ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/72

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੱਗੀਆਂ। ਭਾਈ ਤਾਂ ਰੱਖ ਕੇ ਰਾਜ਼ੀ ਸੀ। ਸੀਬੋ ਦੇ ਨਾਂ ਜ਼ਮੀਨ ਸੀ, ਪਰ ਭਰਜਾਈਆਂ ਚੰਡਾਲ ਬਣਗੀਆਂ। ਕਹਿੰਦੀਆਂ, ਸਾਨੂੰ ਇਹ ਦੀ ਜ਼ਮੀਨ ਦੀ ਲੋੜ ਨ੍ਹੀਂ, ਸਾਡੇ ਧੀਆਂ-ਪੁੱਤਾਂ ’ਤੇ ਇਹ ਦਾ ਬੁਰਾ ਅਸਰ ਪੈਂਦਾ।’

‘ਫੇਰ?’

‘ਭਾਈ ਵੀ ਅੱਕੇ ਪਏ ਸੀ। ਤੀਵੀਆਂ ਨਿੱਤ ਕਲੇਸ਼ ਕਰਦੀਆਂ। ਅਖ਼ੀਰ ਉਨ੍ਹਾਂ ਨੇ ਇੱਕ ਦਹਾਜੂ ਟੋਲ ਲਿਆ, ਜੀਹਦੇ ਪਹਿਲਾਂ ਚਾਰ ਜੁਆਕ ਸੀ। ਸੀਬੋ ਨੇ ਸੁਣਿਆ ਤਾਂ ਰਾਤ ਨੂੰ ਮੰਜੇ 'ਤੇ ਈ ਪਈ ਰਹਿ ’ਗੀ। ਖਾ ’ਗੀ ਕੁਛ।’ ਛੋਟੂ ਨੇ ਮੱਥਾ ਫੜ ਲਿਆ। ਉਹ ਦੀ ਸਾਰੀ ਦੇਹ ਕੰਬ ਰਹੀ ਸੀ। ਅੱਖਾਂ ਦਾ ਸਾਰਾ ਪਾਣੀ ਜਿਵੇਂ ਉਹ ਨੇ ਮੇਰੇ ਹੁੰਦਿਆਂ ਹੀ ਮੁਕਾ ਦੇਣਾ ਹੋਵੇ।

72

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ