ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/204

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਭੇਜੀ। ਦੂਜੇ ਦਿਨ ਵੀ ਨਹੀਂ। ਸਵੇਰੇ-ਸਵੇਰੇ ਕੰਮ ਕਰਦੀ ਮਿਸਿਜ਼ ਮਹਾਜਨ ਜਮਨਾ ਨੂੰ ਗਾਲਾਂ ਕੱਢਦੀ ਰਹੀ। ਪਰ ਕਦੇ-ਕਦੇ ਉਹ ਸੋਚ ਜਾਂਦੀ, ਜ਼ਰੂਰ ਕੋਈ ਮਾੜੀ ਘਟਨਾ ਵਾਪਰ ਗਈ ਹੈ, ਨਹੀਂ ਤਾਂ ਇੰਝ ਕਰਨ ਵਾਲੀ ਜਮਨਾ ਹੈ ਹੀ ਨਹੀਂ। ਸ਼ਾਮ ਦਾ ਕੰਮ ਵੀ ਮਿਸਿਜ਼ ਮਹਾਜਨ ਨੇ ਖ਼ੁਦ ਹੀ ਬੁੜ-ਬੁੜ ਕਰਦੀ ਨੇ ਕੀਤਾ। ਰਾਤ ਦੇ ਖਾਣੇ ਤੋਂ ਬਾਅਦ ਉਹਨੇ ਗਲੀ ਵਿੱਚ ਹੀ ਕੰਮ ਕਰਦਾ ਆਪਣਾ ਧੋਬੀ ਬੁਲਾਇਆ ਤੇ ਉਹਨੂੰ ਕਿਹਾ ਕਿ ਉਹ ਕਿਸੇ ਨਵੀਂ ਨੌਕਰਾਣੀ ਨੂੰ ਲੱਭ ਕੇ ਲਿਆਵੇ, ਜਿਹੜੀ ਕੱਲ੍ਹ ਸਵੇਰ ਤੋਂ ਹੀ ਉਹਦੇ ਘਰ ਕੰਮ ਕਰਨ ਆ ਜਾਵੇ ਤੇ ਅਗਲੀ ਸਵੇਰ ਮਿਸਿਜ਼ ਮਹਾਜਨ ਦੇ ਘਰ ਨਵੀਂ ਨੌਕਰਾਣੀ ਆ ਗਈ ਸੀ।

ਪਿਛਲੇ ਪਹਿਰ ਜਮਨਾ ਦੀ ਵੱਡੀ ਕੁੜੀ ਆਈ। ਨਵੀਂ ਨੌਕਰਾਣੀ ਨੂੰ ਕੰਮ ਕਰਦੀ ਦੇਖ ਕੇ ਚੁੱਪ ਕੀਤੀ ਖੜ੍ਹੀ ਰਹੀ। ਮਿਸਿਜ਼ ਮਹਾਜਨ ਨੇ ਉਹਨੂੰ ਬੁਲਾਇਆ ਤੱਕ ਨਹੀਂ ਤੇ ਫੇਰ ਕੁੜੀ ਨੇ ਖ਼ੁਦ ਹੀ ਬੁੱਲ੍ਹ ਹਿਲਾਏ, 'ਬੀਬੀ ਜੀ, ਮੈਂ ਤਾਂ ਕੰਮ ਤੇ ਆਈ।

'ਮਾਂ ਤਾਂ...' ਕੁੜੀ ਮਸਾਂ ਹੀ ਮੂੰਹੋਂ ਬੋਲ ਕੱਢ ਰਹੀ ਸੀ।

'ਬਾਪੂ ...' ਕੁੜੀ ਦੀਆਂ ਅੱਖਾਂ ਵਿਚ ਪਾਣੀ ਸੀ।

'ਕੀ ਹੋ ਗਿਆ ਤੇਰੀ ਮਾਂ ਨੂੰ?'

'ਬਾਪ ਕੀ?'

'ਬਾਪੂ ਨੇ ਸ਼ਰਾਬ ਬਹੁਤ ਪੀਤੀ ਹੋਈ ਸੀ। ਇੱਕ ਟਰੱਕ ਨਾਲ ਉਹਦੇ ਸਾਇਕਲ ਦੀ ਟੱਕਰ ਹੋ ਗਈ। ਕੰਮ ਤੋਂ ਵਾਪਸ ਆ ਰਿਹਾ ਸੀ, ਚੌਥੇ ਆਥਣੇ।'

'ਫੇਰ?' ਕੁੜੀ ਦੀਆਂ ਅੱਖਾਂ ਦਾ ਪਾਣੀ ਟਿੱਪ-ਟੱਪ ਕਰਕੇ ਗੱਲਾਂ 'ਤੇ ਵਗ ਤੁਰਿਆ। 'ਮਰ ਗਿਆ?' ਮਿਸਿਜ਼ ਮਹਾਜਨ ਨੇ ਬੇਕਿਰਕ ਹੋ ਕੇ ਪੁੱਛਿਆ। ਕੁੜੀ ਨੇ ਸਿਰ ਨੀਵਾਂ ਕਰ ਦਿੱਤਾ।

ਤੇ ਫਿਰ ਮਿਸਿਜ਼ ਮਹਾਜਨ ਵੀ ਚੁੱਪ ਖੜ੍ਹੀ ਕੁੜੀ ਦੇ ਚਿਹਰੇ ਵੱਲ ਦੇਖਦੀ ਰਹੀ। ਆਖਿਆ, 'ਨੌਕਰਾਣੀ, ਤੇਰੀ ਮਾਂ ਨੂੰ ਉਡੀਕ-ਉਡੀਕ ਭਾਈ ਮੈਂ ਨਵੀਂ ਰੱਖ ਲਈ।' ਕੁੜੀ ਚਲੀ ਗਈ।

ਮਿਸਿਜ਼ ਮਹਾਜਨ ਦੂਰ ਸ਼ਹਿਰ ਵਿਚ ਡਾਕਟਰੀ ਦੀ ਪੜ੍ਹਾਈ ਕਰਦੇ ਆਪਣੇ ਇਕਲੌਤੇ ਪੁੱਤਰ ਨੂੰ ਚਿੱਠੀ ਲਿਖਣ ਲੱਗ ਪਈ।

ਜਮਨਾ ਦਾ ਪਤੀ ਦਿਹਾੜੀ 'ਤੇ ਮਜ਼ਦੂਰੀ ਕਰਨ ਜਾਇਆ ਕਰਦਾ ਸੀ। ਕਿਤੇ ਕੋਈ ਨਵਾਂ ਮਕਾਨ ਬਣਦਾ ਹੁੰਦਾ, ਕਿਤੇ ਕਿਸੇ ਸੜਕ ਜਾਂ ਕਿਸੇ ਪੁਲ ਜਾਂ ਕਿਤੇ ਵੀ ਉਹਨੂੰ ਇਕੱਠਾ ਕਈ ਦਿਨਾਂ ਦਾ ਕੰਮ ਮਿਲਦਾ, ਉਹ ਲੱਗ ਜਾਂਦਾ। ਉਹਨੂੰ ਸ਼ਰਾਬ ਪੀਣ ਦੀ ਬੁਰੀ ਆਦਤ ਸੀ। ਉਹ ਹਰ ਰੋਜ਼ ਨਹੀਂ ਪੀਂਦਾ ਹੁੰਦਾ ਸੀ। ਜਿਸ ਦਿਨ ਵੀ ਉਬਾਲ ਉੱਠਦਾ, ਉਹ ਠੇਕੇ 'ਤੇ ਜਾਂਦਾ ਤੇ ਉਸ ਦਿਨ ਦਿਹਾੜੀ ਦੇ ਮਿਲੇ ਪੈਸਿਆਂ ਦੀ ਸ਼ਰਾਬ ਖਰੀਦ ਲੈਂਦਾ ਤੇ ਠੇਕੇ ਦੇ ਅਹਾਤੇ ਵਿਚ ਪੀ ਕੇ ਹੀ ਘਰ ਮੁੜਦਾ।

ਜਮਨਾ ਦੇ ਤਿੰਨ ਮੁੰਡੇ ਸਨ, ਦੋ ਕੁੜੀਆਂ। ਵੱਡਾ ਮੁੰਡਾ ਪੜ੍ਹਨ ਲਾਇਆ, ਅੱਠਵੀਂ ਜਮਾਤ ਵਿਚੋਂ ਫੇਲ੍ਹ ਹੋ ਕੇ ਅਵਾਰਾ ਹੋ ਗਿਆ। ਕਿਸੇ ਕੰਮ 'ਤੇ ਵੀ ਨਹੀਂ ਜਾਂਦਾ ਸੀ। ਘਰ ਵਿੱਚੋਂ ਪੈਸੇ ਚੋਰੀ ਕਰਕੇ ਜਾਂ ਜੂਆ ਖੇਡ ਕੇ ਸਿਨਮਾ ਦੇਖਦਾ। ਪਿਉ ਦੇ ਸਾਹਮਣੇ ਨਹੀਂ

204

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ