ਰੁਪਿਆ ਨਕਦ। ਇਹ ਸਾਰੀ ਲਿਖਤ ਉਹ ਤਿੰਨ ਸੌ ਰੁਪਈਏ ਦੀ ਕਰੇਗਾ। ਦੋ ਰੁਪਏ ਸੈਂਕੜਾ ਮਹੀਨੇ ਦਾ ਵਿਆਜ। ਇਹ ਵੀ ਦੱਸ ਦਿੱਤਾ ਗਿਆ ਕਿ ਉਹ ਛੇ ਮਹੀਨੇ ਬਾਅਦ ਹੀ ਉਹਦੇ ਨਾਲ ਮੁੜ ਕੇ ਗੱਲ ਕਰੇ। ਵਿਆਜ ਮੋੜਨਾ ਹੈ, ਵਿਆਜ ਮੋੜ ਦੇਵੇ। ਵਿਆਜ ਸਣੇ ਸਾਰੀ ਰਕਮ ਮੋੜੀਨੀ ਹੈ ਤਾਂ ਸਾਰੀ ਮੋੜ ਦੇਵੇ। ਜਬਰਾ ਕਰਮ ਸਿੰਘ ਦੀਆਂ ਸਾਰੀਆਂ ਸ਼ਰਤਾਂ ਮੰਨ ਚੁੱਕਿਆ ਸੀ। ਉਹਨੂੰ ਕਾਹਦਾ ਇਤਰਾਜ਼ ਸੀ। ਘਰ ਵਿੱਚ ਆਟਾ ਨਹੀਂ ਸੀ, ਉਹਨੂੰ ਤਾਂ ਖਾਣ ਲਈ ਗੁੱਲੀ ਚਾਹੀਦੀ ਸੀ। ਕਿਤੋਂ ਵੀ ਮਿਲੇ, ਕਿਵੇਂ ਵੀ ਮਿਲੇ। ਕਰਮ ਸਿੰਘ ਦੀ ਹਰ ਗੱਲ ਤੇ ਉਹ ਹੁੰਗਾਰਾ ਭਰਦਾ, "ਬਾਬਾ ਮੇਰੇ ਨਾਲ ਕੀ ਅੱਡ ਗੱਲ ਕਰਨੀ ਐਂ ਤੂੰ, ਜਿਵੇਂ ਹੋਰਨਾਂ ਨਾਲ ਕਰਦੈ, ਮੇਰੇ ਨਾਲ ਕਰ ਲੀੰ।
ਸਾਰੀ ਗੱਲ ਪੱਕ-ਠੱਕ ਹੋ ਗਈ ਤਾਂ ਜਬਰਾ ਓਥੋਂ ਪਿੰਡ ਨੂੰ ਆ ਗਿਆ। ਡੂੰਘੀ ਆਥਣ ਹੋਈ ਤਾਂ ਕਰਮ ਸਿੰਘ ਆਇਆ। ਚਰਨੀ ਦੀ ਦੁਕਾਨ ਤੇ ਜਬਰਾ ਪਹਿਲਾਂ ਹੀ ਬੈਠਾ ਹੋਇਆ ਸੀ। ਉਹ ਤਾਂ ਕਰਮ ਸਿੰਘ ਨੂੰ ਕਦੋਂ ਦਾ ਉਡੀਕ ਰਿਹਾ ਸੀ। ਕਰਮ ਸਿੰਘ ਨੇ ਆਪਣੀ ਲਾਲ ਬਹੀ ਮੋਢੇ ਵਾਲੇ ਸਮੋਸੇ ਵਿੱਚ ਵਲੇਟੀ ਹੋਈ ਸੀ। ਚਰਨੀ ਦੀ ਦੁਕਾਨ ਵਿੱਚ ਉਹਨੇ ਅੰਦਰ ਪੈਰ ਰੱਖਿਆ ਤਾਂ ਜਬਰਾ ਵੀ ਮੁੱਲਕ ਦੇ ਕੇ ਦੇਹਲੀ ਅੰਦਰ ਹੋ ਗਿਆ। ਚਰਨੀ ਨੇ ਆਪਣੇ ਹੁੱਕੇ ਦੀ ਨੜ੍ਹੀ ਪਰ੍ਹਾਂ ਭੰਵਾ ਦਿੱਤੀ। ਉਹ ਪਹਿਲਾਂ ਹੀ ਸਮਝਾ ਗਿਆ। ਦੂਜੇ ਬੰਦ ਹੀ ਉਹ ਆਪਣੀ ਕਲਮ-ਦਵਾਤ ਲੱਭਣ ਲੱਗਿਆ।
1੦
ਅਪ੍ਰੈਲ ਦਾ ਮਹੀਨਾ ਚੜ੍ਹਿਆ ਤਾਂ ਸਕੂਲ ਵਿੱਚ ਨਵੇਂ ਮੁੰਡੇ-ਕੁੜੀਆਂ ਦਾਖ਼ਲ ਹੋਣ ਲੱਗੇ। ਬੂਟੇ ਨੂੰ ਵੀ ਦਾਖ਼ਲ ਕਰਵਾ ਦਿੱਤਾ ਗਿਆ। ਇੱਕ ਫੱਟੀ, ਇੱਕ ਬਾਲ-ਬੋਧ ਸਕੂਲ ਵੱਲੋਂ ਹੀ ਮਿਲ ਗਏ। ਘਰੋਂ ਇੱਕ ਰੁਪਈਆ ਲੈ ਕੇ ਕਾਲੀ ਸਿਆਹੀ, ਦਵਾਤ ਤੇ ਕਲਮਾਂ ਉਹ ਖ਼ੁਦ ਹੀ ਖ਼ਰੀਦ ਲਿਆਇਆ। ਸਕੂਲ ਜਾਣਾ ਸ਼ੁਰੂ ਕਰ ਦਿੱਤਾ। ਬੜੇ ਚਾਹ ਨਾਲ ਪੜ੍ਹਨ ਲੱਗਿਆ। ਸਕੂਲ ਜਾ ਕੇ ਉਹਨੂੰ ਨਵਾਂ ਹੀ ਅਨੁਭਵ ਹੋਇਆ। ਉੱਥੇ ਤੱਪੜਾਂ ’ਤੇ ਕਿਵੇਂ ਚੁੱਪ-ਚਾਪ ਜਿਹਾ ਬੈਠਣਾ ਪੈਂਦਾ। ਦੋ ਮੁੰਡੇ ਗੱਲਾਂ ਕਰਨ ਲੱਗਦੇ ਤਾਂ ਭੈਣ ਜੀ ਵੱਟ ਟੋਕ ਦਿੰਦੇ-ਏ..... ਕੰਮ ਕਰੋ ਆਪਣਾ। ਪਿਸ਼ਾਬ ਕਰਨ ਜਾਣਾ ਹੁੰਦਾ ਤਾਂ ਪੁੱਛ ਕੇ ਉੱਠਣਾ ਪੈਂਦਾ। ਏਦਾਂ ਹੀ ਪਾਣੀ ਪੀਣ ਦੀ ਛੁੱਟੀ ਲੈਣੀ ਪੈਂਦੀ। ਇੱਕ ਨਵੀਂ ਹੀ ਦਿਲਚਸਪ ਗੱਲ ਉਹਨੇ ਸਿੱਖੀ। ਪਾਣੀ ਪੀਣ ਦੀ ਛੁੱਟੀ ਮੰਗਣ ਲਈ ਇੱਕ ਉਂਗਲ ਖੜੀ ਕਰਕੇ ਪੁੱਛਣਾ ਪੈਂਦਾ ਸੀ ਤੇ ਕਹਿਣਾ ਹੁੰਦਾ--ਇੱਕ ਨੰਬਰ ਜਾ ਆਵਾਂ ਜੀ?" ਪਿਸ਼ਾਬ ਕਰਨ ਜਾਣਾ ਹੁੰਦਾ ਤਾਂ ਦੋ ਉਂਗਲਾਂ ਖੜੀਆਂ ਕਰਕੇ ਕਹਿਣਾ ਪੈਂਦਾ-ਦੋ ਨੰਬਰ ਜਾ ਆਵਾਂ ਜੀ?" ਮੁੰਡੇ-ਕੁੜੀਆਂ ਕਿਵੇਂ ਨਿੱਕੀ-ਨਿੱਕੀ ਗੱਲ ਵੀ ਭੈਣ ਜੀ ਨੂੰ ਉੱਠ ਕੇ ਦੱਸਦੇ। ਕੋਈ ਮੁੰਡਾ ਕਿਸੇ ਦੀ ਕਿਤਾਬ ਨੂੰ ਹੱਥ ਲਾ ਦਿੰਦਾ ਤਾਂ ਦੂਜਾ ਉੱਠ ਕੇ ਭੈਣ ਜੀ ਨੂੰ ਕਹਿਣ ਜਾਂਦਾ-'ਭੈਣ ਜੀ, ਔਹ ਮੇਰੀ ਕਿਤਾਬ ਖੋਂਹਦੈ। ਔਹ ਮੇਰੀ ਕਿਤਾਬ ਪਾੜਦੈ।" ਕੋਈ ਕੁੜੀ ਕਿਸੇ ਹੋਰ ਕੁੜੀ ਵੱਲ ਜ਼ਰਾ ਰਿਸਕ ਕੇ ਬੈਠ ਜਾਂਦੀ ਤਾਂ ਉਹ ਝੱਟ ਉੱਠਦੀ ਤੇ ਭੈਣ ਜੀ ਨੂੰ ਜਾ ਦੱਸਦੀ-ਭੈਣ ਜੀ, ਔਹ ਮੇਰੇ ਨੰਬਰ 'ਤੇ ਬੈਠ ਗੀ।’ ਦੂਜੇ ਮੁੰਡੇ ਜਾਂ ਕੁੜੀ ਬਾਰੇ ਕੋਈ ਗੱਲ ਕਹਿਣ ਨੂੰ ਸ਼ਿਕਾਇਤ ਆਖਿਆ ਜਾਂਦਾ। ਬੂਟੇ ਲਈ ਇਹ ਨਵਾਂ
ਛੱਪੜੀ ਵਿਹੜਾ
103