ਸਕੂਲ ਵਿੱਚ ਤਿੰਨ ਬੱਚੇ ਪੜ੍ਹਦੇ ਹਨ। ਛੁੱਟੀ ਬਾਅਦ ਉਨ੍ਹਾਂ ਨੂੰ ਵਾਪਸ ਲੈ ਕੇ ਵੀ ਜਾਂਦਾ ਹੈ। ਓਨੀ ਦੇਰ ਸ਼ਹਿਰ ਵਿੱਚ ਹੋਰ ਕੰਮ-ਧੰਦਾ ਕਰਦਾ ਫਿਰਦਾ ਰਹਿੰਦਾ ਹੈ। ਜ਼ਮੀਨ ਹਿੱਸੇ ਤੇ ਦਿੱਤੀ ਹੋਈ ਹੈ। ਟਰੈਕਟਰ-ਟਰਾਲੀ ਓਵੇਂ ਦੀ ਓਵੇਂ ਘਰ ਖੜ੍ਹੇ ਹਨ। ਮੈਂ ਸੋਚਿਆ, ਇਹਦਾ ਮਤਲਬ ਹੁਣ ਉਹ ਠੀਕ ਹੈ। ਮਨ ਵਿੱਚ ਪ੍ਰੋਗਰਾਮ ਜਿਹੇ ਬਣਾਉਂਦਾ ਰਹਿੰਦਾ ਕਿ ਜੰਗ ਦੇ ਪਿੰਡ ਜਾਵਾਂ। ਰਾਤ ਰਹਿ ਕੇ ਗੱਲਾਂ ਕੀਤੀਆਂ ਜਾਣ, ਪਰ ਇੱਕ ਦਿਨ ਇੱਥੇ ਉਹ ਬਾਜ਼ਾਰ ਵਿੱਚ ਹੀ ਟੱਕਰ ਗਿਆ। ਚਿੱਟੀ ਜੀਪ ਮੇਰੇ ਸਾਈਕਲ ਕੋਲ ਦੀ ਲੰਘ ਗਈ ਸੀ। ਪਿੱਛੋਂ ਅਵਾਜ਼ ਪਈ-ਗਿਆਨ’ ਮੁੜ ਕੇ ਦੇਖਿਆ 'ਇਹ ਤਾਂ ਜੰਗ ਐ।'
ਡਰਾਈਵਰ ਜੀਪ ਲੈ ਕੇ ਅਗਾਂਹ ਕਿਸੇ ਵਰਕਸ਼ਾਪ ਨੂੰ ਚਲਿਆ ਗਿਆ। ਕੁਝ ਠੀਕ ਕਰਾਉਣਾ ਹੋਵੇਗਾ। ਅਸੀਂ ਇੱਕ ਚਾਹ ਦੀ ਦੁਕਾਨ ਵਿੱਚ ਜਾ ਬੈਠੇ। ਬਹਿੰਦੇ ਹੀ ਮੈਂ ਗੱਲ ਛੇੜੀ-ਹੁਣ ਕੀ ਹਾਲ ਐ ਤੇਰਾ?'
'ਹਾਲ ਕੀ ਹੋਣਾ ਸੀ, ਬੱਸ ਤੁਰੇ ਫਿਰਦੇ ਆਂ। ਕੋਈ ਪਤਾ ਨੀਂ ਕਿਵੇਂ ਤੁਰੇ ਜ੍ਹੇ ਫਿਰਦੇ ਆਂ।' ਉਹਨੇ ਹੱਸ ਕੇ ਜਵਾਬ ਦਿੱਤਾ।
'ਤੂੰ ਹੁਣ ਬਿੱਲੂ ਤੇ ਕੁੱਕੜ ਨੂੰ ਇਨ੍ਹਾਂ ਤਿੰਨਾਂ ਮੁੰਡਿਆਂ ਵਿੱਚ ਦੇਖਿਆ ਕਰ। ਇਹੀ ਤੇਰੇ ਬਿੱਲੂ-ਕੁੱਕੜ ਨੇ। ਮੈਂ ਕਿਹਾ।
'ਇਹ ਜਦੋਂ ਨੂੰ ਜੁਆਨ ਹੋਣਗੇ, ਮੈਂ ਨੀਂ ਰਹਿਣਾ। ਇਨ੍ਹਾਂ ਵਿੱਚ ਦੀ ਕੀ ਦੇਖਾਂ ਮੈਂ?' ਉਹਨੇ ਰੁੱਖਾ ਬੋਲ ਕੱਢਿਆ।
ਹੋਰ ਯਾਰ ਫੇਰ ਕਿਵੇਂ ਹੋਉ ਤੇਰਾ?' ਮੈਂ ਹਥਿਆਰ ਸੁੱਟ ਦਿੱਤੇ।
'ਹੋਣਾ ਕੀਹ ਐ, ਹੋਈ ਜਾਂਦੈ। ਰੱਬ ਨਾਲ ਝਗੜੈ ਮੇਰਾ ਤਾਂ। ਮੈਂ ਐਨਾ ਰੱਬ ਨੂੰ ਯਾਦ ਰੱਖਣ ਵਾਲਾ, ਜਦੋਂ ਮੇਰੇ ਨਾਲ ਈ ਐ ਹੋ 'ਗੀ ਤਾਂ ਬਾਕੀ ਦੁਨੀਆ ਤਾਂ ਖ਼ਤਮ ਐ ਫੇਰ। ਉਹਨੇ ਚਾਹ ਪੀਂਦੇ ਨੇ ਅੱਖਾਂ ਭਰ ਲਈਆਂ। ਬੋਲਣਾ ਬੰਦ ਕਰ ਦਿੱਤਾ।
ਉਹਦੀ ਇਹ ਹਾਲਤ ਦੇਖ ਕੇ ਮੈਂ ਪਰੇ ਮੂੰਹ ਕਰ ਲਿਆ। ਨਿੱਕੀ-ਨਿੱਕੀ ਘੁੱਟ ਭਰ ਕੇ ਚਾਹ ਪੀਣ ਲੱਗਿਆ। ਇਹ ਨਹੀਂ ਸਮਝਦਾ। ਕੀ ਕੀਤਾ ਜਾਵੇ ਇਹਦਾ? ਜਿੰਨੀ ਦੇਰ ਅਸੀਂ ਓਥੇ ਬੈਠੇ, ਉਹ ਇਹੀ ਗੱਲ ਕਰਦਾ ਰਿਹਾ। ਮੇਰੇ ਕੋਲ ਨਾ ਕੋਈ ਜਵਾਬ ਸੀ ਤੇ ਨਾ ਕੋਈ ਸੁਝਾਓ। ਜੀਪ ਦੁਕਾਨ ਮੂਹਰੇ ਹੀ ਆ ਖੜੀ। ਅਸੀਂ ਇੱਕ ਦੂਜੇ ਤੋਂ ਵਿਛੜ ਗਏ। ਫੇਰ ਵੀ ਮੈਂ ਰਹਿ ਨਾ ਸਕਿਆ। ਬੋਲਿਆ, 'ਚੰਗਾ ਜੰਗ, ਆਵਦਾ ਖ਼ਿਆਲ ਰੱਖਿਆ ਕਰ। ਮੈਂ ਕਦੇ ਆਊਂਗਾ।'
ਉਹ ਹੱਸਿਆ-ਖ਼ਿਆਲ ਈ ਖ਼ਿਆਲ ਐ। ਸਰੀਰ ਤੋਂ ਤਾਂ ਹੁਣ ਛੇਤੀ ਛੁਟਕਾਰਾ ਚੰਗੈ। ਆਪ ਚਲੇ ਗਏ, ਮੈਨੂੰ ਛੱਡ ਗੇ ਮੈਨੂੰ ਛੱਡ 'ਗੇ। ਆਹ ਫਿਰਦਾਂ ਡੱਪ-ਡੱਪ ਵੱਜਦਾ। ਕਿੱਥੇ ਤਾਂ ਪੁੱਤ ਪਿਓ ਨੂੰ ਤੋਰਦੇ ਹੁੰਦੇ ਨੇ, ਕਿੱਥੇ ਪਿਓ ਨੇ ਪੁੱਤਾਂ ਨੂੰ ਤੋਰ 'ਤਾ, ਆਪਣੇ ਹੱਥੀਂ।'
ਜੰਗ ਬਹਾਦਰ ਦੀ ਮੁੱਖ ਮੰਤਰੀ ਨਾਲ ਕੋਈ ਦੂਰ-ਨੇੜੇ ਦੀ ਰਿਸ਼ਤੇਦਾਰੀ ਸੀ। ਮੈਨੂੰ ਇਸ ਗੱਲ ਦਾ ਪਤਾ ਸੀ। ਉਸ ਦਿਨ ਜਿਹੜਾ ਬਰਫ਼ੀ ਦਾ ਡੱਬਾ ਦੇ ਗਿਆ ਤੇ ਮੈਨੂੰ ਉਹਨੇ ਕੱਦੂ ਆਖਿਆ, ਘਰਵਾਲੀ ਤੋਂ ਉਹਦੀਆਂ ਗੱਲਾਂ ਸੁਣ ਕੇ ਮੈਨੂੰ ਯਕੀਨ ਹੋ ਗਿਆ ਕਿ ਉਹ ਹੁਣ ਠੀਕ ਹੈ। ਮੈਂ ਅਗਲੇ ਦਿਨ ਹੀ ਉਹਦੇ ਪਿੰਡ ਗਿਆ। ਉਹ ਉੱਡ
ਚੜ੍ਹਦੀ ਕਲਾ
141