ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/142

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਕੇ ਮਿਲਿਆ। ਉਹਦਾ ਖਿੜਿਆ ਚਿਹਰਾ ਦੇਖ ਕੇ ਮੈਂ ਐਨਾ ਹੀ ਕਿਹਾ, 'ਹੁਣ ਫੇਰ ਚੜ੍ਹਦੀ ਕਲਾ ਐ,'

{{gap}'‘ਜਮ੍ਹਾਂ ਚੜ੍ਹਦੀ ਕਲਾ। ਤੂੰ ਸੁਣਾਅ ਆਵਦਾ?' ਮੈਂ ਚੁੱਪ ਸੀ।

ਉਹ ਚਾਂਭਲ ਕੇ ਬੋਲ ਰਿਹਾ ਸੀ-'ਮੁੱਖ ਮੰਤਰੀ ਦੇ ਜਾਣੈ, ਮਖੌਲ ਦੀ ਘੱਗਰੀ ਨੀਂ, ਕੱਦੂ ਸਾਅਬ। ਐਨਾ ਤਾਂ ਤੂੰ ਕਰੇਂਗਾ ਈ।'

ਚੁੱਪ ਤਾਂ ਮੇਰਾ ਵਿਖਾਵਾ ਸੀ। ਮੈਂ ਅੰਦਰੋਂ ਬਹੁਤ ਖੁਸ਼ ਸੀ ਕਿ ਜੰਗ ਹੁਣ ਸਹੀ ਰਾਹ 'ਤੇ ਆ ਗਿਆ ਹੈ। ਮੈਂ ਉਹਦੇ ਨਾਲ ਚੰਡੀਗੜ੍ਹ ਜਾਣ ਦੀ ਤਰੀਕ ਪੱਕੀ ਕਰਕੇ ਵਾਪਸ ਆ ਗਿਆ। ਚੰਡੀਗੜ੍ਹ ਜਾਣ ਦੀ ਤਰੀਕ ਤੱਕ ਇਹੀ ਸੋਚਦਾ ਰਿਹਾ ਕਿ ਜੰਗ ਬਹਾਦਰ ਵਿੱਚ ਇਹ ਤਬਦੀਲੀ ਆਈ ਕਿਵੇਂ?' ਸੋਚਦਾ ਤਾਂ ਮੈਂ ਬਰਫ਼ੀ ਦੇ ਡੱਬੇ ਵਾਲੇ ਦਿਨ ਤੋਂ ਹੀ ਸੀ, ਪਰ ਹੁਣ ਇਹ ਉਤਸੁਕਤਾ ਸੀ ਕਿ ਇਸ ਤਬਦੀਲੀ ਬਾਰੇ ਕਦੋਂ ਛੇਤੀ ਪੁੱਛਾਂ।

ਚੰਡੀਗੜ ਜਾਂਦਿਆਂ ਜੀਪ ਵਿੱਚ ਅਸੀਂ ਪਿਛਲੀਆਂ ਸੀਟਾਂ 'ਤੇ ਬੈਠ ਗਏ।ਸਾਡੇ ਨਾਲ ਇੱਕ ਬੰਦਾ ਹੋਰ ਵੀ ਸੀ, ਉਹ ਡਰਾਈਵਰ ਨਾਲ ਬੈਠ ਗਿਆ। ਕਈ ਪ੍ਰਕਾਰ ਦੀਆਂ ਗੱਲਾਂ ਹੋ ਰਹੀਆਂ ਸਨ। ਗੱਲਾਂ-ਗੱਲਾਂ ਵਿੱਚ ਹੀ ਉਹਨੂੰ ਕਿਹਾ, 'ਕਿਉਂ ਜੰਗ, ਤੂੰ ਹੁਣ ਪੂਰਾ ਠੀਕ ਐ। ਤੂੰ ਚੰਗਾ ਸੋਚਿਆ।

'ਅਮਰੀਕਾ ਵਾਲਾ ਪਰੌਂਣਾ ਮਾਰ ਗਿਆ ਮੰਤਰ। ਦੋ ਮਹੀਨੇ ਹੋਏ ਭੈਣ ਆਈ ਸੀ। ਦੋਵੇਂ ਸੀ ਬੱਸ। ਭਾਣਜੇ-ਭਾਜਣੀਆਂ ਨੀਂ ਆਏ। ਚਾਰ ਦਿਨ ਰਹੇ ਉਹ ਪਿੰਡ। ਜੰਗ ਬਹਾਦਰ ਪੂਰੀ ਗੜ੍ਹਕ ਨਾਲ ਬੋਲ ਰਿਹਾ ਸੀ। 'ਪਹਿਲੇ ਦਿਨ ਤਾਂ ਮੁੰਡਿਆਂ ਦੀਆਂ ਗੱਲਾਂ ਈ ਉਹ ਕਰਦੇ ਰਹੇ। ਬਿੱਲੂ ਵੇਲੇ ਆ ਨੀਂ ਸਕੇ ਸੀ। ਅਗਲੇ ਦਿਨ ਸੋਹਣ ਸੂੰ ਮੈਨੂੰ ਸਮਝਾਉਣ ਲੱਗਿਆ, ਗੱਲਾਂ-ਗੱਲੀ। ਜਿਵੇਂ ਤੂੰ ਸਮਝਾਉਂਦਾ ਹੁੰਦਾ। ਉਹ ਨੇ ਸਾਰਾ ਦਿਨ ਮੇਰੇ 'ਤੇ ਈ ਲਾਇਆ ਤੀਜੇ ਦਿਨ ਆਥਣੇ ਜੇ ਮੈਂ ਬੋਤਲ ਫੜ ਲਿਆਂਦੀ। ਜਿਉਂ ਕੁੱਕੜ ਮੁੱਕਿਆ, ਕਦੇ ਪੀਤੀ ਨੀ ਸੀ। ਓਸ ਦਿਨ ਸੋਚਿਆ, ਅੱਜ ਪੀਨੇ ਆਂ। ਨਾਲੇ ਇਹ ਦੋ ਦਿਨਾਂ ਦਾ ਭੁਕਾਈ ਮਾਰੀ ਜਾਂਦੈ। ਪੀ ਕੇ ਸੌਂ ਜਾਂਗੇ। ਇਹ ਦੀ ਭੁਕਾਈ ਤੋਂ ਬਚਾਂਗੇ। ਉਹ ਮੇਰਾ ਖਹਿੜਾ ਨੀਂ ਛੱਡਦਾ ਸੀ।' ਉਹ ਇਹ ਸਭ ਹੱਸ-ਹੱਸ ਕੇ ਦੱਸਦਾ ਜਾ ਰਿਹਾ ਸੀ। ਆਪਣੇ ਮਖ਼ਸੂਸ ਅੰਦਾਜ਼ ਵਿੱਚ। ਦੋ-ਦੋ ਪੈਂਗ ਜਦੋਂ ਅਸੀਂ ਅੰਦਰ ਸਿੱਟ ’ਲੇ, ਸੋਹਣ ਨੂੰ ਕਹਿੰਦਾ, "ਜੰਗ, ਐਧਰ ਝਾਕ ਮੇਰੇ ਕੰਨੀ, ਮੇਰੀਆਂ ਅੱਖਾਂ 'ਚ ਦੇਖ। ਉਹ ਬੋਲਿਆ, ਮੈਂ ਦੱਸਾਂ ਤੈਨੂੰ, ਤੂੰ ਪਹਿਲਾਂ ਦੋ ਤਾਂ ਗੁਆ ਲੇ, ਰੱਬ ਨੇ ਕੀਤੀਆਂ, ਹੁਣ ਇਨ੍ਹਾਂ ਤਿੰਨਾਂ ਨੂੰ ਵੀ ਗੁਆਏਂਗਾ, ਜੇ ਇਹੀ ਹਾਲ ਰਿਹਾ ਤੇਰਾ।'

'ਇਹੀ ਮੈਂ ਤੈਨੂੰ ਆਖਦਾ ਹੁੰਦਾ ਸੀ। ਮੈਂ ਜ਼ੋਰ ਦੇ ਕੇ ਆਖਿਆ।

'ਸੋਹਣ ਤੂੰ ਸਿਆਣਾ ਬਹੁਤ ਐ। ਮੇਰੇ ਅੰਦਰ ਤਾਂ ਭਾਈ ਉਹਦੀ ਗੱਲ ਇਉਂ ਜਾ ਵੜੀ, ਜਿਵੇਂ ਡਾਕਟਰ ਸੂਆ ਲਾ ਦਿੰਦਾ ਹੋਵੇ ਕੋਈ। ਚੌਥੇ ਦਿਨ ਅਸੀਂ ਬਿੱਲੂ-ਕੁੱਕੜ ਦੀਆਂ ਗੱਲਾਂ ਨੀਂ ਕੀਤੀਆਂ, ਪੋਤਿਆਂ ਦੀਆਂ ਕਰਦੇ ਰਹੇ।'

'ਚੱਲ ਠੀਕ ਹੋ ਗਿਆ।'

'ਇੱਕ ਹੋਰ ਦੱਸਾਂ, ਜੇ ਭੈਣ ਨਾ ਆਉਂਦੀ, ਮੈਂ ਇਸ ਸੰਸਾਰ ਤੇ ਨਾ ਹੁੰਦਾ।

142

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ