ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/16

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਦੋਸਤ ਪਤਾ ਲੈਣ ਆਉਂਦੇ ਹਨ। ਸਾਰੀ ਕਹਾਣੀ ਸੁਣਨ ਤੋਂ ਪਹਿਲਾਂ ਸਭ ਦਾ ਇੱਕੋ ਧਰਵਾਸ.... ਭਾਈ, ਕੋਈ ਪੈਸੇ ਟਕੇ ਦੀ ਲੋੜ ਹੋਵੇ ਤਾਂ ਦੱਸੀਂ। ਸੰਗੀਂ ਨਾ। ਜਿੰਨੇ ਕੁ ਜੋਗੇ ਹੈਗੇ ਆਂ, ਹਾਜ਼ਰ ਆਂ।' ਬੱਸ ਠੀਕ ਐ। ਅਜੇ ਤਾਂ ਸਰੀ ਜਾਂਦੈ।' ਇੱਕੋਂ ਜਵਾਬ ਹੁੰਦਾ ਹੈ।

ਦਿਲ ਕਹਿੰਦਾ ਹੈ- 'ਨਾ ਤਾਂ ਤੁਹਾਡੇ ਹਮਦਰਦੀ ਭਰੇ ਸ਼ਬਦਾਂ ਨਾਲ ਮੇਰਾ ਕੁਝ ਬਣਨਾ ਐਂ ਤੇ ਨਾ ਹੀ ਪੈਸਿਆਂ ਨਾਲ। ਮੈਂ ਤਾਂ ਉਨ੍ਹਾਂ ਪਲਾਂ ਦੀ ਉਡੀਕ ਵਿੱਚ ਆਂ, ਜਦ ਇਹ ਮੇਰੇ ਵੱਲ ਝਾਕ ਕੇ ਕਹੇਗੀ... ਹੁਣ ਤੂੰ ਪੱਗ ਬਹੁਤ ਛੋਟੀ ਬੰਨ੍ਹਣ ਲੱਗ ਪਿਆ। ਤੇਰੇ ਤਾਂ ਵੱਡੀ ਸਾਰੀ ਪੱਗ ਈ ਚੰਗੀ ਲੱਗਦੀ ਐ, ਫੁੱਲਵੀਂ ਜਿਹੀ। ਹੂੰ, ਐਡਾ ਮੂੰਹ, ਝੱਕਰੇ ਜਿੱਡਾ, ਪੱਗ ਭੋਰਾ ਕੁ?'♦

16
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ