ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/185

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਬੁੱਢਾ ਬਾਬਾ ਉਮਰ ਕਾਫ਼ੀ ਬੁੱਢਾ ਲੱਗਦਾ। ਉਹਦੇ ਕੱਪੜੇ ਧੇ-ਬੰਧਾਰ ਹੁੰਦੇ। ਕੁੜਤਾ ਤੇ ਧੋਤੀ ਮੈਲ ਦੇ ਭਰੇ ਹੋਏ। ਸਿਰ ਦੀ ਪਗੜੀ ਵੀ ਜਿਵੇਂ ਨਵੀਂ ਖ਼ਰੀਦ ਕੇ ਬੰਨ੍ਹੀ ਮੁੜ ਕਦੇ ਨਾ ਧੋਤੀ ਹੋਵੇ। ਬੁੜ੍ਹੇ ਦੇ ਸਿਰ ਵਿੱਚ ਗੰਜ ਸੀ। ਪਗੜੀ ਵਿਚੋਂ ਗੰਜ ਵਾਲਾ ਸਿਰ ਦਾ ਹਿੱਸਾ ਸਾਫ਼ ਨੰਗਾ ਦਿਖਾਈ ਦਿੰਦਾ। ਬੁੱਢੇ ਬਾਬੇ ਦਾ ਰੰਗ ਗੋਰਾ ਸੀ। ਉਹਦੀਆਂ ਅੱਖਾਂ ਥੱਲੇ ਦਾਖ਼ੀ ਗੋਲ ਘੇਰੇ ਸੁੱਜੇ ਸੁੱਜੇ ਲੱਗਦੇ। ਦਾੜੀ ਮੁੰਨੀ ਹੋਈ, ਪਰ ਕਰਚੇ ਖੜੇ ਦੇ ਖੜੇ। ਮੁੱਛਾਂ ਕੁੰਡਲਦਾਰ ਬਣਾ ਕੇ ਰੱਖੀਆਂ ਹੋਈਆਂ। ਕੁੜਤੇ ਹੇਠ ਮੈਲੇ ਲੱਠੇਦੀ ਝੱਗੀ ਪਾਉਂਦਾ। ਝੱਗੀ ਦੀਆਂ ਦੋਵੇਂ ਜੇਬਾਂ ਵਿੱਚ ਨੋਟਾਂ ਦੀਆਂ ਥਹੀਆਂ। ਪੈਰਾਂ ਭਾਰ ਬੈਠਾ ਉਹ ਬੜੀ ਫੁਰਤੀ ਨਾਲ ਗਾਹਕਾਂ ਨੂੰ ਭੁਗਤਾਉਂਦਾ। ਚਟਣੀ ਨਹੀਂ ਹੁੰਦੀ ਸੀ। ਚਟਣੀ ਦੀ ਤਾਂ ਲੋੜ ਹੀ ਨਾ ਰਹਿੰਦੀ। ਸੁੱਕੇ ਸਮੋਸਿਆ ਵਿੱਚ ਕੁੱਲ ਦੁਨੀਆਂ ਦਾ ਸੁਆਦ ਭਰਿਆ ਹੁੰਦਾ। ਰੱਦੀ ਕਾਗਜ਼ ਤੇ ਸਮੋਸਾ ਰੱਖ ਕੇ ਦਿੰਦਾ। ਇੱਕ ਵੀ ਸਮੋਸਾ ਉਹਦਾ ਮੁੜ ਕੇ ਨਾ ਜਾਂਦਾ। ਇੰਟਰਵਲ ਖ਼ਤਮ ਹੋਣ ਤੋਂ ਪਹਿਲਾਂ-ਪਹਿਲਾਂ ਸਾਰੇ ਸਮੋਸੇ ਵਿਕ ਜਾਂਦੇ। ਬੁੱਢੇ ਬਾਬੇ ਦੇ ਸਮੋਸਿਆਂ ਨੂੰ ਤਾਂ ਲੋਕ ਗਿਰਝਾਂ ਵਾਂਗ ਟੁੱਟ ਕੇ ਪੈ ਜਾਂਦੇ।

ਉਹ ਸ਼ਹਿਰ ਬੱਸ-ਅੱਡੇ 'ਤੇ ਜਾ ਕੇ ਮੈਂ ਉਤਰਦਾ ਤਾਂ ਰਿਕਸ਼ਾ ਲੈ ਕੇ ਘਰ ਨੂੰ ਜਾਂਦਿਆਂ ਬਿਜਲੀ-ਖੰਭੇ ਨਾਲ ਟੰਗਿਆ ਵੱਡਾ ਫੱਟਾ, ਜਿਹੜਾ ਸਭ ਤੋਂ ਪਹਿਲਾਂ ਦੇਖਣ ਨੂੰ ਮਿਲਦਾ, ਉਸ 'ਤੇ ਲਾਲ ਅੱਖਰਾਂ ਵਿੱਚ ਮੋਟਾ-ਮੋਟਾ ਕਰਕੇ ਲਿਖਿਆ ਹੁੰਦਾ, ਖੇਤਾ ਰਾਮ ਹਲਵਾਈ ਦੀ ਅਸਲੀ ਤੇ ਪੁਰਾਣੀ ਦੁਕਾਨ ਰੇਲਵੇ ਰੋਡ 'ਤੇ ਹੀ ਹੈ।'

ਅੱਗੇ ਜਾ ਕੇ ਨਾਕਾ-ਚੂੰਗੀ ਦੀ ਕੰਧ ਨਾਲ ਇੱਕ ਹੋਰ ਫੱਟਾ ਲਟਕ ਰਿਹਾ ਹੁੰਦਾ, ਬਿਲਕੁੱਲ ਓਸੇ ਸ਼ਕਲ ਦਾ ਵੱਟਾ ਓਹੀ ਲਾਲ ਅੱਖਰ-ਖੇਤਾ ਰਾਮ ਹਲਵਾਈ ਦੀ ਅਸਲੀ ਤੇ ਪੁਰਾਣੀ ਦੁਕਾਨ ਰੇਲਵੇ-ਰੋਡ ਤੋਂ ਹੁਣ ਗਊਸ਼ਾਲਾ ਰੋਡ 'ਤੇ ਆ ਗਈ ਹੈ।

ਸ਼ਹਿਰ ਵਿੱਚ ਅਨੇਕਾਂ ਥਾਂਵਾਂ 'ਤੇ ਅਜਿਹੇ ਹੋਰ ਕਈ ਫੱਟੇ ਲੱਗੇ ਹੋਏ ਸਨ-ਅਲੱਗ ਅਲੱਗ ਇਬਾਰਤਾਂ ਵਾਲੇ।

'ਖੇਤਾ ਰਾਮ ਹਲਵਾਈ ਚਾਲ੍ਹੀ ਸਾਲਾ ਅਸਲੀ ਤੇ ਪੁਰਾਣੀ ਦੁਕਾਨ ਰੇਲਵੇ-ਰੋਡ ਤੇ ਪਹਿਲਾਂ ਵਾਲੀ ਜਗ੍ਹਾ ਉੱਤੇ ਹੀ ਹੈ।

'ਖੇਤਾ ਰਾਮ ਹਲਵਾਈ ਦੀ ਕੋਈ ਵੀ ਦੁਕਾਨ ਗਊਸ਼ਾਲਾ ਰੋਡ 'ਤੇ ਨਹੀਂ ਹੈ।' ‘ਖੇਤਾ ਰਾਮ ਹਲਵਾਈ ਦੀ ਅਸਲੀ ਤੇ ਪੁਰਾਣੀ ਦੁਕਾਨ ਹੁਣ ਗਊਸ਼ਾਲਾ ਰੋਡ 'ਤੇ ਚੁੱਕ ਲਿਆਂਦੀ ਹੈ। ਚਾਹੇ ਆਪ ਆ ਕੇ ਦੇਖ ਲਵੋ।

'ਖੇਤਾ ਰਾਮ ਹਲਵਾਈ ਦੀਆਂ ਦੇਸੀ ਘਿਓ ਦੀਆਂ ਜਲੇਬੀਆਂ ਰੇਲਵੇ-ਰੋਡ 'ਤੇ ਮਿਲਦੀਆਂ ਹਨ। ਖਾਓ ਤੇ ਮਜ਼ੇ ਲਓ। ਇੱਕ ਦਿਨ ਅਸੀਂ ਪਹਿਲਾਂ ਵਾਂਗ ਹੀ ਨਵੇਂ ਸਿਨਮਾ-ਘਰ ਫ਼ਿਲਮ ਦੇਖਣ ਗਏ। ਇੰਟਰਵਲ ਵਿੱਚ ਬੁੱਢੇ ਬਾਬੇ ਦੇ ਸਮੋਸੇ ਖਾਧੇ ਤੇ ਫ਼ਿਲਮ ਦੇਖ ਕੇ ਘਰ ਆ ਗਏ। ਉਸ ਦਿਨ ਮੇਰੇ ਦਿਮਾਗ਼ ਵਿੱਚ ਖੇਤਾ ਰਾਮ ਹਲਵਾਈ ਦੀ ਅਸਲੀ ਤੇ ਪੁਰਾਣੀ ਦੁਕਾਨ ਕੁਝ ਜ਼ਿਆਦਾ ਹੀ ਘੁੰਮ ਰਹੀ ਸੀ। ਰੋਟੀ ਖਾਣ ਬੈਠੇ ਤਾਂ ਮੈਂ ਗੱਲ ਛੇੜੀ, 'ਯਾਰ, ਇਹ ਖੇਡਾ ਰਾਮ ਹਲਵਾਈ ਅਸਲੀ ਤੇ ਪੁਰਾਣੀ ਦੁਕਾਨ ਵਾਲਾ ਕੀ ਚੱਕਰ ਹੈ? ਥਾਂ-ਥਾਂ ਫੱਟੇ..

'ਇਹ ਕੋਈ ਚੱਕਰ ਨਹੀਂ, ਬੱਸ ਦੁਕਾਨਦਾਰੀ ਦੀਆਂ ਚਲਾਕੀਆਂ ਨੇ। ਦੋਸਤ ਨੇ ਸਹਿਜ ਸੁਭਾਓ ਜਵਾਬ ਦਿੱਤਾ।

ਅਸਲੀ ਤੇ ਪੁਰਾਣੀ ਦੁਕਾਨ

185