ਕਦੇ ਜੇ ਕੋਈ ਉਸ ਨੂੰ ਪਿਆਰ ਨਾਲ ਬੁਲਾਉਂਦਾ ਤਾਂ ਉਹ ਮੁਸਕਰਾ-ਮੁਸਕਰਾ ਕੇ ਪੂਰੀ ਗੱਲਬਾਤ ਕਰਦਾ, ਪਰ ਅੰਦਰੋਂ ਡਰਦਾ ਰਹਿੰਦਾ। ਕਿਤੇ ਮਖੌਲ ਵਜੋਂ ਤਾਂ ਨਹੀਂ ਕਰ ਰਿਹਾ ਇਹ ਗੱਲ।
ਸਾਥੀਆਂ ਦੀ ਇਸ ਗੱਲ ਦਾ ਉਹ ਨੇ ਪਹਿਲਾਂ ਤਾਂ ਮਖੌਲ ਹੀ ਸਮਝਿਆ ਹੈ ਕਿ ਅੱਜ ਚੁਬਾਰੇ ਵਿੱਚ ਤਕਸੀਮ ਨੂੰ ਵੀ ਨਾਲ ਪਿਆਉਣੀ ਹੈ। ਪਰ ਵਿਸ਼ਵਾਸ ਉਸ ਨੂੰ ਤਦ ਆਇਆ, ਜਦੋਂ ਲਖਬੀਰ ਨੇ ਆਪਣੀ ਜੇਬ ਵਿਚੋਂ ਰੁਪਏ ਕੱਢ ਕੇ ਉਸ ਨੂੰ ਹੀ ਫੜਾ ਦਿੱਤੇ ਤੇ ਕਿਹਾ ਕਿ ਉਹ ਉਸ ਦਾ ਨਾਉਂ ਲੈ ਕੇ ਨੰਬਰਦਾਰਾਂ ਤੋਂ ਦੋ ਬੋਤਲਾਂ ਲੈ ਆਵੇ। ਕੰਬਦੇ ਹੱਥਾਂ ਨਾਲ ਤਕਸੀਮ ਨੇ ਰੁਪਏ ਫੜੇ ਸਨ।
ਮਈ ਦੇ ਦਿਨ ਸਨ। ਦਿਨ ਵੇਲੇ ਹਨੇਰੀਆਂ ਚੱਲਦੀਆਂ। ਕਦੇ-ਕਦੇ ਬੱਦਲ ਹੋ ਜਾਂਦੇ ਹਨੇਰੀ ਵੀ ਉੱਠਦੀ, ਪਰ ਬੱਦਲਾਂ ਦੀ ਗੜਗੜਾਹਟ ਵਿਚੋਂ ਚਾਰ ਛਿੱਟੇ ਵਰ ਜਾਂਦੇ ਤਾਂ ਮੌਸਮ ਸਾਫ਼ ਹੋ ਜਾਂਦਾ। ਬਹੁਤੀਆਂ ਕਣੀਆਂ ਪੈਂਦੀਆਂ ਤਾਂ ਹਵਾ ਵਿੱਚ ਠੰਡ ਵੀ ਭਰ ਜਾਂਦੀ। ਇਸ ਤਰ੍ਹਾਂ ਦੀ ਹਵਾ ਸਾਹਾਂ ਵਿੱਚ ਤਾਜ਼ਗੀ ਲਿਆਉਂਦੀ।
ਉਸ ਦਿਨ ਸ਼ਾਮ ਨੂੰ ਵੀ ਮੀਂਹ ਪੈ ਕੇ ਹਟਿਆ ਸੀ। ਠੰਡੀ-ਠੰਡੀ ਹਵਾ ਚੱਲ ਰਹੀ ਸੀ। ਉਨ੍ਹਾਂ ਦੇ ਚੁਬਾਰੇ ਕੋਲ ਵੱਡੇ ਪਿੱਪਲ ਦੇ ਪੱਤਿਆਂ ਦੀ ਖੜਖੜ ਕੰਨਾਂ ਨੂੰ ਸੁਖਾਵੀਂ ਸੁਖਾਵੀਂ ਲੱਗ ਰਹੀ ਸੀ।
ਚੁੱਲ੍ਹੇ 'ਤੇ ਮੀਟ ਦਾ ਪਤੀਲਾ ਰੱਖ ਕੇ ਉਨ੍ਹਾਂ ਨੇ ਚੁਬਾਰੇ ਅੱਗੇ ਦੋ ਮੰਜੇ ਡਾਹੇ ਤੇ ਵਿਚਕਾਰ ਮੇਜ਼ ਰੱਖ ਕੇ ਪੀਣੀ ਸ਼ੁਰੂ ਕਰ ਦਿੱਤੀ। ਪਹਿਲਾਂ ਤਾਂ ਅੰਬ ਦੇ ਅਚਾਰ ਤੇ ਗੱਠਿਆਂ ਨਾਲ ਜੀਭ ਸੁਆਦ ਕਰਦੇ ਰਹੇ ਤੇ ਫਿਰ ਜਦੋਂ ਪਤੀਲੇ ਵਿਚੋਂ ਸੁਗੰਧ ਆਉਣ ਲੱਗੀ, ਉਹ ਅੱਧ-ਕੱਚੇ ਮੀਟ ਦੀਆਂ ਸੰਖੀਆਂ ਹੀ ਚੁਸਣ ਲੱਗੇ। ਪੀਂਦੇ ਰਹੇ। ਤਕਸੀਮ ਨਾਲ ਸ਼ੁਗਲ ਕਰਦੇ ਰਹੇ।
'ਕਿਉਂ ਭੁਕਾਈ ਮਾਰੀ ਐ, ਕੰਜਰ ਦੇ ਪੁੱਤੋ। ਇੱਕ ਵਾਰੀ ਕਹਿ ਲਓ, ਜੋ ਕਹਿਣਾ ਐ। ਸਾਰਾ ਦਿਨ ਚਿੜਚਿੜ ਕਰਨ ਦਾ ਕੀ ਮਤਲਬ।' ਤਕਸੀਮ ਨੇ ਗੰਭੀਰਤਾ ਤੇ ਗੁੱਸੇ ਵਿੱਚ ਰਲੀ-ਮਿਲੀ ਗੱਲ ਆਖੀ।
ਲਖਬੀਰ ਤੇ ਭਰਪੂਰ, ਜਿਹੜੇ ਇੱਕੋ ਮੰਜੇ 'ਤੇ ਕੋਲ ਬੈਠੇ ਸਨ, ਨੇ ਸੈਨਤ ਰਲਾਈ, ਅੱਜ ਸਾਲੇ ਨਾਲ ਕੋਈ ਵਧੀਆ ਮਖੌਲ ਕਰੀਏ।
ਦੋਵੇਂ ਬੋਤਲਾਂ ਮੁਕਾ ਕੇ ਉਨ੍ਹਾਂ ਨੇ ਰੋਟੀ ਖਾ ਲਈ ਤੇ ਪੈਣ ਲੱਗੇ। ਦਸ ਵਜੇ ਦਾ ਵਕਤ ਹੋ ਗਿਆ ਸੀ। ਚਾਰ ਮੰਜੇ ਨਿੱਤ ਵਾਂਗ ਉਨ੍ਹਾਂ ਨੇ ਚੁਬਾਰੇ ਅੱਗੇ ਹੀ ਡਾਹ ਲਏ ਤੇ ਆਪੋ-ਆਪਣੇ ਵਿਛਾ ਵੀ ਲਏ। ਰੋਟੀ ਵੀ ਤਕਸੀਮ ਨੇ ਉਸ ਦਿਨ ਉੱਥੇ ਉਨ੍ਹਾਂ ਨਾਲ ਖਾਧੀ। ਉਹ ਘਰ ਨੂੰ ਜਾਣ ਲੱਗਿਆ ਤਾਂ ਲਖਬੀਰ ਕਹਿੰਦਾ, 'ਤਕਸੀਮ, ਕੱਚੇ ਰਹਿ ਗਏ, ਯਾਰ। ਹੋਰ ਮੰਗਾਈਏ।
'ਨਾਂਹ, ਮੈਂ ਤਾਂ ਬਿਲਕੁੱਲ ਠੀਕ ਆਂ।'
ਤਕਸੀਮ ਨੇ ਜਵਾਬ ਦਿੱਤਾ ਤੇ ਚੁਬਾਰੇ ਦੀਆਂ ਪੌੜੀਆਂ ਉਤਰਨ ਲਈ ਕਾਹਲ ਨਾਲ ਪੈਰ ਪੁੱਟਿਆ। ਉਏ, ਤੂੰ ਠਹਿਰ ਤਾਂ ਸਹੀ ਲਖਬੀਰ ਦੇ ਕੜਕਵੇਂ ਬੋਲ ਨੇ ਜਿਵੇਂ ਉਸ ਦੇ ਪੈਰਾਂ ਨੂੰ ਸੰਗਲ ਮਾਰ ਲਿਆ ਹੋਵੇ। ਹਿਠਾਂਹ ਪੈਰ ਰੱਖ ਕੇ ਉਸ ਨੇ ਫਿਰ ਉਤਾਂਹ ਚੁੱਕ
176
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ