ਮਾਹਰ ਸੀ। ਛੋਟੇ ਮੁੰਡੇ ਨਰੇਸ਼ ਨੂੰ ਉਹਨੇ ਓਵਰਸੀਅਰੀ ਦਾ ਕੋਰਸ ਕਰਵਾਇਆ। ਉਹ ਚਾਹੁੰਦਾ ਸੀ ਕਿ ਛੋਟਾ ਮੁੰਡਾ ਸਰਕਾਰੀ ਨੌਕਰੀ ਕਰੇ ਤੇ ਦੁਨੀਆਂ ਨੂੰ ਲੁੱਟ-ਲੁੱਟ ਖਾਵੇ। ਮੌਜਾਂ ਕਰੇ। ਆੜ੍ਹਤ ਦਾ ਕੰਮ ਤਾਂ ਜੱਟਾਂ-ਜ਼ਿਮੀਂਦਾਰਾਂ ਨਾਲ ਮੱਥਾ ਮਾਰਨ ਵਾਲੀ ਗੱਲ ਹੈ। ਬੈਂਕ ਵਿਚੋਂ ਪੈਸਾ ਲਿਆਂਦਾ, ਅਗਾਂਹ ਜੱਟਾਂ ਨੂੰ ਵੰਡ ਦਿੱਤਾ। ਫ਼ਸਲ ਮੌਕੇ ਸਣੇ ਵਿਆਜ ਦਿੱਤਾ ਪੈਸਾ ਕੱਟ ਲਿਆ, ਅਗਲੇ ਦਿਨ ਜੱਟ ਫੇਰ ਖੜੇ ਦਾ ਖੜ੍ਹਾ। ਇਹ ਚੱਕਰ ਮੁੱਕਦਾ ਨਹੀਂ ਸੀ। ਜਿਸ ਜ਼ਿਮੀਂਦਾਰ ਦੇ ਪੈਸੇ ਨਾ ਮੁੜਦੇ, ਉਹਦੇ ਮਗਰ-ਮਗਰ ਫਿਰਨਾ ਪੈਂਦਾ। ਖੱਜਲ-ਖੁਆਰੀ ਹੁੰਦੀ। ਰਾਜਪਾਲ ਨੇ ਚਾਹਿਆ ਸੀ ਕਿ ਵੱਡਾ ਤਾਂ ਚਲੋ ਇਸ ਕੰਮ ਵਿੱਚ ਪੈ ਗਿਆ ਸੋ ਪੈ ਗਿਆ, ਛੋਟਾ ਐਸ਼ਾਂ ਕਰੇ।
ਨਰੇਸ਼ ਦਾ ਉਹਨੇ ਠੋਕ-ਵਜਾ ਕੇ ਦਾਜ-ਦਹੇਜ ਲਿਆ, ਸਮਾਨ ਅੱਡ, ਨਕਦ ਪੈਸਾ ਗੁਪਤੀ, ਕੁੜੀ ਬੀ. ਏ. ਪਾਸ ਸੀ। ਨਰੇਸ਼ ਦਾ ਮੁੱਲ ਇਸ ਕਰਕੇ ਵੀ ਵਧ ਗਿਆ ਸੀ, ਕਿਉਂ ਕਿ ਉਹਨੂੰ ਨੌਕਰੀ ਮਿਲੀ ਹੋਈ ਸੀ। ਉਹ ਹਿਮਾਚਲ ਪ੍ਰਦੇਸ਼ ਵਿੱਚ ਲੋਕ ਨਿਰਮਾਣ ਵਿਭਾਗ ਦਾ ਪੱਕਾ ਕਰਮਚਾਰੀ ਸੀ। ਉਹਦਾ ਮਹਿਕਮਾ ਵੀ ਸੜਕਾਂ ਦਾ ਸੀ। ਅੰਨ੍ਹੀ ਕਮਾਈ ਸੀ ਉਹਨੂੰ ਠੇਕੇਦਾਰ ਘਰ ਆ ਕੇ ਨੌਟ ਫੜਾ ਜਾਂਦੇ। ਕੁੜੀ ਉਹਨੂੰ ਓਧਰੋਂ ਹਿਮਾਚਲ ਪ੍ਰਦੇਸ਼ ਵਿਚੋਂ ਹੀ ਮਿਲ ਗਈ ਸੀ। ਉਹ ਪੰਜਾਬੀ ਸਨ, ਪਰ ਕਈ ਵਰਿਆਂ ਤੋਂ ਓਧਰ ਦੇ ਹੋ ਕੇ ਰਹਿ ਗਏ।
ਰਾਜਪਾਲ ਨੇ ਦੱਸਿਆ ਕਿ ਵੱਡੇ ਮੁੰਡੇ ਤੋਂ ਬਾਅਦ ਉਹਦੇ ਤਿੰਨ ਕੁੜੀਆਂ ਹੋਈਆਂ। ਕੁੜੀਆਂ ਤੋਂ ਛੋਟਾ ਸੀ ਇਹ ਨਰੇਸ਼। ਤਿੰਨਾਂ ਕੁੜੀਆਂ ਦੇ ਵਿਆਹਾਂ 'ਤੇ ਖ਼ਰਚ ਜਿਹੜਾ ਹੋਇਆ, ਉਹਨੇ ਉਹਨੂੰ ਖੁੰਘਲ ਕਰਕੇ ਰੱਖ ਦਿੱਤਾ। ਕੁੜੀਆਂ ਨੂੰ ਉਹਨੇ ਪੂਰਾ ਸਮਾਨ ਦਿੱਤਾ। ਅਗਲਿਆਂ ਨੇ ਜਿੰਨਾ ਕਿਹਾ, ਲਾਇਆ। ਅਕੇਰਾਂ ਤਾਂ ਖ਼ੁਸ਼ ਕਰ ਦਿੱਤੇ ਬਾਣੀਏ।
ਉਹਨੂੰ ਉਮੀਦ ਸੀ ਕਿ ਨਰੇਸ਼ ਦੀ ਕਮਾਈ ਨਾਲ ਤਿੰਨਾਂ ਕੁੜੀਆਂ 'ਤੇ ਲੱਗਿਆ ਪੈਸਾ ਵਾਪਸ ਆ ਜਾਵੇਗਾ। ਸਾਰੇ ਧੋਣੇ ਧੋਤੇ ਜਾਣਗੇ, ਪਰ ਅਜਿਹਾ ਹੋਇਆ ਨਹੀਂ। ਨਰੇਸ਼ ਦੀ ਬਹੁ ਬਹੁਤ ਚੁਸਤ-ਚਲਾਕ ਸੀ। ਬੜੀ ਤੇਜ਼ ਸੀ ਉਹ। ਉਹਦੇ ਮਾਪੇ ਵੀ ਤਿੱਖੇ ਸਨ।ਵਿਆਹ ਹੁੰਦੇ ਹੀ ਉਨ੍ਹਾਂ ਨੇ ਮੁੰਡਾ ਵੱਸ ਵਿੱਚ ਕਰ ਲਿਆ। ਵਿਆਹ ਵੇਲੇ ਜਿਹੜਾ ਗੁਪਤ ਪੈਸਾ ਦਿੱਤਾ, ਉਹ ਨਕਦ ਨਹੀਂ ਸੀ। ਚੈੱਕ ਸੀ ਤੇ ਚੈੱਕ ਵੀ ਮੁੰਡੇ ਦੇ ਨਾਂ। ਚਾਰ ਮਹੀਨੇ ਚੈੱਕ ਮੁੰਡੇ ਨੇ ਜਮਾਂ ਹੀ ਨਹੀਂ ਕਰਵਾਇਆ। ਨਾਲ ਲਈ ਫਿਰਦਾ ਰਿਹਾ। ਫੇਰ ਇੱਕ ਦਿਨ ਕਹਿੰਦਾ, "ਮੇਰਾ ਪੈਸਾ ਹੈ, ਜਦੋਂ ਮਰਜ਼ੀ ਜਮਾਂ ਕਰਾਵਾਂ।' ਐਨੇ ਨੂੰ ਬਹੂ ਨੇ ਛੱਪਾ ਪਾ ਲਿਆ ਮੁੰਡੇ ’ਤੇ। ਉਹਨੇ ਕਦੇ ਵੀ ਕੋਈ ਪੈਸਾ ਘਰ ਨਹੀਂ ਭੇਜਿਆ। ਮਜਾਲ ਹੈ, ਕਦੇ ਹੱਥ ’ਤੇ ਥੁੱਕਿਆ ਵੀ ਹੋਵੇ।ਸਮਾਨ ਜਿਹੜਾ ਵਿਆਹ ਵੇਲੇ ਦਿੱਤਾ ਸੀ, ਸਭ ਓਥੇ ਸੀ। ਰੰਗਦਾਰ ਟੀ. ਵੀ., ਫਰਿੱਜ, ਸਕੂਟਰ, ਗਾਡਰੇਜ਼ ਦੀ ਅਲਮਾਰੀ, ਕੂਲਰ, ਵੀ. ਸੀ. ਆਰ. ਇੱਕ ਚੀਜ਼ ਸਾਡੇ ਕੋਲ ਨਹੀਂ ਆਈ। ਕਿਰਾਏ ਦਾ ਮਕਾਨ ਸੀ, ਓਥੇ ਈ ਰਹੀਆਂ ਸਭ ਚੀਜ਼ਾਂ। ਸਾਨੂੰ ਉਨ੍ਹਾਂ ਦਾ ਕੀ ਭਾਅ ਬਈ?
ਰਾਜਪਾਲ ਕਹਿ ਰਿਹਾ ਸੀ ਕਿ ਚਲੋ, ਮੁੰਡਾ ਤਾਂ ਮੇਰਾ ਹੀ ਸੀ। ਨਹੀਂ ਦਿੰਦਾ ਸੀ ਕੋਈ ਪੈਸਾ ਮੈਨੂੰ, ਨਾ ਸਹੀ। ਮੈਨੂੰ ਤਾਂ ਐਨੀ ਖ਼ੁਸ਼ੀ ਬਹੁਤ ਸੀ ਕਿ ਮੇਰਾ ਮੁੰਡਾ ਪੈਸੇ ਵਾਲਾ ਹੋ ਗਿਆ ਹੈ। ਅਸੀਂ ਵਕਤ ਕੱਟਿਆ, ਚਲੋਂ ਉਹ ਤਾਂ ਐਸ਼ ਕਰੇਗਾ। ਕਦੇ ਤਾਂ ਸਮਝੇਗਾ,
ਪਰਛਾਵਿਆਂ ਦਾ ਮੋਹ
115