ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਘਰ ਆ ਜਾਵੇਗਾ। ਉਹ ਉਸ ਨੂੰ ਨੌਕਰੀ ਕਰਨ ਨਹੀਂ ਦੇਵੇਗੀ। ਉਹਨੂੰ ਕਹੇਗੀ, ਉਹ ਪਿਤਾ ਵਾਲੀ ਦੁਕਾਨ 'ਤੇ ਹੀ ਕੰਮ ਕਰੇ। ਉਹਨੂੰ ਵਿਆਹ ਲਵੇਗੀ ਅਤੇ ਆਪਣੀ ਨੂੰਹ ਨਾਲ ਚੰਗੇ ਦਿਨ ਬਿਤਾਵੇਗੀ।
ਧੋਬੀ ਨੇ ਆ ਕੇ ਜਵਾਬ ਦਿੱਤਾ, 'ਜਮਨਾ ਤਾਂ ਕਿਸੇ ਹੋਰ ਘਰ ਕੰਮ 'ਤੇ ਜਾਂਦੀ ਐ। ਇੱਥੇ ਔਣਾ ਨਹੀਂ ਚਾਹੁੰਦੀ।' ਤੇ ਧੋਬੀ ਨੇ ਇਹ ਵੀ ਦੱਸਿਆ ਕਿ ਉਹ ਮਿਸਿਜ਼ ਮਹਾਜਨ ਤੋਂ ਹੁਣ ਡਰਦੀ ਵੀ ਹੈ।
208
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ