ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਉਹ ਚੁੱਪ ਹੋ ਗਈ ਤੇ ਸੋਚਣ ਲੱਗੀ।

ਗੱਲਾਂ ਕਰਦਿਆਂ ਪਤਾ ਹੀ ਨਹੀਂ ਲੱਗਿਆ, ਕਦੋਂ ਤਿੰਨ ਵੱਜ ਗਏ। ਉਹ ਕਿਚਨ ਵਿੱਚ ਜਾ ਕੇ ਰੋਟੀ ਤਿਆਰ ਕਰਨ ਲੱਗੀ।ਮੈਂ ਇੱਕ ਪੈੱਗ ਹੋਰ ਪੀ ਲਿਆ। ਪਹਿਲੇ ਤਿੰਨ ਪੱਗ ਤਾਂ ਪਤਾ ਨਹੀਂ ਕਿੱਥੇ ਸਨ। ਜਿਵੇਂ ਪੀਤੀ ਹੀ ਨਾ ਹੋਵੇ। ਅਸੀਂ ਰੋਟੀ ਖਾਣ ਲੱਗੇ। ਹੁਣ ਉਹ ਨਾਰਮਲ ਸੀ। ਆਖ ਰਹੀ ਸੀ, "ਤੁਸੀਂ ਨਾਵਲ ਲਿਖੋ ਮੇਰੇ 'ਤੇ। ਜਿੱਡਾ ਮਰਜ਼ੀ ਹੋਵੇ। ਮੈਂ ਆਪ ਛਪਵਾ ਕੇ ਦਿਉਂਗੀ ਤੁਹਾਨੂੰ ਉਹ।'

'ਨਾਵਲ ਲਿਖੇ ਤੋਂ ਕੀ ਹੋ ਜਾਉ? ਫੇਰ ਕਿਹੜਾ...।'

'ਨਹੀਂ, ਮੈਂ ਉਸ ਨੂੰ ਬਦਨਾਮ ਕਰਨੈ।'

'ਇਹ ਕਿੱਥੋਂ ਦਾ ਐ?' ਮੈਂ ਪੁੱਛਿਆ।

'ਫਗਵਾੜੇ ਕੋਲ ਈ ਪਿੰਡ ਐ ਇੱਕ।'

'ਤੇ ਤੂੰ?'

ਸਾਡਾ ਪਿੰਡ ਅੰਮ੍ਰਿਤਸਰ ਵੱਲ ਐ। ਅੰਮ੍ਰਿਤਸਰ ਤੇ ਤਰਨ ਤਾਰਨ ਦੇ ਵਿਚਕਾਰ ਜਿਹੇ ਸੜਕ `ਤੇ।'

ਰੋਟੀ ਖਾਣ ਬਾਅਦ ਟਿਸ਼ੂ ਪੇਪਰ ਨਾਲ ਹੱਥ ਪੂਝ ਰਹੀ ਉਹ ਹੱਸ ਕੇ ਆਖ ਰਹੀ ਸੀ, 'ਆਪਣਾ ਤਾਂ ਹੁਣ ਇਸ ਮੁਲਕ 'ਚ ਕੋਈ ਨੀਂ ਰਹਿ ਗਿਆ। ਮੈਂ ਆਂ? ਮੇਰੇ ਬੱਚੇ ਨੇ ਤੇ ਮੇਰੀ ਸ਼ਾਪ

'ਸ਼ਾਪ ਕਿੱਥੇ ਐ ਤੇਰੀ?'

ਮਕਾਨ ਮੇਰਾ ਐ। ਪਹਿਲਾਂ ਈ ਮੇਰੇ ਨਾਂ ਸੀ। ਮੈਂ ਮੋਰਟਗੇਜ ਭਰਦੀ ਰਹੀ ਆਂ ਇਹਦੀ। ਸਾਰੀਆਂ ਕਿਸ਼ਤਾਂ ਮੁੱਕ ਗਈਆਂ। ਹੁਣ ਮੇਰਾ ਐ ਇਹ।

ਚਾਰ ਵੱਜ ਚੁੱਕੇ ਸਨ। ਮੈਂ ਪੰਜ ਵਜੇ ਮੁੜਨਾ ਸੀ। ਪੰਜ ਵਜੇ ਬਰਮਿੰਘਮ ਲਈ ਆਖ਼ਰੀ ਕੋਚ ਮਿਲਣਾ ਸੀ। ਮੇਰਾ ਦੋਸਤ ਓਥੇ ਬੱਸ-ਸਟਾਪ ਤੇ ਮੈਨੂ ਲੈਣ ਆਇਆ ਹੋਵੇਗਾ।

134

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ