ਜਵਾਰਭਾਟਾ
ਵਾਰ-ਵਾਰ ਸ਼ੀਸ਼ਾ ਦੇਖਣਾ ਵੀ ਖ਼ੁਜਲੀ ਕਰਨ ਵਰਗੀ ਆਦਤ ਐ।'
'ਆਦਤ?'
'ਆਦਤ ਨਹੀਂ, ਸਗੋਂ ਬਿਮਾਰੀ।'
ਪਤਨੀ ਸ਼ੀਸ਼ੇ ਨੂੰ ਮੇਜ਼ ਤੇ ਪਟਕ ਦਿੰਦੀ ਹੈ।ਖਿਝ ਕੇ ਬੋਲਦੀ ਹੈ, 'ਸ਼ੀਸ਼ਾ ਦੇਖਣ ਨੂੰ ਹੁਣ ਕੀ ਰਹਿ ਗਿਆ ਮੇਰੇ ਵਿੱਚ? ਜਵਾਨੀ ਤਾਂ ਤੁਹਾਡੇ ਏਸ ਚੰਦਰੇ ਘਰ ਵਿੱਚ ਪਤਾ ਈ ਨਹੀਂ ਕਦੋਂ ਲੰਘ ਗਈ। ਕੀ ਖਾ-ਹੰਢਾ ਲਿਆ ਮੈਂ?'
'ਹਰ ਘਰ ਵਿੱਚ ਇਹੋ ਗੱਲ ਐ। ਹਰ ਕਿਸੇ ਨੂੰ ਘਰ ਦੀ ਕਬੀਲਦਾਰੀ ਦਾ ਸਾਹਮਣਾ ਕਰਨਾ ਪੈਂਦਾ। ਤੂੰ ਕੋਈ ਅਸਮਾਨੋਂ ਉਤਰੀ ਹੋਈ ਐਂ?'
'ਤੇ ਹੋਰ, ਤੁਹਾਡੇ ਏਸ ਚੰਦਰੇ ਘਰ ਵਿੱਚ ਹੈ ਈ ਕੀ? ਸਾਰੀ ਉਮਰ ਤੁਹਾਡਾ ਦੇਣਾ-ਲੈਣਾ ਨਹੀਂ ਮੁੱਕਿਆ। ਅਜਿਹਾ ਮਹੀਨਾ ਹੈ ਕੋਈ, ਜਦੋਂ ਤੁਸੀਂ ਕਿਸੇ ਦਾ ਉਧਾਰ ਨਾ ਦੇਣਾ ਹੋਵੇ?'
'ਉਧਾਰ ਘਰ ਵਿੱਚ ਈ ਆਉਂਦੈ। ਮੈਂ ਸ਼ਰਾਬ ਤਾਂ ਨੀਂ ਪੀਂਦਾ, ਜੂਆ ਤਾਂ ਨੀਂ ਖੇਡਦਾ, ਹੋਰ ਦੱਸ ਕੀ ਲੱਡੂ ਲੈ-ਲੈ ਖਾਨਾਂ ਮੈਂ?'
'ਮੈਨੂੰ ਕੀ ਪਤੈ, ਕੀ ਕਰਦੇ ਓ ਤੁਸੀਂ? ਮੰਗਤਿਆਂ ਵਰਗੀ ਜ਼ਿੰਦਗੀ ਜਿਉਂ ਰਹੇ ਆਂ।'
'ਚੰਗਾ, ਬਕ ਨਾ ਬਹੁਤਾ ਕੋਈ ਕੰਮ ਕਰ ਜਾ ਕੇ ਪਤੀ ਦੇ ਮੱਥੇ ਦੀਆਂ ਰੇਖਾਵਾਂ ਉੱਭਰ ਆਈਆਂ ਹਨ।
'ਕੰਮ ਦਾ ਫੂਕਣਾ ਈ ਫੂਕਣੈ ਸਾਰੀ ਉਮਰ।' ਡਿੱਗ ਰਹੀ ਵਾਲਾਂ ਦੀ ਇੱਕ ਨਿੱਟ ਸਿਰ ਦੇ ਝਟਕੇ ਨਾਲ ਪਿਛਾਂਹ ਨੂੰ ਛੱਡ ਕੇ ਪਤਨੀ ਕਮਰੇ ਵਿਚੋਂ ਬਾਹਰ ਨਿਕਲ ਗਈ ਹੈ। ਰਸੋਈ ਦੇ ਕਿਸੇ ਕੰਮ ਵਿੱਚ ਜਾ ਲੱਗੀ ਐਹ।
ਪਤੀ ਅਖ਼ਬਾਰ ਪੜ੍ਹਨ ਲੱਗ ਪਿਆ ਹੈ। ਪਤਨੀ ਦੀਆਂ ਤੇਜ਼-ਤਰਾਰ ਗੱਲਾਂ ਸੁਣ ਕੇ ਉਹਦਾ ਮਾਨਸਿਕ ਸੰਤੁਲਨ ਹਿੱਲ ਗਿਆ ਹੈ। ਖ਼ਬਰ ਉਹਦੀ ਸਮਝ ਵਿੱਚ ਨਹੀਂ ਆ ਰਹੀ। ਪੜ੍ਹੀ ਖ਼ਬਰ ਨੂੰ ਦੁਬਾਰਾ ਪੜ੍ਹਦਾ ਹੈ।
ਅੱਜ ਮਹੀਨੇ ਦੀ ਤਿੰਨ ਤਾਰੀਖ਼ ਹੈ ਤੇ ਦਿਨ ਐਤਵਾਰ। ਉਸ ਦੀ ਇੱਕ ਮਹੀਨੇ ਦੀ ਤਨਖ਼ਾਹ ਐਨੀ ਹੈ, ਜਿੰਨੀ ਉਹਦੀ ਹੁਣ ਦੀ ਆਪਣੀ ਉਮਰ 'ਚ ਜਦੋਂ ਉਹਦਾ ਬਾਪ ਸੀ, ਇੱਕ ਕੁੜੀ ਦਾ ਵਿਆਹ ਕੀਤਾ ਜਾ ਸਕਦਾ ਸੀ। ਪਰ ਇੱਕ ਤਾਰੀਖ਼ ਉਹਨੂੰ