ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/55

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਅਹਿਸਾਸ ਵੀ ਪੂਰਾ ਸੁਆਦ ਦਿੰਦਾ। ਦੋ ਕੁ ਵਾਰ ਉਸ ਦਾ ਪੱਟ ਉਸ ਦੇ ਪੱਟ ਨਾਲ ਖਹਿਆ, ਪਰ ਉਹ ਤਾਂ ਚੁੱਪ ਜਿਹਾ ਹੀ ਬੈਠਾ ਰਿਹਾ। ਸਾਰੇ ਰਾਹ ਹੀ ਮਜਾਜ਼ੀ ਬਣਿਆ ਹੋਇਆ। ਉਹ ਸੋਚਦੀ, ‘ਹੁਣ ਭਾਵੇਂ ਕਿੰਨਾ ਘੁੱਟਿਆ-ਵੱਟਿਆ ਬੈਠਾ ਰਹਿ। ਰਾਤ ਤਾਂ ਮੂਹਰੇ ਐ। ਜੱਟਾ, ਤੇਰਾ ਸਾਰਾ ਅਕੜੇਵਾਂ ਨਾ ਲਾਹਿਆ ਤਾਂ ਮੈਨੂੰ ਮਾਂ ਦੀ ਧੀ ਕੌਣ ਆਖੂ।’

ਉਸ ਦੀ ਸੱਸ ਚੁਬਾਰੇ ਵਿੱਚ ਆਈ। ਉਸ ਦੀਆਂ ਅੱਖਾਂ ਵਿੱਚ ਹੰਝੂ ਸਨ। ਸੰਨ ਕੌਰ ਹੈਰਾਨ। ‘ਧੀਏ, ਸਿਆਣੀ ਬਣੀਂ। ਤੂੰ ਮੇਰੀ ਕੁਲਵੰਤ ਐਂ। ਮੇਰੀ ਲਾਜ ਐਂ।’ ਤੇ ਸੱਸ ਨੇ ਉਸ ਦਾ ਚੰਦ ਮੱਥਾ ਚੁੰਮ ਲਿਆ। ਪ੍ਰਸਿੰਨ ਕੌਰ ਦੀ ਸਮਝ ਵਿੱਚ ਕੁਝ ਦੀ ਸਮਝ ਵਿੱਚ ਕੁਝ ਨਾ ਆਇਆ। ਇਹ ਲਾਡ-ਪਿਆਰ ਕਾਹਦਾ? ਚੁਬਾਰੇ ਦਾ ਬਲ੍ਹਬ ਬੁਝਾ ਕੇ ਸੱਸ ਥੱਲੇ ਉਤਰ ਗਈ। ਦੂਜੇ ਬਿੰਦ ਹੀ ਚੁਬਾਰੇ ਵਿੱਚ ਮਰਦਾਵੇਂ ਕਦਮਾਂ ਦੀ ਪੈੜ ਚਾਲ ਸੀ। ਪ੍ਰਸਿੰਨ ਕੌਰ ਦਾ ਕਾਲਜਾ ਧੱਕ-ਧੱਕ ਕਰਨ ਲੱਗਿਆ। ਮਰਦ ਆ ਕੇ ਉਸ ਦੇ ਪਲੰਘ ’ਤੇ ਬੈਠ ਗਿਆ। ਪ੍ਰਸਿੰਨ ਕੌਰ ਸੁੰਗੜਦੀ ਜਾ ਰਹੀ ਸੀ। ਮਰਦ ਨੇ ਉਸ ਦੀ ਬਾਂਹ ਨੂੰ ਹੱਥ ਪਾਇਆ ਤੇ ਮੂੰਹੋਂ ਸ਼ਰਾਬੀ ਹਵਾੜ ਕੱਢੀ। ਬਾਂਹ ਛੁਡਾ ਕੇ ਉਹ ਪਲੰਘ ’ਤੇ ਢੇਰੀ ਹੋ ਗਈ। ਉਹ ਭੁੱਖੇ ਬਘਿਆੜ ਵਾਂਗ ਉਸ ’ਤੇ ਝਪਟ ਪਿਆ। ਉਸ ਵਿੱਚੋਂ ਸ਼ਰਾਬ ਦੀ ਬੂ ਆ ਰਹੀ ਸੀ। ਸਾਹ ਘੁੱਟ ਦੇਣ ਵਾਲੀ ਗੰਦੀ ਤੇਜ਼ ਬੂ। ਉਸ ਨੇ ਤਾਂ ਜਿਵੇਂ ਪੀਤੀ ਵੀ ਬਹੁਤ ਹੋਵੇ। ਏਸੇ ਕਰਕੇ ਤਾਂ ਉਹ ਬੋਲਦਾ ਨਹੀਂ ਸੀ। ਅੱਧੀ ਰਾਤ ਤੋਂ ਬਾਅਦ ਇੱਕ ਵਾਰੀ ਫਿਰ ਉਹ ਉਸ ’ਤੇ ਝਪਟਿਆ। ਤੇ ਫਿਰ ਵੱਡੇ ਤੜਕੇ ਹੀ ਉਹ ਉਸ ਦੇ ਪਲੰਘ ਤੋਂ ਉੱਠ ਕੇ ਪਤਾ ਨਹੀਂ ਕਦੋਂ ਪੌੜੀਆਂ ਉਤਰ ਗਿਆ।

ਦਿਨ ਵੇਲੇ ਬੈਠਕ ਵਿੱਚ ਮੰਜੇ ’ਤੇ ਬੈਠੀ ਨੇ ਉਸ ਨੂੰ ਵਿਹੜੇ ਵਿੱਚ ਏਧਰ-ਓਧਰ ਤੁਰਦੇ-ਫਿਰਦੇ ਨੂੰ ਦੇਖਿਆ। ਦੇਖਣ ਵਿੱਚ ਤਾਂ ਉਹ ਸੱਫ਼ਰ ਜਿਹਾ ਸੀ। ਮੋਟਾ, ਤਾਜ਼ਾ, ਖੁੱਲ੍ਹੇ-ਖੁੱਲ੍ਹੇ ਅੰਗਾਂ ਵਾਲਾ। ਚੌੜਾ ਚਕਲਾ ਸਰੀਰ, ਪਰ ਰਾਤ ਨੂੰ ਉਸ ਦੇ ਅੰਗ ਪਿਚਕੇ-ਪਿਚਕੇ ਜਿਹੇ ਕਿਉਂ ਲੱਗਦੇ ਸਨ? ਰਾਤ ਤਾਂ ਉਸ ਦਾ ਹੱਡ ਜਿਹੇ ਰੜਕਦੇ ਸਨ। ਇਉਂ ਲੱਗਦਾ ਸੀ, ਜਿਵੇਂ ਉਸ ਦੀ ਦਾੜੀ ਮੁੰਨੀ ਹੋਈ ਹੋਵੇ। ਰਾਤ ਤਾਂ ਉਹ ਸੁੱਕੜ ਜਿਹਾ ਲੱਗਦਾ ਸੀ, ਹੁਣ ਤਾਂ ਇਹ ਬਾਘੜ ਬਿੱਲੇ ਵਰਗਾ ਪਿਆ ਹੈ। ਉਸ ਦੀ ਸਮਝ ਵਿੱਚ ਕੋਈ ਗੱਲ ਨਾ ਆਈ।

ਦੂਜੀ ਰਾਤ ਫਿਰ ਉਹੀ ਹਾਲ।

ਪ੍ਰਸਿੰਨ ਕੌਰ ਦੀਆਂ ਗੱਲਾਂ ’ਤੇ ਉਸ ਦੀ ਦਾੜ੍ਹੀ ਦੇ ਕਰਚੇ ਸੂਲਾਂ ਵਾਂਗਰ ਚੁਭਣ ਲੱਗੇ। ਉਸ ਨੇ ਸੋਚਿਆ ਕਿ ਦਿਨ ਵੇਲੇ ਤਾਂ ਜਦ ਉਹ ਉਹ ਦੇ ਮੂੰਹ ਵੱਲ ਸੰਵਾਰ ਕੇ ਝਾਕੀ ਸੀ ਤਾਂ ਉਸ ਦੀ ਚੱਪਾ-ਚੱਪਾ ਦਾੜ੍ਹੀ ਦੇਖਣ ਨੂੰ ਰੇਸ਼ਮ ਵਰਗੀ ਮੁਲਾਇਮ ਲੱਗਦੀ ਸੀ।

‘ਬੰਦਿਆ ਰੱਬ ਦਿਆ, ਤੂੰ ਮੂੰਹੋਂ ਤਾਂ ਕੁਛ ਬੋਲ।’

ਉਹ ਚੁੱਪ ਰਿਹਾ। ਸਿਰਫ਼ ਖੰਘੂਰਾਂ ਮਾਰੀ ਜਾਵੇ। ਸ਼ਰਾਬ ਵਿੱਚ ਜਿਵੇਂ ਬੌਂਦਲਿਆ ਜਿਹਾ ਹੋਵੇ। ਪ੍ਰਸਿੰਨ ਕੌਰ ਨੇ ਪਲੰਘ ਤੋਂ ਉੱਠ ਕੇ ਬਲ੍ਹਬ ਜਗਾ ਦਿੱਤਾ। ਚਿੱਟੇ ਦੁੱਧ ਚਾਨਣ ਵਿੱਚ ਕਾਲੇ ਜਿਹੇ ਰੰਗ ਦਾ ਮੁੰਨੀ ਦਾੜ੍ਹੀ ਵਾਲਾ ਬੰਦਾ ਪਲੰਘ ’ਤੇ ਅੱਖਾਂ ਮੀਚੀਂ

ਉਸ ਦਾ ਬਾਪ

55