ਸੰਦੂਕੜੀ
ਬਿਰਜੂ ਬਾਣੀਏ ਦੇ ਨਾਂ ਨੂੰ ਪਿੰਡ ਵਿਚ ਸਾਰੇ ਜਾਣਦੇ ਸਨ। ਉਹ ਇਕੱਲਾ ਸੀ। ਕਦੇ ਉਹ ਟੱਬਰ ਵਾਲਾ ਵੀ ਹੁੰਦਾ ਸੀ। ਪਰ ਇੱਕ-ਇੱਕ ਕਰਕੇ ਸਭ ਮਰ ਗਏ ਸਨ, ਉਸ ਦੇ ਮਾਂ-ਪਿਓ ਤਾਂ ਉਸ ਦੇ ਵਿਆਹ ਤੋਂ ਦੋ ਕੁ ਸਾਲਾਂ ਬਾਅਦ ਹੀ ਮਰੇ ਸਨ। ਉਸ ਦੀ ਘਰਵਾਲੀ ਦੇ ਇੱਕ ਮੁੰਡਾ ਹੋਇਆ ਸੀ। ਉਹ ਮੁੰਡਾ ਅਜੇ ਡੇਢ-ਪੌਣੇ ਦੋ ਸਾਲ ਦਾ ਸੀ, ਉਸ ਦੀ ਘਰਵਾਲੀ ਇੱਕ ਹੋਰ ਜਵਾਕ ਜੰਮਣ ਸਾਰ ਮਰ ਗਈ ਸੀ ਤੇ ਦੋ-ਤਿੰਨ ਦਿਨਾਂ ਬਾਅਦ ਉਹ ਜਵਾਕ ਵੀ। ਡੇਢ-ਪੌਣੇ ਦੋ ਸਾਲ ਦੇ ਮੁੰਡੇ ਨੂੰ ਬਾਂਦਰੀ ਦੇ ਬੱਚੇ ਵਾਂਗ ਬਿਰਜੂ ਹਿੱਕ ਨਾਲ ਲਾਈ ਰੱਖਦਾ। ਉਦੋਂ ਤਾਂ ਉਹ ਦੁਕਾਨ ਵੀ ਕਰਦਾ ਹੁੰਦਾ ਸੀ, ਦੁਕਾਨ ਵਿੱਚ ਬੈਠਾ ਉਹ ਮੁੰਡੇ ਨੂੰ ਬੁੱਕਲ ਵਿਚ ਰੱਖਦਾ ਤੇ ਸੌਦਾ ਵੀ, ਤੋਲਦਾ ਰਹਿੰਦਾ। ਮੁੰਡਾ ਰੋਂਦਾ ਬਹੁਤ ਸੀ। ਕਿਲਕਾਰੀਆਂ ਮਾਰਦਾ। ਫਿਰ ਉਸ ਨੂੰ ਹਰੇ ਦਸਤ ਲੱਗ ਗਏ ਸਨ। ਬਿਰਜੂ ਨੇ ਦਵਾਈ-ਬੂਟੀ ਬਹੁਤ ਕੀਤੀ, ਪਰ ਮੁੰਡਾ ਬਚ ਨਾ ਸਕਿਆ। ਫਿਰ ਉਹ ਇਕੱਲਾ ਰਹਿ ਗਿਆ ਸੀ। ਬਿਲਕੁੱਲ ਇਕੱਲਾ। ਹੋਰ ਵਿਆਹ ਵੀ ਨਹੀਂ ਸੀ ਹੋਇਆ। ਦੁਕਾਨ ਕਰਨੀ ਵੀ ਉਸ ਨੇ ਛੱਡ ਦਿੱਤੀ ਸੀ। ਦੁਕਾਨ ਚੱਲਦੀ ਹੀ ਨਹੀਂ ਸੀ। ਕੋਈ ਸੌਦਾ ਲੈਣ ਹੀ ਨਹੀਂ ਸੀ ਆਉਂਦਾ। ਜੋ ਕੋਈ ਕਿਸੇ ਸੌਦੇ ਨੂੰ ਆਉਂਦਾ ਵੀ ਤਾਂ ਉਹ ਸੌਦਾ ਉਸ ਕੋਲ ਹੁੰਦਾ ਨਹੀਂ ਸੀ। ਅਗਲਾ ਪੁੱਛਦਾ, 'ਮੂੰਗੀ ਦੀ ਦਾਲ।' ਉਹ ਜਵਾਬ ਦਿੰਦਾ, ਮੂੰਗੀ ਦੀ ਦਾਲ ਤਾਂ ਹੈ ਨੀਂ, ਮਿਰਚਾਂ ਲੈ ਜਾ। ਲੋਕ ਉਸ ਨੂੰ ਮਖੌਲ ਕਰਨ ਲੱਗ ਪਏ ਸਨ। ਜਦ ਕੋਈ ਸੌਦਾ ਲੈਣ ਹੀ ਨਹੀਂ ਸੀ ਆਉਂਦਾ, ਦੁਕਾਨ ਆਪਣੇ-ਆਪ ਹੀ ਬੰਦ ਹੋ ਗਈ ਸੀ।
ਦੁਕਾਨ ਦੇ ਨਾਲ ਰਿਹਾਇਸ਼ ਵਾਸਤੇ ਦੋ ਕਮਰੇ, ਜਿਹੜੇ ਉਸ ਨੇ ਆਪਣੇ ਵਿਆਹ ਵੇਲੇ ਛੱਤੇ ਸਨ, ਬਹੁਤੇ ਮੀਂਹਾਂ ਵੇਲੇ ਢਹਿ ਗਏ ਸਨ। ਉਹ ਦੁਕਾਨ ਵਿੱਚ ਹੀ ਰਹਿਣ ਲੱਗ ਪਿਆ ਸੀ।
ਉਸ ਕੋਲ ਇੱਕ ਘੋੜੀ ਸੀ। ਮਧਰੇ ਕੱਦ ਵਾਲੀ ਮਾੜਚੂ ਹਾਰੀ ਹੋਈ, ਟੁੱਟੀ ਜਿਹੀ। ਉਸ ਦੇ ਬੰਨ੍ਹਣ ਵਾਸਤੇ ਉਸ ਨੇ ਦੋ ਕੰਧਾਂ ਕੱਢ ਕੇ ਇੱਕ ਛਤਨਾ ਬਣਾਇਆ ਹੋਇਆ ਸੀ। ਛਤਨੇ ਦੀ ਤੀਜੀ ਕੰਧ ਦੁਕਾਨ ਵਾਲੀ ਸੀ। ਸਰਦੀਆਂ ਵਿੱਚ ਛਤਨੇ ਦੇ ਬਾਰ ਮੂਹਰੇ ਉਹ ਸਰਕੜੇ ਦਾ ਫਿੜਕਾ ਲਾ ਰੱਖਦਾ ਸੀ।
ਬਿਰਜੂ ਦੀ ਉਮਰ ਸੱਠ ਤੋਂ ਉੱਤੇ ਹੋ ਚੱਲੀ ਸੀ। ਪਰ ਹੱਡਾਂ-ਪੈਰਾਂ ਦਾ ਅਜੇ ਉਹ ਤਕੜਾ ਸੀ। ਘੋੜੀ ਲੈ ਕੇ ਨਿੱਤ ਉਹ ਤੜਕੇ ਹੀ ਖੇਤਾਂ ਵਿਚ ਜਾਇਆ ਕਰਦਾ। ਵਾੜਾਂ ਤੋਂ ਪੁਰਾਣੀਆ ਮੋੜ੍ਹੀਆਂ ਇਕੱਠੀਆਂ ਕਰਦਾ। ਇੱਕ ਮੋੜ੍ਹੀ ਕਿਤੋਂ, ਇੱਕ ਕਿਤੋਂ। ਕੁਹਾੜੀ
ਸੰਦੂਕੜੀ
197