ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਮੈਂ ਕਹਾਣੀ ਲਿਖਾਂਗਾ

ਦਿਨ ਛਿਪੇ ਜਿਹੇ ਮੋਟਰ ਸਾਈਕਲ ਲੈ ਕੇ ਉਹ ਅਚਾਨਕ ਮੇਰੇ ਕੋਲ ਆ ਗਿਆ। ਬਕਸੇ ਵਿਚੋਂ ਕੱਪੜੇ ਦੇ ਝੋਲੇ ਵਿੱਚ ਪਾ ਕੇ ਵਲ੍ਹੇਟੀ ਬੋਤਲ ਉਸ ਨੇ ਕੱਢੀ ਤੇ ਕਮਰੇ ਵਿੱਚ ਆ ਬੈਠਾ। ਮੋਟਰ ਸਾਈਕਲ ਵਿਹੜੇ ਵਿੱਚ ਹੀ ਖੜ੍ਹਾ ਰਹਿਣ ਦਿੱਤਾ। ਆਉਣ ਸਾਰ ਉਸ ਨੇ ਪਾਣੀ ਦਾ ਜੱਗ ਤੇ ਕੱਚ ਦੇ ਗਿਲਾਸ ਮੰਗਵਾਏ। ਉਸ ਦੀ ਗੱਲਬਾਤ ਤੋਂ ਮੈਂ ਅੰਦਾਜ਼ਾ ਲਾਇਆ, ਉਸ ਨੇ ਪਹਿਲਾਂ ਹੀ ਪੀਤੀ ਹੋਈ ਹੈ।

ਇੱਕ ਇੱਕ ਪੈੱਗ ਜਦ ਅਸੀਂ ਲੈ ਬੈਠੇ, ਮੈਂ ਪੁੱਛਿਆ-

'ਅੱਜ ਕਿੱਧਰੋਂ?'

‘ਮਾਨਸਾ ਗਿਆ ਸੀ। ਮੁੜਦਾ ਹੋਇਆ, ਮੈਂ ਸੋਚਿਆ, ਬਾਈ ਨੂੰ ਵੀ ਮਿਲਦਾ ਜਾਵਾਂ।'

'ਅੱਛਾ ਅੱਛਾ, ਫੇਰ ਤਾਂ ਬਹੁਤ ਚੰਗੀ ਗੱਲ ਕੀਤੀ ਯਾਰ।' ਮੈਂ ਕਿਹਾ।

ਇੱਕ ਇੱਕ ਪੈੱਗ ਉਸ ਨੇ ਹੋਰ ਪਾ ਦਿੱਤਾ।

'ਹੌਲੀ ਹੌਲੀ ਪੀਵਾਂਗੇ, ਐਡੀ ਕੀ ਕਾਹਲੀ ਹੈ?' ਮੈਂ ਆਖਿਆ। ਉਹ ਕਹਿੰਦਾ, ਮੈਂ ਰਹਿੰਦਾ ਨਹੀਂ ਪਿੰਡ ਪਹੁੰਚਣੈ।'

'ਕਿਉਂ, ਇਹ ਕੀ ਗੱਲ ਹੋਈ? ਹੁਣ ਕਿਹੜਾ ਵੇਲਾ ਐ ਜਾਣ ਦਾ? ਵੀਹ ਮੀਲ ਕਿੱਡੀ ਦੂਰ ਪਿਐ ਤੇਰਾ ਪਿੰਡ। ਬੂਟ ਲਾਹ ਦੇ, ਆਹ ਚੱਪਲਾਂ ਪਾ ਲੈ। ਕੋਟ ਟੰਗ ਦੇ ਕਿੱਲੀ ਉੱਤੇ। ਸੂਤ ਹੋ ਕੇ ਬੈਠ। ਕੁੜਤਾ ਪਜਾਮਾ ਦੇਵਾਂ?' ਮੈਂ ਕਿਹਾ।

ਉਸ ਨੇ ਸਿਰ ਮਾਰ ਦਿੱਤਾ- 'ਨਹੀਂ ਬਾਈ, ਜਾਵਾਂਗਾ ਤਾਂ ਮੈਂ ਜ਼ਰੂਰ ਈ।'

ਮੇਰੀ ਸਮਝ ਵਿੱਚ ਕੋਈ ਗੱਲ ਨਾ ਆਈ। ਮੈਂ ਚੁੱਪ ਹੋ ਗਿਆ।‘ਤਾਂ ਫੇਰ ਰੋਟੀ ਤਾਂ ਖਾ ਈ ਜਾਂਦਾ।' ਮੈਂ ਕਹਿ ਦਿੱਤਾ।

‘ਹਾਂ, ਰੋਟੀ ਦੀ ਗੱਲ ਮੰਨੀ।' ਉਸ ਨੇ ਆਪਣੇ ਪੈੱਗ ਇੱਕੋਂ ਸਾਹ ਪੀ ਲਿਆ। ਮੈਂ ਆਪਣੇ ਪੈੱਗ ਦੀਆਂ ਦੋ ਘੁੱਟਾਂ ਅੰਦਰ ਲੰਘਾਈਆਂ ਤੇ ਰੋਟੀ ਛੇਤੀ ਤਿਆਰ ਕਰਵਾਉਣ ਲਈ ਵਿਹੜੇ ਵਿੱਚ ਆਇਆ।

ਛੇ ਕੁ ਮਹੀਨੇ ਪਹਿਲਾਂ ਭਾਈ ਭਗਤੇ ਆਪਣੇ ਇੱਕ ਦੋਸਤ ਨੂੰ ਮਿਲਣ ਮੈਂ ਗਿਆ ਹੋਇਆ ਸਾਂ। ਉਸ ਦੋਸਤ ਕੋਲ ਉਸ ਦਿਨ ਅਮਰਪਾਲ ਵੀ ਆਇਆ ਹੋਇਆ ਸੀ। ਅਮਰਪਾਲ ਕਿਸੇ ਸਮੇਂ ਉਸ ਦਾ ਕੁਲੀਗ ਰਿਹਾ ਸੀ ਤੇ ਮੇਰੇ ਵਾਂਗ ਹੀ ਉਸ ਨੂੰ ਮਿਲਣ ਗਿਆ ਹੋਇਆ ਸੀ। ਪੁਰਾਣੀਆਂ ਗੱਲਾਂ ਦਾ ਹੜ੍ਹ ਆ ਗਿਆ ਸੀ। ਪੈੱਗ ਪੀ ਕੇ ਇੱਕ

ਮੈਂ ਕਹਾਣੀ ਲਿਖਾਂਗਾ

17