ਤੇ ਫੇਰ ਖੇਮ ਚੰਦ ਆਸੇ-ਪਾਸੇ ਨਿਗਾਹ ਮਾਰਦਾ ਹੈ। ਇੱਕ ਬੁੱਢਾ ਤੇ ਉਹਦੀ ਅੱਧਖੜ ਜ਼ਨਾਨੀ ਹੱਥ ਵਿੱਚ ਕੱਪੜੇ ਦਾ ਥੈਲਾ ਫੜੀ ਰਾਜੂ ਵੱਲ ਲਲਚਾਈਆਂ ਨਜ਼ਰਾਂ ਨਾਲ ਝਾਕਦੇ ਉਨ੍ਹਾਂ ਦੇ ਕੋਲ ਦੀ ਲੰਘ ਜਾਂਦੇ ਹਨ।
ਖੇਮ ਚੰਦ ਦੀਆਂ ਅੱਖਾਂ ਵਿੱਚ ਚਮਕ ਜਾਗੀ। ਉਹ ਬੁੱਢੇ ਦਾ ਪਿੱਛਾ ਕਰਦਾ ਹੈ। ਸਮਾਂ ਮਿਲਣ ਤੇ ਉਹਨੂੰ ਪੁੱਛਦਾ ਹੈ, ‘ਤੁਹਾਨੂੰ ਦੇਖਿਐ ਕਿਧਰੇ, ਪਹਿਲਾਂ ਵੀ।
‘ਜ਼ਰੂਰ ਦੇਖਿਆ ਹੋਵੇਗਾ। ਮੈਂ ਤਾਂ ਉਮਰ ਕੱਢ ਦਿੱਤੀ ਅਜਮੇਰ ਵਿੱਚ। ਏਥੇ ਈ ਭਰਤੀ ਹੋਇਆ, ਏਥੇ ਹੀ ਰਿਟਾਇਰਮੈਂਟ ਲਈ। ਪਾਲ ਬੀਚਲਾ ਚ ਮੇਰਾ ਆਪਣਾ ਮਕਾਨ ਐ।'
‘ਕਿਹੜੇ ਮਹਿਕਮੇ ਚ ਤੁਸੀਂ?'
‘ਰੇਲਵੇ।'
‘ਵਾਹ! ਮੈਂ ਵੀ ਤਾਂ ਰੇਲਵੇ ਵਿੱਚ ਆਂ।'
ਕਿਹੜੀ ਪੋਸਟ ਤੇ?'
‘ਮਿਸਤਰੀ, ਵਰਕਸ਼ਾਪ ਵਿੱਚ।'
‘ਚੰਗੀ ਪੇਅ ਮਿਲਦੀ ਹੋਵੇਗੀ, ਹੁਣ ਤਾਂ?'
‘ਬੱਸ ਜੀ ਗੁਜ਼ਾਰਾ ਹੋ ਜਾਂਦੈ।'
ਤੇ ਫੇਰ ਖੇਮ ਚੰਦ ਗੱਲ ਪਲਟਦਾ ਹੈ-
‘ਕਿੰਨੀ ਪੈਨਸ਼ਨ ਹੋਈ ਤੁਹਾਡੀ?'
‘ਸੱਤ ਸੌ ਰੁਪਿਆ।'
ਫਿਰ ਤਾਂ ......।'
ਹਾਂ, ਬਹੁਤ ਨੇ। ਕੋਈ ਲੜਕਾ ਨਹੀਂ, ਲੜਕੀ ਨਹੀਂ। ਦੋਵੇਂ ਜੀ ਆ ਬੱਸ ਸਰ ਜਾਂਦੈ।
"ਹੱਛਾ, ਔਲਾਦ ਕੋਈ ਨਹੀਂ?’ ਖੇਮ ਚੰਦ ਚੌਕਦਾ ਹੈ। "ਹਾਂ ਜੀ, ਬੱਚਾ ਕੋਈ ਨਹੀਂ।'
‘ਲੜਕਾ ਤਾਂ ਹੋਣਾ ਚਾਹੀਦੈ, ਚਾਹੇ ਇੱਕ ਹੋਵੇ।'
ਹਾਂ, ਹੁਣ ਤਾਂ ਕੋਈ ਉਮੀਦ ਵੀ ਨਹੀਂ ਲੱਗਦੀ। ਤੇ ਫੇਰ ਖੇਮ ਚੰਦ ਸੁਝਾਓ ਦਿੰਦਾ
ਹੈ, "ਤੁਸੀਂ ਸਾਹਿਬ, ਕੋਈ ਬੱਚਾ ਗੋਦ ਲੈ ਲੈਣਾ ਸੀ।
‘ਕਿਸ ਦਾ ਬੱਚਾ ਗੋਦ ਲਈਏ ਜੀ?'
‘ਬਥੇਰੇ ਮਿਲ ਜਾਂਦੇ ਨੇ ਸਾਹਿਬ।'
ਇੰਝ ਕਿਸ ਤਰ੍ਹਾਂ?
‘ਕਿਸੇ ਤੋਂ ਮੁੱਲ ਲੈ ਲਓ, ਇੱਕ ਲੜਕਾ।
‘ਲੜਕਾ? ਮੁੱਲ?' ਬੁੱਢਾ ਹੈਰਾਨ ਹੋਇਆ ਹੈ।
ਹਾਂ ਜੀ, ਲੜਕਾ ਮੁੱਲ ਮਿਲ ਸਕਦੈ।’ ਗੱਲ ਕਹਿ ਕੇ ਖੇਮ ਚੰਦ ਦੂਰ ਬੈਠੀ ਰਜਨੀ ਵੱਲ ਝਾਕਿਆ ਹੈ।
‘ਛੱਡੋ ਜੀ, ਸਾਡੇ ਕੋਲ ਜਿਹੜੀ ਜਾਇਦਾਦ ਸੀ ਜਾਂਦੀ ਐ। ਅਸੀਂ ਕਿਹੜਾ ਕਾਰਖਾਨਾ ਸੰਭਾਲ ਦੇਣੈ, ਲੜਕੇ ਨੂੰ। ਇੱਕ ਮਕਾਨ ਐ। ਮਰ ਜਾਵਾਂਗਾ ਤਾਂ ਇਹ ਹੈਗੀ ਐ। ਉਹ ਆਪਣੀ ਅੱਧਖੜ ਜ਼ਨਾਨੀ ਵੱਲ ਇਸ਼ਾਰਾ ਕਰਦਾ ਹੈ।ਸਾਈਡ ਬਿਜਨਸ
123