ਆਪਣੇ ਘੜੇ ਦਾ ਪਾਣੀ
ਅਰਦਾਸ ਤੋਂ ਬਾਅਦ ਬਾਬੇ ਦਾ ਪ੍ਰਸ਼ਾਦ ਵੰਡਿਆ ਗਿਆ ਤੇ ਫਿਰ ਸਾਨੂੰ ਕਿਹਾ ਗਿਆ ਕਿ ਅਸੀਂ ਹੁਣ ਗੁਰਦੁਆਰਾ ਸਾਹਿਬ ਤੋਂ ਬਾਹਰ ਵੀਜ਼ੇ ਵਿੱਚ ਦਿੱਤੀ ਹੱਦ ਦੇ ਅੰਦਰ-ਅੰਦਰ ਕਿਤੇ ਵੀ ਜਾ ਸਕਦੇ ਹਾਂ, ਕਿਸੇ ਨੂੰ ਵੀ ਮਿਲ ਸਕਦੇ ਹਾਂ। ਰਾਤ ਦਸ ਵਜੇ ਤੋਂ ਪਹਿਲਾਂ-ਪਹਿਲਾਂ ਵਾਪਸ ਗੁਰਦੁਆਰਾ ਸਾਹਿਬ ਮੁੜਨਾ ਹੋਵੇਗਾ।
ਗੁਰਦੁਆਰੇ ਤੋਂ ਬਾਹਰ ਨਿਕਲੇ ਤਾਂ ਪਾਕਿਸਤਾਨੀ ਲੋਕਾਂ ਦਾ ਇੱਕ ਵੱਡਾ ਇਕੱਠ ਸਾਨੂੰ ਉਡੀਕ ਰਿਹਾ ਸੀ। ਉਨ੍ਹਾਂ ਦੀਆਂ ਬਾਹਾਂ ਸਾਡੇ ਵੱਲ ਉੱਠਿਆਂ। ਲੋਕ ਇੱਕ-ਦੂਜੇ ਨੂੰ ਪਹਿਚਾਣ ਰਹੇ ਸਨ। ਕਿਸੇ ਨੂੰ ਕੋਈ ਲੱਭ ਪਿਆ ਤਾਂ ਝੱਟ ਬਗਲਗੀਰ ਹੋ ਗਿਆ। ਇੱਕ-ਦੂਜੇ ਬਾਰੇ ਬੇਸ਼ੁਮਾਰ ਸਵਾਲ ਪੁੱਛੇ ਜਾ ਰਹੇ ਸਨ। ਕਾਹਲ ਵਿੱਚ, ਛੇਤੀ-ਛੇਤੀ। ਉਸ ਜੱਥੇ ਵਿੱਚ ਅਸੀਂ ਤਿੰਨ ਸ਼ਾਇਰ ਵੀ ਸਾਂ। ਪਾਕਿਸਤਾਨ ਦੇ ਸ਼ਾਇਰ ਸਾਨੂੰ ਹੀ ਲੱਭ ਰਹੇ ਸਨ। ਅਸੀਂ ਸਭ ਮਿਲੇ ਤਾਂ ਜੱਫ਼ੀਆਂ ਦੇ ਵਟਾਂਦਰੇ ਬਾਅਦ ਇੱਕ ਪਾਸੇ ਇੱਕ ਰੁੱਖ ਥੱਲੇ ਖੜ੍ਹੇ ਹੋ ਕੇ ਭਾਰਤ ਦੇ ਕਿੰਨੇ ਹੀ ਪੰਜਾਬੀ ਅਦੀਬਾਂ ਬਾਰੇ ਉਨ੍ਹਾਂ ਦੀਆਂ ਪੁੱਛਾਂ ਦੇ ਜਵਾਬ ਦੇਣ ਲੱਗੇ। ਕਿੰਨੀਆਂ ਸਾਰੀਆਂ ਗੱਲਾਂ ਕੀਤੀਆਂ। ਕਿੰਨਾ ਕੁਝ ਉਨ੍ਹਾਂ ਨੂੰ ਦੱਸਿਆ, ਕਿੰਨਾ ਕੁਝ ਉਨ੍ਹਾਂ ਤੋਂ ਜਾਣ ਲਿਆ। ਸ਼ਾਮ ਚਾਰ ਵਜੇ ਇੱਕ ਮੁਸ਼ਾਇਰ ਰੱਖਿਆ ਗਿਆ ਸੀ। ਇੱਕ ਘੰਟਾ ਪਹਿਲਾਂ ਉਨ੍ਹਾਂ ਨੇ ਆ ਕੇ ਸਾਨੂੰ ਮੁਸ਼ਾਇਰੇ ਵਾਲੀ ਥਾਂ 'ਤੇ ਲੈ ਜਾਣਾ ਸੀ।
ਪਾਕਿਸਤਾਨੀ ਸ਼ਾਇਰ ਮੁੜ ਆਉਣ ਦਾ ਇਕਰਾਰ ਦੇ ਕੇ ਤੇ ਮੁਸਕਰਾਹਟਾਂ ਬਖੇਰਦੇ, ਜਦੋਂ ਵਾਪਸ ਜਾ ਰਹੇ ਸਨ, ਅਸੀਂ ਉੱਚੀ-ਉੱਚੀ ਬੋਲ ਕੇ ਉਨ੍ਹਾਂ ਨੂੰ ਆਖਿਆ ਕਿ ਉਹ ਸਾਡਾ ਫ਼ਿਕਰ ਨਾ ਕਰਨ, ਮੁਸ਼ਾਇਰੇ ਦਾ ਇੰਤਜ਼ਾਮ ਕਰ ਲੈਣ, ਤਿੰਨ ਵਜੇ ਅਸੀਂ ਇੱਥੇ ਗੁਰਦੁਆਰੇ ਵਿੱਚ ਹੀ ਹੋਵਾਂਗੇ। ਮੈਂ ਦੇਖਿਆ, ਇੱਕ ਔਰਤ ਇਕੱਲੀ ਖੜ੍ਹੀ ਸੋਗਵਾਰ ਅੱਖਾਂ ਨਾਲ ਮੇਰੇ ਵੱਲ ਝਾਕ ਰਹੀ ਸੀ। ਉਹ ਕਿਸੇ ਨੂੰ ਮਿਲਣ ਆਈ ਹੋਵੇਗੀ। ਉਹ ਕੋਈ ਜੱਥੇ ਨਾਲ ਨਹੀਂ ਆਇਆ ਹੋਵੇਗਾ। ਕੋਈ ਹੋਰ ਵੀ ਜਾਣ-ਪਹਿਚਾਣ ਵਾਲਾ ਉਸ ਨੂੰ ਨਹੀਂ ਦਿੱਸਿਆ ਹੋਵੇਗਾ। ਉਹ ਉਦਾਸ ਸੀ। ਮੇਰਾ ਬੋਲ ਸੁਣ ਕੇ ਉਸ ਦੀਆਂ ਅੱਖਾਂ ਚ ਬੇਮਲੂਮੀ ਜਿਹੀ ਚਮਕ ਉੱਭਰੀ। ਉਦਾਸ ਦੇ ਰੰਗ ਚ ਘੁਲ ਕੇ ਖੋ ਜਾਣ ਜਿੰਨੀ ਕੁ ਚਮਕ। ਆਪਣੇ ਸਾਥੀ ਸ਼ਾਇਰ ਨਾਲ ਮੈਂ ਕੋਈ ਗੱਲ ਕੀਤੀ ਤਾਂ ਉਸ ਔਰਤ ਨੇ ਬੜੀ ਕਾਹਲ ਨਾਲ ਪੁੱਛਿਆ-ਤੂੰ ਕਿੱਥੋਂ ਦਾ ਰਹਿਣ ਵਾਲਾ ਹੈਂ ਵੀਰਾ?' ਉਸ ਦੇ ਪੁੱਛਣ ਤੋਂ ਮੈਨੂੰ ਪਤਾ ਲੱਗ ਗਿਆ ਕਿ ਇਹ ਵੀ ਜਿਹਲਮ ਵੱਲ ਦੀ ਕੋਈ ਹੈ। ਮੇਰੀ
144
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ