ਰਹੀਆਂ ਹਨ। ਅਗਲਾ ਸੋਚਦਾ, ਟਰਾਂਜ਼ਿਸਟਰ ਪਿਆ ਹੈ, ਕੋਈ ਭੁੱਲ ਗਿਆ ਹੋਵੇਗਾ। ਸਵਿੱਚ ਆਨ ਕੀਤੀ ਨਹੀਂ ਕਿ ਟਰਾਂਜ਼ਿਸਟਰ ਫਟਿਆ ਨਹੀਂ। ਅਸਲ ਵਿੱਚ ਉਹ ਟਰਾਂਜਿਸ਼ਟਰ ਕਾਹਨੂੰ ਸਨ, ਟਰਾਂਜਿਸ਼ਟਰ ਦੇ ਤਾਂ ਸਿਰਫ਼ ਖੋਲ੍ਹ ਸਨ, ਵਿੱਚ ਤਾਂ ਬੰਬ ਹੁੰਦਾ। ਪਲੀਤਾ ਅੱਗ ਫੜਦਾ ਤੇ ਉਹ ਚੱਲ ਜਾਂਦਾ। ਅਜੀਬ ਦਹਿਸ਼ਤ ਦਾ ਮਾਹੌਲ ਸੀ। ਟਰਾਂਜ਼ਿਸਟਰ-ਬੰਬ ਨਾ ਹਿੰਦੂ ਦੇਖਦਾ, ਨਾ ਸਿੱਖ, ਨਾ ਮੁਸਲਮਾਨ। ਉਹ ਤਾਂ ਸਭ ਧਰਮਾਂ ਲਈ ਬੰਬ ਸੀ ਤੇ ਉਡਾ ਦਿੰਦਾ।
ਚੰਡੀਗੜ੍ਹ ਦੇ ਇੱਕ ਹਾਸ ਵਿਅੰਗ ਲੇਖਕ ਨੇ ਲਤੀਫ਼ਾ ਘੜਿਆ, ਅਖੇ, 'ਮੈਂ ਇੱਕ ਦਿਨ ਬਾਹਰੋਂ ਕਿੱਧਰੋਂ ਲਾਸਟ ਬੱਸ ਆਇਆ ਤੇ ਆਪਣਾ ਟਰਾਂਜ਼ਿਸਟਰ ਬੱਸ ਵਿੱਚ ਭੁੱਲ ਗਿਆ। ਤੜਕੇ ਉੱਠ ਕੇ ਯਾਦ ਕੀਤਾ ਤਾਂ ਭੱਜਿਆ ਬੱਸ-ਸਟੈਂਡ ਨੂੰ ।ਜਾ ਕੇ ਦੇਖਿਆ, ਉਹ ਬੱਸ ਓਥੇ ਹੀ ਖੜ੍ਹੀ ਸੀ ਤੇ ਮੇਰੀ ਓਸ ਸੀਟ ਤੇ ਮੇਰਾ ਟਰਾਂਜਿਸ਼ਟਰ ਸਹੀ ਸਲਾਮਤ ਪਿਆ ਹੋਇਆ ਸੀ।
ਹਾਲਾਤ ਕੁਝ ਅਜਿਹੇ ਬਣ ਚੁੱਕੇ ਹਨ ਕਿ ਕਿਧਰੇ ਕੁਝ ਵੀ ਮਾੜਾ ਵਾਪਰ ਸਕਦਾ ਹੈ। ਪੰਜਾਬ ਵਿੱਚ ਤਾਂ ਖ਼ਾਸ ਕਰਕੇ, ਪੰਜਾਬ ਦੇ ਨਾਲ ਲੱਗਦੇ ਸੂਬਿਆਂ ਵਿੱਚ ਵੀ ਦਿੱਲੀ ਤੱਕ ਆਮ ਲੋਕਾਂ ਲਈ ਜ਼ਿੰਦਗੀ ਇੱਕ ਦਹਿਸ਼ਤ ਬਣ ਕੇ ਰਹਿ ਗਈ ਹੈ।
ਪੰਜਾਬ ਦੇ ਹਿੰਦੂਆਂ ਨੂੰ ਤੇ ਪੰਜਾਬ ਦੇ ਬਾਹਰ ਸਿੱਖਾਂ ਨੂੰ ਦਿਨ ਕੱਟਣੇ ਔਖੇ ਹੋ ਗਏ ਸਨ। ਅਜੀਬ ਮਾਹੌਲ ਹੈ। ਅਜੀਬ ਦਹਿਸ਼ਤ ਹੈ। ਜ਼ਬਰਦਸਤ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਕਿ ਸਾਰੇ ਦੇਸ਼ ਵਿੱਚ ਹਿੰਦੂ-ਸਿੱਖ ਫਸਾਦ ਭੜਕ ਪੈਣ ਤਾਂ ਕਿ ਅਗਲਿਆਂ ਦਾ ਉੱਲੂ ਸਿੱਧਾ ਹੋ ਸਕੇ। ਲੱਗਦਾ ਤਾਂ ਇੰਝ ਹੀ ਰਿਹਾ ਸੀ ਕਿ ਹਿੰਦੂ-ਸਿੱਖ ਦੀਆਂ ਜੜਾਂ ਜੋ ਇੱਕ ਹਨ। ਭਰਾ-ਭਰਾ ਨੂੰ ਕਤਲ ਨਹੀਂ ਕਰ ਸਕਦਾ।ਤੇ ਫਿਰ ਗੱਲ ਸਪਸ਼ਟ ਹੋ ਗਈ ਕਿ ਇਹ ਹਿੰਦੂ-ਸਿੱਖ ਲੜਾਈ ਬਿਲਕੁੱਲ ਨਹੀਂ, ਅਕਾਲੀ ਦਲ ਦੀ ਲੜਾਈ ਹੈ, ਕੇਂਦਰੀ ਸਰਕਾਰ ਨਾਲ। ਵਿਰੋਧੀ ਪਾਰਟੀ ਦੀ ਲੜਾਈ, ਪਾਰਟੀ ਚਾਹੇ ਸੂਬੇ ਦੀ ਹੋਵੇ ਜਾਂ ਆਲ ਇੰਡੀਆ, ਕੇਂਦਰ ਨਾਲ ਹਮੇਸ਼ਾ ਹੀ ਰਹਿਣੀ ਹੈ। ਪਰ ਦਹਿਸ਼ਤ ਪਸੰਦਾਂ ਦਾ ਪਤਾ ਹੀ ਨਹੀਂ ਲੱਗ ਰਿਹਾ ਕਿ ਉਹ ਕੌਣ ਹਨ? ਅਕਾਲੀ ਦਲ ਨਾਲ ਉਨ੍ਹਾਂ ਦਾ ਕੋਈ ਵਾਹ ਵਾਸਤਾ ਨਜ਼ਰ ਨਹੀਂ ਆਉਂਦਾ।
ਪਿਛਲੇ ਦਿਨਾਂ ਦੀਆਂ ਘਟਨਾਵਾਂ ਯਾਦ ਆਉਂਦੀਆਂ ਹਨ ਤਾਂ ਤ੍ਰਾਹ ਨਿਕਲ ਨਿਕਲ ਜਾਂਦਾ ਹੈ। ਕਦੇ ਤਾਂ ਪਾਗਲ ਹਾਸੀ ਹੱਸਣ ਨੂੰ ਜੀਅ ਕਰਦਾ ਹੈ। ਇਹ ਕਿਹੜੀ ਰਾਜਨੀਤੀ ਹੋਈ ਬਈ, ਇੱਕ ਮੋਟਰ ਸਾਈਕਲ 'ਤੇ ਦੋ ਜਣੇ ਸਵਾਰ ਹਨ। ਅਗਲਾ ਮੋਟਰ ਸਾਈਕਲ ਚਲਾ ਰਿਹਾ ਹੈ ਤੇ ਪਿਛਲਾ ਸਟੇਨਗੰਨ ਨਾਲ ਬਾਜ਼ਾਰ ਦੀ ਭੀੜ ਤੇ ਤੜ... ੜ....ੜ ਗੋਲੀਆਂ ਦਾ ਛਾਣਾ ਦੇ ਗਿਆ ਹੈ। ਮਰਨ ਵਾਲਾ ਚਾਹੇ ਹਿੰਦੂ ਹੋਵੇ, ਚਾਹੇ ਸਿੱਖ, ਚਾਹੇ ਕੋਈ ਮੁਸਲਮਾਨ।
ਉਸ ਤੋਂ ਵੀ ਕੁਝ ਪਹਿਲਾਂ ਦਾ ਸਮਾਂ... ਬੱਸ ਡਰਾਈਵਰ ਦੀ ਧੌਣ 'ਤੇ ਰਿਵਾਲਵਰ ਦੀ ਨੋਕ ਹੈ। ਬੱਸ ਸੜਕ ਤੋਂ ਲਹਿ ਕੇ ਉਜਾੜ ਖੇਤਾਂ ਵਿੱਚ ਜਾ ਖੜ੍ਹਦੀ ਹੈ। ਹੁਕਮ ਹੁੰਦਾ ਹੈ, ਨੰਗੇ ਸਿਰਾਂ ਵਾਲੇ ਥੱਲੇ ਉਤਰ ਆਓ ਤੇ ਫੇਰ ਦੂਜੇ ਬਿੰਦ ਸਭ ਭੁੰਨ ਦਿੱਤੇ ਜਾਂਦੇ ਹਨ।
ਅਤਿਵਾਦ ਦੀ ਸਿਖ਼ਰ ਇੰਦਰਾ ਗਾਂਧੀ ਦਾ ਕਤਲ। ਤੇ ਫੇਰ ਅਗਲਾ ਇੱਕ ਹਫ਼ਤਾ ਤੋਬਾ। ਅੰਮ੍ਰਿਤਸਰ ਦਾ ਬਲਿਊ ਸਟਾਰ ਆਪ੍ਰੇਸ਼ਨ ਤਾਂ ਕੁਝ ਵੀ ਨਹੀਂ ਸੀ। ਅਠਾਰਾਂ
166
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ