ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਪਰਛਾਵਿਆਂ ਦਾ ਮੋਹ

ਤੇ ਫਿਰ ਇੱਕ ਦਿਨ ਸਾਡਾ ਅਚਾਨਕ ਮੇਲ ਹੋ ਗਿਆ। ਅਸੀਂ ਇੱਕੋ ਬੱਸ ਵਿੱਚ ਚੜ੍ਹੇ ਸੀ। ਸਦਾ ਵਾਂਗ ਉਹਨੇ ਨਮਸਤੇ ਆਖੀ, ਹੱਥ ਮਿਲਾਇਆ ਤੇ ਬੱਸ ਵਿੱਚ ਬੈਠ ਗਿਆ। ਮੇਰੇ ਵੱਲ ਝਾਕਦਾ ਰਿਹਾ। ਉਹ ਅਗਲੀ ਸੀਟ ਤੇ ਬੈਠਾ ਸੀ ਤੇ ਮੈਂ ਮਗਰ ਸੀ। ਮੇਰੇ ਨਾਲ ਵਾਲੀ ਸੀਟ ਖ਼ਾਲੀ ਸੀ। ਥੋੜੇ ਚਿਰ ਬਾਅਦ ਹੀ ਉਹ ਉੱਠਿਆ ਤੇ ਮੇਰੇ ਨਾਲ ਆ ਕੇ ਬੈਠ ਗਿਆ। ਮੇਰਾ ਹਾਲ-ਚਾਲ ਪੁੱਛਣ ਲੱਗਿਆ। ਘਰ-ਪਰਿਵਾਰ ਦੀਆਂ ਗੱਲਾਂ ਕੀਤੀਆਂ। ਇਹ ਵੀ ਕਿ ਅੱਜ-ਕੱਲ੍ਹ ਕਿੱਥੇ ਹੁੰਦੇ ਹੋ?' ਕੀ ਕੰਮ ਕਰਦੇ ਹੋ? ਛੇਤੀ-ਛੇਤੀ ਸਾਰੀਆਂ ਗੱਲਾਂ ਨਿਬੇੜ ਕੇ ਫੇਰ ਉਹਨੇ ਗੱਲ ਤੋਰੀ-ਤੁਸੀਂ ਕਹਾਣੀਆਂ ਵੀ ਲਿਖਦੇ ਹੋ?'

'ਹਾਂ-ਹਾਂ, ਬਹੁਤ। ਤੁਸੀਂ ਪੜ੍ਹੀ ਐ ਕਦੇ ਮੇਰੀ ਕੋਈ ਕਹਾਣੀ?' ਮੈਨੂੰ ਉਹ ਸਾਹਿਤਕ ਰੁਚੀਆਂ ਵਾਲਾ ਬੰਦਾ ਲੱਗਿਆ। ਉਹਦੇ ਬਾਰੇ ਧਾਰਨਾ ਬਦਲਣ ਲੱਗੀ। ਮੈਨੂੰ ਉਹ ਚੰਗਾ ਲੱਗ ਰਿਹਾ ਸੀ।

'ਹਾਂ ਜੀ, ਅਖ਼ਬਾਰਾਂ-ਰਸਾਲਿਆਂ ਵਿੱਚ ਪੜ੍ਹਦਾ ਰਿਹਾਂ ਮੈਂ ਥੋਡੀਆਂ ਕਹਾਣੀਆਂ। ਸਾਡੇ ਮੁੰਡੇ ਨੂੰ ਸ਼ੌਕ ਸੀ। ਉਹ ਲੈ ਆਉਂਦਾ ਹੁੰਦਾ ਕਦੇ-ਕਦੇ ਕੋਈ ਰਸਾਲਾ ਘਰੇ ਪੜ੍ਹਨ ਨੂੰ। ਅਖ਼ਬਾਰ ਤਾਂ ਨਿੱਤ ਪੜ੍ਹਦੇ ਈ ਆਂ।

'ਕਿੱਥੇ ਹੁੰਦੈ ਮੁੰਡਾ? ਕੀ ਕੰਮ ਕਰਦੈ?' ਮੈਂ ਮੁੰਡੇ ਬਾਰੇ ਜਾਨਣਾ ਚਾਹਿਆ। ਜ਼ਰੂਰ ਉਹ ਵੀ ਸਾਹਿਤਕ ਹੋਵੇਗਾ। ਪੜ੍ਹਨ ਲਈ ਰਸਾਲੇ ਘਰ ਲੈ ਕੇ ਆਉਂਦਾ ਹੈ।

'ਓਵਰਸੀਅਰ ਸੀ ਜੀ, ਮਰ ਗਿਆ, ਰਾਜਪਾਲ ਗੱਲ ਕਰਦਾ-ਕਰਦਾ ਉਦਾਸ ਹੋ ਗਿਆ।

‘ਮਰ ਗਿਆ? ਕਿਵੇਂ ਮਰ ਗਿਆ? ਕਿੰਨੀ ਉਮਰ ਸੀ, ਮੈਨੂੰ ਰਾਜਪਾਲ ਨਾਲ ਹਮਦਰਦੀ ਹੋਈ, ਪਿਓ-ਪੁੱਤ ਦੀਆਂ ਸਾਹਿਤਕ ਰੁਚੀਆਂ ਦੀ ਜਾਣਕਾਰੀ ਦਾ ਖ਼ਿਆਲ ਵਿਸਰ ਗਿਆ। ਮੈਂ ਉਹ ਦੇ ਮੁੰਡੇ ਬਾਰੇ ਹੋਰ ਕਾਫ਼ੀ ਕੁਝ ਜਾਨਣਾ ਚਾਹਿਆ। ਰਾਜਪਾਲ ਦੇ ਬਾਕੀ ਪਰਿਵਾਰ ਬਾਰੇ ਵੀ।

ਰਾਜਪਾਲ ਦੀ ਆੜਤ ਦੀ ਦੁਕਾਨ ਸੀ। ਚਾਰ-ਪੰਜ ਪਿੰਡਾਂ ਦੇ ਲੋਕ ਉਹਦੀ ਦੁਕਾਨ 'ਤੇ ਆਉਂਦੇ। ਉਨ੍ਹਾਂ ਦਾ ਪਿਤਾ-ਪੁਰਖੀ ਆੜ੍ਹਤ ਦਾ ਕੰਮ ਸੀ। ਪੁਰਾਣੀ ਪਰ ਬਣੀ ਹੋਈ ਸੀ। ਉਹ ਜਿਵੇਂ-ਕਿਵੇਂ ਪੁਰਾਣੀ ਪੜਤ ਨੂੰ ਨਿਭਾਉਂਦਾ ਆ ਰਿਹਾ ਸੀ। ਉਹਦੇ ਮੁੰਡੇ ਸਨ। ਵੱਡਾ ਉਹਦੇ ਨਾਲ ਦੁਕਾਨ 'ਤੇ ਹੀ ਬਹਿੰਦਾ ਤੇ ਮਹਾਜਨੀ ਕੰਮ ਵਿੱਚ

114

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ