ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/64

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਖਦੇਵ ਬੋਲ਼ਾ ਨਹੀਂ ਸੀ। ਉਹਦੇ ਕੰਨਾਂ ਵਿੱਚ ਸਭ ਦੀਆਂ ਗੱਲਾਂ ਪੈਂਦੀਆਂ, ਪਰ ਉਹ ਅਣ-ਸੁਣੀਆਂ ਕਰ ਛੱਡਦਾ। ਉਹ ਸਮਝਦਾ, ਲੋਕ ਤਾਂ ਕੁੱਤੇ ਹਨ, ਭੌਂਕੀ ਜਾਂਦੇ ਨੇ।

ਇੱਕ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਪੁਲਿਸ ਦੇ ਚਾਰ ਸਿਪਾਹੀ ਤੇ ਥਾਣੇਦਾਰ ਲਖਮੀ ਦੇ ਘਰ ਅੱਗੇ ਆ ਖੜ੍ਹੇ। ਦਰਵਾਜ਼ਾ ਖੜਕਾਇਆ, ਲਖਮੀ ਘਰ ਹੀ ਸੀ ਤੇ ਗੇਲੋ ਉਹ ਦੀ ਪਤਨੀ ਵੀ।ਉਹ ਪੁਲਿਸ ਦੇਖ ਕੇ ਘਬਰਾ ਗਏ।ਕਿਉਂ ਆਈ ਹੈ ਪੁਲਿਸ? ਫੇਰ ਤਾਂ ਹੋਰ ਘਬਰਾਹਟ ਹੋਈ, ਜਦੋਂ ਉਨ੍ਹਾਂ ਨੇ ਦੇਖਿਆ ਕਿ ਪੁਲਿਸ ਵਾਲੇ ਸੀਤੋ ਨੂੰ ਲੈ ਕੇ ਆਏ ਹਨ। ਸਿਪਾਹੀਆਂ ਨੇ ਮਕਾਨ ਅੰਦਰ ਵੜਦਿਆਂ ਹੀ ਲਖਮੀ ਨੂੰ ਕਾਬੂ ਕਰ ਲਿਆ। ਪਹਿਲਾਂ ਤਾਂ ਉਹਨੇ ਸ਼ੱਕ ਕੀਤਾ ਕਿ ਇਹ ਭਾਣਾ ਨਗਾਹੀ ਦੇ ਪੈਰੋਂ ਬੀਤਿਆ ਹੈ। ਪਰ ਫੇਰ ਉਹ ਉਹ ਸੋਚਣ ਲੱਗਿਆ, ਸੀਤੋ ਕਿਉਂ ਨਾਲ ਆਈ ਹੈ? ਸੀਤੋ ਅਜਿਹਾ ਭੈੜਾ ਕੰਮ ਨਹੀਂ ਕਰਵਾ ਸਕਦੀ। ਸੀਤੋ ਤਾਂ ਉਨ੍ਹਾਂ ਦੀ ਆਪਣੀ ਹੈ। ਫੇਰ ਉਹ ਨੇ ਫ਼ਿਕਰ ਕੀਤਾ ਕਿ ਜੇ ਸੀਤ ਹੈ ਤਾਂ ਨਗਾਹੀ ਕਿੱਥੇ ਹੈ? ਉਹ ਦੀ ਸਮਝ ਵਿੱਚ ਕੁਝ ਵੀ ਨਹੀਂ ਆ ਰਿਹਾ ਸੀ। ਪੁਲਿਸ ਵਾਲੇ ਉਹਨੂੰ ਹੁਣ ਉਨ੍ਹਾਂ ਦੇ ਨਾਲ ਥਾਣੇ ਜਾਣ ਲਈ ਆਖ ਰਹੇ ਸਨ। ਉਹ ਗੈਲੋ ਨੂੰ ਵੀ ਨਾਲ ਲੈ ਕੇ ਜਾਣਾ ਚਾਹੁੰਦੇ ਸਨ। ਸੀਤੋ ਚੁੱਪ ਖੜ੍ਹੀ ਸੀ। ਕੁਝ ਨਹੀਂ ਬੋਲ ਰਹੀ ਸੀ। ਉਹ ਮੂੰਹ ਖੋਲ੍ਹਣ ਲਗਦੀ ਤਾਂ ਸਿਪਾਹੀ ਉਹ ਨੂੰ ਝਿੜਕ ਦਿੰਦਾ। |

ਗੱਲ ਇਹ ਸੀ ਕਿ ਨਗਾਹੀ ਆਪਣੇ ਘਰ ਓਪਰਿਆਂ ਬੰਦਿਆਂ ਨੂੰ ਲਿਆਉਣ ਲੱਗਿਆ ਸੀ। ਸੀਤੋ ਉਹਨੂੰ ਮਨ੍ਹਾਂ ਕਰਦੀ। ਪਰ ਉਹ ਹਟਦਾ ਨਹੀਂ ਸੀ। ਉਹ ਸ਼ਰਾਬ ਪੀਂਦੇ ਤੇ ਸੀਤੋ ਨੂੰ ਵੀ ਖਰਾਬ ਕਰਦੇ। ਅਖ਼ੀਰ ਇੱਕ ਦਿਨ ਨਗਾਹੀ ਘਰ ਨਹੀਂ ਆਇਆ। ਦੋ ਦਿਨ, ਚਾਰ ਦਿਨ, ਉਹ ਤਾਂ ਹਫ਼ਤਾ ਨਹੀਂ ਮੁੜਿਆ ਕਿਧਰੋ। ਘਰ ਵਿੱਚ ਨਗਾਹੀ ਦਾ ਮਿੱਤਰ ਸੀ। ਜਦੋਂ ਸੀਤੋ ਨਗਾਹੀ ਨੂੰ ਉਡੀਕ-ਉਡੀਕ ਥੱਕ ਗਈ ਤਾਂ ਮਿੱਤਰ ਨੇ ਭਾਂਡਾ ਭੰਨ ਦਿੱਤਾ। ਦੱਸਿਆ ਕਿ ਉਹ ਹੁਣ ਕਦੇ ਵੀ ਨਹੀਂ ਆਵੇਗਾ। ਉਹ ਹੁਣ ਉਸੋ ਦੀ ਹੈ। ਪਰ ਦੋ ਮਹੀਨੇ ਵੀ ਨਹੀਂ ਲੰਘੇ ਸਨ ਕਿ ਇੱਕ ਬੰਦਾ ਉੱਥੇ ਹੋਰ ਆਉਣ ਲੱਗਿਆ। ਫੇਰ ਉਹ ਉਹ ਦਾ ਪਤੀ ਬਣ ਬੈਠਾ। ਪਤਾ ਉਹਨੂੰ ਉਦੋਂ ਲੱਗਿਆ, ਜਦੋਂ ਉਹ ਦੂਜਾ ਬੰਦਾ ਉਹਨੂੰ ਕਿਧਰੋਂ ਘਰੋਂ ਬਾਹਰ ਲੈ ਕੇ ਜਾਣ ਦੀ ਜ਼ਿੱਦ ਕਰ ਰਿਹਾ ਸੀ। ਉਹ ਸ਼ਰਾਬੀ ਹੋ ਕੇ ਇੱਕ ਰਾਤ ਮੁੰਹੋਂ ਫੁੱਟਿਆ ਕਿ ਨਗਾਹੀ ਨੇ ਉਹਨੂੰ ਆਪਣੇ ਮਿੱਤਰ ਕੋਲ ਵੇਚ ਦਿੱਤਾ ਸੀ ਤੇ ਉਹ ਮਿੱਤਰ ਨੇ ਫੇਰ ਉਹ ਉਹਨੂੰ ਵੇਚ ਦਿੱਤੀ ਹੈ। ਹੁਣ ਉਹ ਦੀ ਮੁੱਲ ਦੀ ਤੀਵੀਂ ਹੈ। ਉਹ ਉਹਨੂੰ ਵਿਸ਼ਵਾਸ ਦਿਵਾ ਰਿਹਾ ਸੀ ਕਿ ਉਹ ਉਸ ਨੂੰ ਕਿਸੇ ਸ਼ਰੀਫ਼ ਆਦਮੀ ਦੇ ਘਰ ਬਿਠਾਏਗਾ। ਆਪ ਤਾਂ ਉਹ ਤੀਮੀਆਂ ਵੇਚਣ ਦਾ ਧੰਦਾ ਕਰਦਾ ਹੈ। ਸੀਤੋ ਉਹਦੀ ਗੱਲ ਮੰਨ ਗਈ ਸੀ। ਰੋਂਦੀ ਵੀ ਜਾਂਦੀ, ਉਹਦੀਆਂ ਗੱਲਾਂ ਮੰਨੀ ਵੀ ਜਾਂਦੀ। ਬੰਦੇ ਨੂੰ ਜਦੋਂ ਵਿਸ਼ਵਾਸ ਹੋ ਗਿਆ ਤਾਂ ਉਹ ਉਹਨੂੰ ਇਕੱਲੀ ਛੱਡ ਕੇ ਗਾਹਕ ਲੈਣ ਤੁਰ ਗਿਆ। ਕਹਿ ਗਿਆ ਕਿ ਉਹ ਤਿੰਨ ਦਿਨਾਂ ਨੂੰ ਮੁੜੇਗਾ। ਉਹ ਆਪਣਾ ਖਿਆਲ ਰੱਖੇ, ਜ਼ਮਾਨਾ ਮਾੜਾ ਹੈ।

ਉਹ ਬੰਦਾ ਘਰੋਂ ਬਾਹਰ ਹੋਇਆ ਤਾਂ ਉਹ ਉਸੇ ਵੇਲੇ ਮਕਾਨ ਤੋਂ ਥੋੜੀ ਦੂਰ ਪੈਂਦੇ ਰਿਕਸ਼ਾ ਸਟੈਂਡ ’ਤੇ ਗਈ। ਇੱਕ ਰਿਕਸ਼ੇ ਵਾਲੇ ਨੂੰ ਕਿਹਾ ਕਿ ਉਹ ਉਹ ਨੂੰ ਥਾਣੇ ਲੈ ਚੱਲੇ। ਰਿਕਸ਼ਾ ਵਾਲੇ ਨੇ ਦਸ ਰੁਪਏ ਮੰਗੇ। ਉਹ ਮੰਨ ਗਈ। ਸੀਤੋ ਨੂੰ ਥਾਣੇ ਦਾ ਕੋਈ

64

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ