ਕਹਿ ਰਹੀ ਸੀ, ਜਮਨਾ ਚਿਹਰਾ ਲਟਕਾਈ ਖੜ੍ਹੀ ਸੀ ਤੇ ਟੁੱਟੀ ਚੱਪਲੀ ਵਿਚੋਂ ਆਪਣਾ ਪੈਰ ਕੱਢ ਕੇ ਗੂਠੇ ਨੂੰ ਗਲੀ ਘਸੀ ਸੜਕ 'ਤੇ ਰਗੜ ਰਹੀ ਸੀ। ਗਵਾਂਢ ਵਿੱਚ ਛੋਟੇ ਘਰਾਂ ਦੀਆਂ ਔਰਤਾਂ ਉਨ੍ਹਾਂ ਦੀਆਂ ਗੱਲਾਂ ਧਿਆਨ ਨਾਲ ਸੁਣ ਰਹੀਆਂ ਸੀ। ਜਮਨਾ ਗੇਟ ਅੱਗਿਓਂ ਤੁਰੀ ਤਾਂ ਮਿਸਿਜ਼ ਮਹਾਜਨ ਨੇ ਖੜਾਕ ਨਾਲ ਦਰਵਾਜ਼ਾ ਬੰਦ ਕਰ ਦਿੱਤਾ। ਜਮਨਾ ਥੋੜ੍ਹਾ ਜਿਹਾ ਅਗਾਂਹ ਹੋਈ ਤਾਂ ਛੋਟੇ ਘਰਾਂ ਦੀਆਂ ਔਰਤਾਂ ਉਹਦੇ ਉਦਾਲੇ ਇਕੱਠੀਆਂ ਹੋ ਗਈਆਂ ਤੇ ਉਹਦੇ ਪਤੀ ਦੀ ਮੌਤ ਬਾਰੇ ਪੁੱਛਣ ਲੱਗੀਆਂ।
'ਕੋਠੀ ਵਾਲੀ ਇਹ ਬੜੀ ਹੈਂਸਿਆਰੀ ਐ। ਜੇ ਇਹਦਾ ਆਬਦਾ ਆਦਮੀ ਮਰ ਜਾਏ ਤਾਂ ਇਹਨੂੰ ਨਾ ਲਾਵੇ ਕੋਈ ਮੱਥੇ?' ਕੋਈ ਕਹਿ ਰਹੀ ਸੀ।
'ਕੁੜੇ ਛੱਡ, ਇਹਨੂੰ ਤਾਂ ਊਈਂ ਮੱਥੇ ਲਾਉਣਾ ਮਾੜੈ। ਕੁੜਮੀ ਐ। ਪੁੱਤਾਂ ਪਿੱਟੀ ਨੇ ਨੀਂ ਸੋਚਿਆ, ਬਈ ਇੱਕ ਤਾਂ ਇਹਦਾ ਆਦਮੀ ਨਹੀਂ ਰਿਹਾ, ਇੱਕ ਤੂੰ ਅੱਗਿਓਂ ਕੰਮ ਤੋਂ ਜਵਾਬ ਦਿਨੀਂ ਐਂ। ਕੋਈ ਹੋਰ ਬਹੁਤ ਹੀ ਹਰਖੀ ਹੋਈ ਲੱਗਦੀ ਸੀ।
'ਜਮਨਾ ਤਾਂ ਕਈ ਵਰ੍ਹਿਆਂ ਤੋਂ ਇਨ੍ਹਾਂ ਦੇ ਔਂਦੀ ਐ।' ਕੋਈ ਸਿਆਣੀ ਬੁੜ੍ਹੀ ਕਹਿ ਰਹੀ ਸੀ।
'ਆਹੋ, ਆਹ ਦੇਖ ਕੀ ਆਖ ਤਾ ਅਖੇ-ਤੂੰ ਮਨਹੂਸ ਐਂ। ਮੇਰੇ ਮੱਥੇ ਨਾ ਲੱਗ।'
ਜਮਨਾ ਕੁਝ ਨਹੀਂ ਬੋਲੀ। ਰੋਂਦੀ ਤੇ ਚੁੰਨੀ ਦੇ ਮੈਲੇ ਪੱਲੇ ਨਾਲ ਅੱਖਾਂ ਪੂੰਝਦੀ ਉਹ ਉਨ੍ਹਾਂ ਕੋਲੋਂ ਚਲੀ ਗਈ।
ਡਾਕਟਰ ਮਹਾਜਨ ਫ਼ੌਜ ਵਿਚੋਂ ਰਿਟਾਇਰ ਹੋ ਕੇ ਆਇਆ ਹੋਇਆ ਸੀ। ਹੁਣ ਸ਼ਹਿਰ ਦੇ ਗਾਂਧੀ ਚੌਕ ਵਿੱਚ ਉਹਦੀ ਦੁਕਾਨ ਸੀ। ਦੋ ਕੰਪਾਊਂਡਰ ਤੇ ਇੱਕ ਨਰਸ ਰੱਖ ਕੇ ਉਹ ਮਰੀਜ਼ਾਂ ਦਾ ਇਲਾਜ ਕਰਦਾ। ਬਹੁਤ ਸਾਰੇ ਲੋਕ ਉਹਦੀ ਦੁਕਾਨ 'ਤੇ ਆਉਂਦੇ। ਕਿੰਨੇ ਹੀ ਘਰਾਂ ਦਾ ਉਹ ਫੈਮਿਲੀ ਡਾਕਟਰ ਸੀ। ਪਰ ਉਹਦੀ ਆਪਣੀ ਸਿਹਤ ਐਨੀ ਚੰਗੀ ਨਹੀਂ ਸੀ। ਉਹਨੂੰ ਖ਼ੁਦ ਗੁਰਦਿਆਂ ਦੀ ਬਿਮਾਰੀ ਸੀ। ਨਿੱਕੇ-ਮੋਟੇ ਮਰੀਜ਼ਾਂ ਨੂੰ ਤਾਂ ਉਹੀ ਸੰਭਾਲੀ ਜਾਂਦੇ। ਬਹੁਤ ਵਿਗੜਿਆ ਕੇਸ ਹੁੰਦਾ ਤਾਂ ਡਾਕਟਰ ਮਹਾਜਨ ਉਸ ਨੂੰ ਵੱਡੇ ਹਸਪਤਾਲ ਭਿਜਵਾ ਦਿੰਦਾ।
ਹੌਲੀ-ਹੌਲੀ ਉਹਦੀ ਸਿਹਤ ਵਿਗੜਦੀ ਜਾ ਰਹੀ ਸੀ। ਹੌਲੀ-ਹੌਲੀ ਉਹ ਆਪਣਾ ਕੰਮ ਘੱਟ ਕਰਦਾ ਜਾ ਰਿਹਾ ਸੀ। ਬਹੁਤ ਪੈਸਾ ਕਮਾ ਲਿਆ ਹੋਇਆ ਸੀ। ਮੁੰਡਾ ਡਾਕਟਰੀ ਵਿੱਚ ਪੜ੍ਹਦਾ ਸੀ। ਵੱਡੀਆਂ ਦੋ ਕੁੜੀਆਂ ਗੈਜੁਏਸ਼ਨ ਕਰਵਾ ਕੇ ਵਿਆਹ ਦਿੱਤੀਆਂ ਸਨ।
ਸਾਲ ਭਰ ਜਮਨਾ ਨੇ ਗਲੀ ਵਿੱਚ ਆਪਣੀ ਸ਼ਕਲ ਨਹੀਂ ਦਿਖਾਈ। ਗਲੀ ਦੀਆਂ ਔਰਤਾਂ ਉਹਦੇ ਚੰਗੇ ਸੁਭਾਅ ਦੀਆ ਗੱਲਾਂ ਕਰਦੀਆਂ। ਪਤਾ ਨਹੀਂ ਵਿਚਾਰੀ ਨੂੰ ਕੀਹਦੇ ਘਰ ਜਾ ਕੇ ਕੰਮ ਮਿਲਿਆ ਹੋਵੇਗਾ? ਇਹ ਕੀ ਪਤਾ, ਕੰਮ ਮਿਲ ਵੀ ਗਿਆ ਹੋਵੇਗਾ ਜਾਂ ਨਹੀਂ? ਪਤਾ ਨਹੀਂ ਸਾਰੇ ਜਵਾਕਾਂ ਦਾ ਢਿੱਡ ਕਿਵੇਂ ਪਾਲਦੀ ਹੋਵੇਗੀ? ਗਲੀ ਦੀਆਂ ਔਰਤਾਂ ਨੇ ਮਿਸਿਜ਼ ਮਹਾਜਨ ਦੇ ਉੱਚਾ ਰੋਣ ਦੀ ਅਵਾਜ਼ ਸੁਣੀ। ਪਹਿਲਾਂ ਤਾਂ ਸਭ ਨੇ ਉਹਦਾ ਰੋਣਾ ਸੁਣਿਆ ਤੇ ਆਪਣੇ-ਆਪਣੇ ਘਰਾਂ ਵਿੱਚ ਦੜ ਵੱਟ ਕੇ ਬੈਠੀਆਂ ਰਹੀਆਂ। ਕੋਠੀ ਅੰਦਰ ਜਾਣ ਨੂੰ ਕਿਸੇ ਦਾ ਵੀ ਜੀਅ ਨਹੀਂ ਕਰਦਾ ਹੋਵੇਗਾ।
206
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ