ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਜਿਹਲਮੀ ਬੋਲੀ ਪਹਿਚਾਣ ਕੇ ਹੀ ਉਹਨੇ ਕੋਈ ਗੱਲ ਦਿਲ ਵਿੱਚ ਸੋਚੀ ਹੋਵੇਗੀ ਤੇ ਮੈਨੂੰ ਬੁਲਾ ਲਿਆ।

ਪਟਿਆਲੇ ਤੋਂ। ਮੈਂ ਜਵਾਬ ਦਿੱਤਾ।

'ਉੱਧਰ ਹੀ ਜੰਮਿਆ ਸੀ। ਜਾਂ ਏਧਰੋਂ ਦਾ ਹੈਂ ਕਿਤੋਂ ਦਾ? ਮੇਰੇ ਜਵਾਬ ਨਾਲ ਉਸ ਦੀ ਤਸੱਲੀ ਨਹੀਂ ਹੋਈ।

'ਜਨਮ ਤਾਂ ਮੇਰਾ ਏਧਰ ਦਾ ਹੀ ਹੈ, ਭੈਣਾਂ। ਏਧਰ ਹੀ ਵੱਡਾ ਹੋਇਆ ਸਾਂ। ਉੱਜੜ ਕੇ ਓਧਰ ਗਿਆ ਹਾਂ।

'ਏਧਰ ਕਿੱਥੋਂ ਦਾ?'

'ਕਾਲਾ, ਜਿਹਲਮ ਨੇੜੇ ਪਿੰਡ ਹੈ।'

'ਹੱਛਾ! ਕਾਲਾ ਪਿੰਡ ਹੈ, ਤੇਰਾ?' ਉਸ ਦੀਆਂ ਅੱਖਾਂ ਵਿਚੋਂ ਨਾਲ ਦੀ ਨਾਲ ਸਾਰੀ ਉਦਾਸੀ ਉੱਡ ਗਈ। ਉਸ ਦੀ ਨਿਗਾਹ ਚਿੱਟੀ ਨਿੱਘੀ ਧੁੱਪ ਵਾਂਗ ਮਹਿਕ ਉੱਠੀ ਤੇ ਫਿਰ ਉਸ ਨੇ ਕਿਹਾ, 'ਮੈਂ ਤਾਂ ਤੇਰੀ ਬੋਲੀ ਹੀ ਪਹਿਚਾਣ ਲਈ ਸੀ, ਵੀਰਾ।' ਤੇ ਉਸ ਨੇ ਉੱਡ ਕੇ ਮੇਰਾ ਹੱਥ ਫੜ ਲਿਆ।

'ਤੂੰ ਏਧਰ ਕਿੱਥੋਂ ਦੀ ਹੈਂ ਭੈਣ?’ ਮੇਰਾ ਮਨ ਵੀ ਪਿਘਲਣ ਲੱਗ ਪਿਆ।

'ਕਾਲਾ ਹੀ ਮੇਰਾ ਪਿੰਡ ਹੈ।' ਉਸ ਦੀਆਂ ਅੱਖਾਂ ਵਿੱਚ ਅਪਣੱਤ ਉਭਰਨ ਲੱਗੀ।

'ਤੂੰ ਵਿਆਹੀ ਹੋਵੇਂਗੀ ਉੱਥੇ?'

'ਨਹੀਂ, ਮੈਂ ਜੰਮੀ ਸਾਂ ਕਾਲੇ ਪਿੰਡ। ਵਿਆਹੀ ਗਈ ਸਾਂ ਅਧਵਾਲ। ਮੇਰਾ ਖਾਵੰਦ ਅੰਮ੍ਰਿਤਸਰ ਕੱਪੜੇ ਦੀ ਦੁਕਾਨ ਕਰਦਾ ਸੀ। ਮੁਲਕ ਦੀ ਵੰਡ ਵੇਲੇ ਉਧਰ ਹੀ ਰਹਿ ਗਿਆ। ਮੈਂ ਤਾਂ ਅਜੇ ਵਿਆਹੀ ਹੀ ਸਾਂ। ਦੋ ਵਾਰ ਉਹ ਮੈਨੂੰ ਅੰਮ੍ਰਿਤਸਰ ਲੈ ਕੇ ਗਿਆ ਸੀ। ਇੱਕ ਮਹੀਨਾ ਹੀ ਰਹੀ ਤੇ ਫਿਰ ਭਾਣਾ ਵਰਤ ਗਿਆ। ਮੈਂ ਤਾਂ ਕਾਲੇ ਹੀ ਸਾਂ, ਮਾਪਿਆਂ ਕੋਲ। ਹੁਣ ਜਦੋਂ ਵੀ ਕੋਈ ਜੱਥਾਂ ਪੰਜਾ ਸਾਹਿਬ ਆਉਂਦਾ ਹੈ, ਮੈਂ ਸੱਤਰ ਮੀਲ ਦਾ ਪੈਂਡਾ ਮਾਰ ਕੇ ਇੱਥੇ ਆਉਂਦੀ ਹਾਂ, ਕੀਹ ਐ, ਕੋਈ ਮਿਲ ਜਾਵੇ ਤੇ ਮੈਨੂੰ ਉਸ ਦਾ ਪਤਾ ਦੱਸੇ। ਤੂੰ ਤਾਂ ਨਹੀਂ ਜਾਣਦਾ ਹੋਵੇਂਗਾ ਵੀਰ, ਉਸ ਨੂੰ ਉਸ ਨੇ ਮੇਰਾ ਮੋਢਾ ਝੰਜੋੜਿਆ। ਕੱਦ ਵਿੱਚ ਉਹ ਮੈਥੋਂ ਲੰਬੀ ਸੀ ਤੇ ਦਰਖ਼ਤ ਦੀ ਛਾਂ ਵਾਂਗ ਮੇਰੇ 'ਤੇ ਝੁਕੀ ਹੋਈ ਸੀ।

'ਕੀ ਨਾਂ ਸੀ?' ਮੈਂ ਪੁੱਛਿਆ।

'ਕਰਮ ਦੀਨ।' ਉਸ ਦੇ ਬੁੱਲ੍ਹਾਂ 'ਤੇ ਕਿਸੇ ਮਿੱਠੀ ਆਸ ਦੀ ਫੜਫੜਾਹਟ ਸੀ।

'ਅੰਮ੍ਰਿਤਸਰ ਕਿਸ ਬਜ਼ਾਰ ਵਿੱਚ ਦੁਕਾਨ ਸੀ ਉਹਦੀ?'

ਉਸ ਦੀਆਂ ਅੱਖਾਂ ਵਿੱਚ ਕੋਈ ਅਕਹਿ ਰੋਸ਼ਨੀ ਸੀ।ਉਹ ਤੜਪ ਉੱਠਣ ਵਾਂਗ ਬੋਲੀ-ਹਾਲ ਬਜ਼ਾਰ ਵਿੱਚ।' ਹੁਣ ਉਸ ਦੀਆਂ ਗਹਿਰ-ਗੰਭੀਰ ਅੱਖਾਂ ਮੇਰੇ ਬੁੱਲਾਂ 'ਤੇ ਗੱਡੀਆਂ ਹੋਈਆਂ ਸਨ, ਜਿਵੇਂ ਮੈਂ ਜੋ ਕੁਝ ਬੋਲਾਂਗਾ, ਉਸ ਨਾਲ ਉਸ ਦੀ ਕਿਸਮਤ ਜਾਗ ਉੱਠੇਗੀ, ਪਰ ਮੈਂ ਤਾਂ ਸੋਚਾਂ ਵਿੱਚ ਹੀ ਡੁੱਬ ਗਿਆ। ਕੌਣ ਕਰਮ ਦੀਨ, ਹਾਲ ਬਜ਼ਾਰ ਵਿੱਚ ਕਿਹੜੀ ਦੁਕਾਨ? ਮੈਨੂੰ ਕੁਝ ਪਤਾ ਨਹੀਂ ਸੀ। ਮੇਰੀ ਚੁੱਪ ਨੂੰ ਦੇਖ ਕੇ ਉਹ ਨਿਰਾਸ਼ ਹੋ ਗਈ। ਅੱਖਾਂ ਦੇ ਚਿੱਟੇ ਚਾਨਣ ਵਿੱਚ ਉਦਾਸੀ ਦਾ ਰੰਗ ਇਕਦਮ ਘੁਲ

ਆਪਣੇ ਘੜੇ ਦਾ ਪਾਣੀ

145