ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/214

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 'ਗੁੱਸੇ ਹੋਣ ਨੂੰ ਕੀ ਐ? ਇੱਥੇ ਤਾਂ ਇਹੀ ਨ੍ਹੇਰਾ ਢੋਣੈ।' ਉਹ ਫੇਰ ਗੰਭੀਰ ਹੋਣ ਲੱਗੀ ਹੈ।

ਪਤੀ ਛੇੜਦਾ ਹੈ, 'ਤੂੰ ਇਸ ਤਰ੍ਹਾਂ ਮੂੰਹ ਨਾ ਬਣਾਇਆ ਕਰ, ਮੇਰੀ ਜਾਨ। ਤੂੰ ਕਹੇੰ ਤਾਂ ਮੈਂ ਤੈਨੂੰ ਅਕਾਸ਼ ਵਿੱਚ ਉਡਾ ਕੇ ਲਿਜਾ ਸਕਦਾ।

'ਸਿਨਮਾ ਤਾਂ ਲਿਜਾ ਨਾ ਸਕੇ, ਅਕਾਸ਼ ਵਿੱਚ ਕਿੱਥੋਂ ਲੈ ਕੇ ਜਾਓਗੇ?'

ਉਹਦੀ ਗੱਲ ਸੁਣ ਕੇ ਪਤੀ ਆਪਣੇ-ਆਪ 'ਤੇ ਹੀ ਹੱਸਣ ਲੱਗਦਾ ਹੈ। ਪਤਨੀ ਦੀ ਗੰਭੀਰਤਾ ਨਹੀਂ ਟੁੱਟੀ। ਉਹ ਉੱਠੀ ਹੈ ਤੇ ਦੂਜੇ ਕਮਰੇ ਵਿੱਚ ਮੰਜੇ ਤੇ ਜਾ ਪਈ। ਪਤੀ ਸੌਂ ਗਿਆ ਹੈ।

ਸ਼ਾਮ ਦੇ ਪੰਜ ਵੱਜੇ ਹਨ। ਝਿਊਰੀ ਨੇ ਭੱਠੀ ਚੜ੍ਹਾ ਲਈ ਹੋਵੇਗੀ। ਪਤਨੀ ਮੱਕੀ ਦੇ ਦਾਣੇ ਭੁੰਨਾਉਣ ਚਲੀ ਗਈ ਹੈ। ਛੋਟਾ ਮੁੰਡਾ ਫਟੇ ਨੋਟ ਦਾ ਗੁੜ ਲੈ ਆਉਂਦਾ ਹੈ।

ਸਾਰਾ ਟੱਬਰ ਗੁੜ ਨਾਲ ਮੱਕੀ ਦੇ ਦਾਣੇ ਚੱਬਣ ਲੱਗਦਾ ਹੈ। ਸਾਰੇ ਹੀ ਹੱਸ-ਹੱਸ ਗੱਲਾਂ ਕਰ ਰਹੇ ਹਨ। ਗੁੜ ਨਾਲ ਮੱਕੀ ਦੇ ਦਾਣੇ ਬਹੁਤ ਸੁਆਦ ਲੱਗਦੇ ਹਨ।

214

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ