ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/67

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੈਠੇ ਸਾਂ। ਤਖ਼ਤਪੋਸ਼ ਦੇ ਹੇਠਾਂ ਅਤੇ ਆਲੇ-ਦੁਆਲੇ ਚੱਪਣਾਂ ਨਾਲ ਢਕੇ ਤੌੜੇ ਅਤੇ ਤਪਲੇ-ਭੁੱਜੇ ਓਵੇਂ ਸਨ। ਕੁਝ ਕੱਪੜਿਆਂ ਨਾਲ ਬੰਨ੍ਹੇ ਹੋਏ ਸਨ। ਇੱਕ ਖੂੰਜੇ ਸੁੱਕੀਆਂ ਲੱਕੜਾਂ ਦਾ ਢੇਰ ਸੀ ਤੇ ਪਾਥੀਆਂ ਅਤੇ ਇੱਕ ਪਾਸੇ ਤੂੜੀ ਦੀ ਢਿੱਗ ਉਸਰੀ ਖੜ੍ਹੀ ਸੀ। ਇੱਕ ਥਮਲੇ ਨਾਲ ਦੋ ਮੰਜੇ ਖੜ੍ਹੇ ਕੀਤੇ ਹੋਏ।

‘ਹੁਣ ਕਿੰਨੇ ਕਬੂਤਰ ਨੇ ਕੋਠੇ ’ਚ?’ ਮੈਂ ਉਹ ਨੂੰ ਸੁਭਾਇਕੀ ਪੁੱਛਿਆ।

ਉਹ ਬੋਲਿਆ ਨਹੀਂ। ਜਿਵੇਂ ਉਹ ਨੂੰ ਸੁਣਿਆ ਨਾ ਹੋਵੇ। ਸੁੱਕੇ ਥੱਕ ਦੀ ਘੁੱਟ ਅੰਦਰ ਲੰਘਦੀ ਦਾ ਉਦੋਂ ਹੀ ਪਤਾ ਲੱਗਿਆ, ਜਦੋਂ ਮੈਂ ਉਸ ਦਾ ਜਵਾਬ ਸੁਣਨ ਲਈ ਉਹ ਦੇ ਵੱਲ ਮੂੰਹ ਕੀਤਾ ਤੇ ਉਹ ਦੀ ਸੰਘੀ ਦਾ ਘੰਡ ਥੋੜ੍ਹਾ ਜਿਹਾ ਉਤਾਂਹ ਉੱਠ ਕੇ ਫੇਰ ਆਪਣੀ ਥਾਂ ’ਤੇ ਥੱਲੇ ਆ ਗਿਆ। ਉਹ ਦੀਆਂ ਬੇਜਾਨ ਅੱਖਾਂ ਵਿੱਚ ਸਿੱਲ੍ਹ ਉਤਰ ਆਈ ਸੀ।ਉਹ ਨੂੰ ਉੱਥੇ ਹੀ ਬੈਠਾ ਛੱਡ ਕੇ ਮੈਂ ਅਗਾਂਹ ਵਿਹੜੇ ਵਿੱਚ ਗਿਆ। ਕਬੂਤਰਾਂ ਵਾਲਾ ਕੋਠਾ ਵਿਹੜੇ ਵਿੱਚ ਹੀ ਸੀ। ਇਹ ਕੋਠਾ ਉਨ੍ਹਾਂ ਨੇ ਕਦੇ ਤੂੜੀ ਰੱਖਣ ਵਾਸਤੇ ਬਣਾਇਆ ਹੋਵੇਗਾ।

ਕੋਠੇ ਦਾ ਬਾਰ ਖੁੱਲਾ ਪਿਆ ਸੀ। ਅੰਦਰੋਂ ਕੋਠਾ ਭਾਂ-ਭਾਂ ਕਰਦਾ ਹੋਵੇ, ਜਿਵੇਂ ਕਿਧਰੇ ਇੱਕ ਵੀ ਕਬੂਤਰ ਨਹੀਂ ਸੀ। ਕਬੂਤਰਾਂ ਦੇ ਘਰਾਂ ਵਿੱਚ ਵਿੱਠਾਂ ਸਨ ਬੱਸ। ਪਾਣੀ ਵਾਲੇ ਕੂੰਡੇ ਸੁੱਕੇ ਪਏ ਸਨ। ਛੱਤ ਤੇ ਸ਼ਤੀਰਾਂ ਨਾਲ ਲਮਕਦੀਆਂ ਰੱਸੀਆਂ ਟੁੱਟੀਆਂ ਹੋਈਆਂ ਸਨ। ਇਨ੍ਹਾਂ ਰੱਸੀਆਂ ਨਾਲ ਡੰਡੇ ਬੰਨ੍ਹੇ ਹੁੰਦੇ। ਡੰਡਿਆਂ ’ਤੇ ਕਬੂਤਰ ਉਡਾਰੀ ਮਾਰ ਕੇ ਬੈਠਦੇ।

ਪਹਿਲੀ ਵਾਰ ਜਦੋਂ ਮੈਂ ਛੋਟੂ ਕੋਲ ਆਇਆ, ਮੇਰੇ ਨਾਲ ਇੱਕ ਹੋਰ ਮੁੰਡਾ ਸੀ। ਮੇਰਾ ਕਾਲਜ ਸਾਥੀ, ਗੁਰਜੰਟ। ਉਨ੍ਹਾਂ ਦਿਨਾਂ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਨ।

ਸਾਡੇ ਪਿੰਡ ਦਾ ਇੱਕ ਅਜ਼ਾਦੀ ਘੁਲਾਟੀਆ ਉਮੀਦਵਾਰ ਸੀ। ਉਹ ਨੇ ਮੈਨੂੰ ਇਸ ਪਿੰਡ ਮਾਮੇ ਕੋਲ ਭੇਜਿਆ ਸੀ। ਮਾਮਾ ਨੰਬਰਦਾਰ ਸੀ ਤੇ ਸਰਪੰਚ ਵੀ। ਉਹ ਮੰਨੀ ਦੰਨੀ ਦਾ ਬੰਦਾ ਸੀ। ਪਿੰਡ ਵਿੱਚ ਉਹ ਦਾ ਪੁਰਾ ਰਸੂਖ਼ ਸੀ। ਲੱਗਭਗ ਸਾਰਾ ਪਿੰਡ ਉਹ ਨੂੰ ਪੁੱਛ ਕੇ ਗੱਲ ਕਰਦਾ। ਵੋਟਾਂ ਪੈਂਦੀਆਂ ਤਾਂ ਪਿੰਡ ਉਹ ਦੇ ਮਗਰ ਹੁੰਦਾ।

ਮਾਮੇ ਨਾਲ ਗੱਲ ਮੁਕਾ ਕੇ ਅਸੀਂ ਹੋਰ ਗੱਲਾਂ ਕਰਨ ਲੱਗੇ। ਪਤਾ ਨਹੀਂ ਕਿਵੇਂ ਗੁਰਜੰਟ ਨੇ ਕਬੂਤਰਾਂ ਦੀ ਗੱਲ ਛੇੜ ਲਈ। ਅਸਲ ਵਿੱਚ ਉਹ ਦਾ ਤਾਇਆ ਕਬੂਤਰਬਾਜ਼ ਸੀ। ਉਹ ਦੀ ਉਮਰ ਸੱਠਾਂ ਤੋਂ ਉੱਤੇ ਹੋ ਚੁੱਕੀ ਸੀ। ਪਰ ਘਰ ਵਿੱਚ ਅਜੇ ਵੀ ਕਬੂਤਰਾਂ ਦਾ ਖੁੱਡਾ ਜਿਉਂ ਦਾ ਤਿਉਂ ਕਾਇਮ ਸੀ। ਉਨ੍ਹਾਂ ਦੇ ਚੁੱਲ੍ਹੇ ’ਤੇ ਹੀ ਸੀ। ਜੁਆਕ ਚਾਹੇ ਪੈਰੋਂ ਨੰਗੇ ਫਿਰਦੇ ਰਹਿਣ, ਤਾਇਆ ਕਬਰਾਂ ਨੂੰ ਬਦਾਮਾਂ ਦੀਆਂ ਗਿਰੀਆਂ ਜ਼ਰਰ ਚਾਰਦਾ। ਬੀਜਣ ਨੂੰ ਰੱਖੀ ਕਣਕ ਦੀ ਬੋਰੀ ਵਿੱਚੋਂ ਕਬੂਤਰਾਂ ਦੇ ਚੋਗੇ ਲਈ ਝੋਲੀ ਭਰ ਲਿਜਾਂਦਾ। ਬੇਬੇ ਨੇ ਉਹ ਦਾ ਖੁੱਡਾ ਕਈ ਵਾਰ ਢਾਹਿਆ ਸੀ, ਪਰ ਤਾਇਆ ਓਸੇ ਥਾਂ ਫੇਰ ਨਵਾਂ ਖੁੰਡਾ ਉਸਾਰ ਲੈਂਦਾ।

‘ਓਏ ਭਾਈ, ਛੜਿਆਂ ਦੇ ਇਹ ਸਾਰੇ ਚੋਜ ਜ਼ਮੀਨਾਂ ਕਰਕੇ ਨੇ। ਐਥੇ ਵੀ ਹੈਗਾ ਇੱਕ ਸਾਡੇ ਪਿੰਡ ਛੋਟੂ ਅੰਨ੍ਹਾਂ।’ ਮਾਮੇ ਨੇ ਹਾਸੇ ਵਿੱਚ ਹਾਸਾ ਰਲਾ ਦਿੱਤਾ। ਦੱਸਿਆ ਕਿ

ਚਿੱਟੀ ਕਬੂਤਰੀ

67