੇ, ‘ਲਾਲਾ ਤਾਂ ਥਾਣੇਦਾਰ ਦਾ ਵੀ ਪਿਓ ਐ, ਉਹ ਨੂੰ ਕੌਣ ਹੱਥ ਪਾਵੇ।’

ਲਾਲੇ ਹੋਰੀਂ ਇੱਕ ਵਾਰੀ ਕਾਲੇਕਿਆਂ ਦਾ ਮੇਲਾ ਦੇਖਣ ਗਏ। ਉੱਥੇ ਇੱਕ ਪੰਜਾਹ-ਪਚਵੰਜਾ ਸਾਲਾ ਦਾ ਬੰਦਾ ਸੀ। ਉਹ ਬਰ੍ਹਮਾ ਵਿੱਚੋਂ ਚੰਗੇ ਪੈਸੇ ਕਮਾ ਕੇ ਲਿਆਇਆ ਸੀ। ਪਿੰਡ ਆ ਕੇ ਉਸ ਨੇ ਜ਼ਮੀਨ ਖਰੀਦ ਲਈ ਤੇ ਪੱਕਾ ਵਧੀਆ ਮਕਾਨ ਵੀ ਪਾ ਲਿਆ। ਪੈਸੇ ਵਾਲਾ ਬੰਦਾ ਹੋਣ ਕਰਕੇ ਉਸ ਦਾ ਵਿਆਹ ਵੀ ਹੋ ਗਿਆ। ਉਸ ਦੀ ਘਰਵਾਲੀ ਮਸ੍ਹਾਂ ਬਾਈ-ਤੇਈ ਸਾਲ ਦੀ ਸੀ। ਮਾਪਿਆਂ ਨੇ ਕੁੜੀ ਦਾ ਮੋਟਾ ਪੈਸਾ ਲਿਆ ਸੀ। ਲਾਲਾ ਉਨ੍ਹਾਂ ਦੇ ਘਰ ਪਹਿਲਾਂ ਵੀ ਦੋ-ਚਾਰ ਵਾਰੀਂ ਆ ਚੁਆਿ ਸੀ। ਬਰ੍ਹਮਾ ਵਾਲਾ ਉਹ ਆਦਮੀ ਆਏ ਗਏ ਦੀ ਸ਼ਰਾਬ ਆਦਿ ਨਾਲ ਚੰਗੀ ਸੇਵਾ ਕਰਦਾ। ਲਾਲਾ ਆਪਣੀ ਤਾੜ ਵਿੱਚ ਰਹਿੰਦਾ। ਉਸ ਨੂੰ ਪਤਾ ਲੱਗ ਗਿਆ ਕਿ ਇਸ ਤੀਵੀਂ ਨੂੰ ਝੋਰਾ ਜ਼ਰੂਰ ਹੈ। ‘ਕੀ ਕਰਾਂ ਪਰਾਂਦੇ ਨੂੰ,’ ਜੋਬਨ ਰੁੜਦੇ ਜਾਂਦੇ ਨੂੰ।

ਲਾਲਾ ਗੋਲੀ ਵਰਗਾ ਜਵਾਨ ਤਾਂ ਉਸ ਨੂੰ ਮਸ੍ਹਾਂ ਥਿਆਇਆ ਸੀ।

‘ਤੂੰ ਮੈਨੂੰ ਇਸ ਗਾਰ ’ਚੋਂ ਕੱਢ ਲੈ।’ ਉਸ ਤੀਵੀਂ ਨੇ ਉਸ ਦਿਨ ਲਾਲੇ ਨੂੰ ਸਵਾਲ ਕੀਤਾ।

‘ਮੈਂ ਕਦ ਤੈਨੂੰ ਨਾਂਹ ਕੀਤੀ ਐ।’ ਲਾਲੇ ਦੇ ਦਿਲ ਦੀ ਗੱਲ ਸੀ।

‘ਚੱਲ, ਪਹਿਰ ਦੇ ਤੜਕੇ ਨਿਕਲ ਚੱਲੀਏ’ ਤੀਵੀਂ ਪੱਕੀ ਤਿਆਰ ਹੋ ਗਈ।

‘ਘੋੜੀ ਵੀ ਨਾਲ ਈ ਲੈ ਚੱਲੀਏ, ਹਵਾ ਬਣਾ ਦੂੰ।’ ਲਾਲਾ ਉਸ ਦੇ ਘਰ ਦਾ ਜਿਵੇਂ ਸਭ ਕੁਝ ਹੂੰਝਣਾ ਚਾਹੁੰਦਾ ਸੀ।

‘ਇੱਕ ਕੌਲ ਮੇਰੇ ਨਾਲ ਕਰ ਬਈ ਤੂੰ ਆਪ ਮੈਨੂੰ ਵਸਾਵੇਂਗਾ। ਦੇਖੀਂ ਮੈਨੂੰ ਦਗ਼ਾ ਨਾ ਦੇਈਂ।’ ਭੂਰੇ ਨੇ ਆਪਣੇ ਹੱਥੋਂ ਸੋਨੇ ਦੀ ਛਾਪ ਕੱਢ ਕੇ ਲਾਲੇ ਦੀ ਚੀਚੀ ਵਿੱਚ ਸ਼ੰਗਾਰ ਦਿੱਤੀ। ਲਾਲੇ ਨੇ ਆਪਣਾ ਕੜਾ ਲਾਹ ਕੇ ਭੁਰੋ ਦੀ ਬਾਂਹ ਵਿੱਚ ਤਿਲ੍ਹਕਾ ਦਿੱਤਾ। ਦਿਨ ਚੜ੍ਹਿਆ ਤਾਂ ਸਾਰੇ ਪਿੰਡ ਵਿੱਚ ਹਾਹਾਕਾਰ ਮਚ ਗਈ।

ਦੋ ਮਹੀਨੇ ਲਾਲਾ ਉਸ ਨੂੰ ਪਤਾ ਨਹੀਂ ਕਿੱਥੇ-ਕਿੱਥੇ ਲਈ ਫਿਰਿਆ। ਇੱਕ ਦਿਨ ਬਠਿੰਡੇ ਤੋਂ ਪਰ੍ਹੇ ਇੱਕ ਪਿੰਡ ਵਿੱਚ ਉਹ ਠਹਿਰੇ। ਚਾਰ ਦਿਨ ਉਹ ਉੱਥੇ ਹੀ ਰਹੇ। ਜਿਸ

ਔਰਤ ਦਾ ਵਪਾਰੀ

45