ਗੂੜ੍ਹੇ ਸਿਆਲ ਦੀ ਇੱਕ ਸਵੇਰ। ਉਹ ਸਾਰਾ ਟੱਬਰ ਚੁੱਲ੍ਹੇ ਮੂਹਰੇ ਬੈਠਾ ਚਾਹ ਪੀ ਰਿਹਾ ਸੀ। ਮੱਕੀ ਦੇ ਗੁੱਲਾਂ ਦਾ ਰੁੱਗ ਸੁੱਟਦੇ ਤੇ ਜਦੋਂ ਅੱਗ ਦੀ ਲਾਟ ਨਿਕਲਦੀ, ਉਹ ਪੈਰਾਂ ਦੀਆਂ ਅੱਡੀਆਂ ਪਿਛਾਂਹ ਨੂੰ ਖਿਸਕਾਉਂਦੇ। ਲੱਤਾਂ ਤੱਕ ਪਹੁੰਚੇ ਸੇਕ ਨੂੰ ਘੱਟ ਕਰਨ ਲਈ ਸੁਕੜੰਜਾਂ ਪਲੋਸਣ ਲੱਗਦੇ। ਠੱਕ ਠੱਕ ਦੀ ਮੱਧਮ ਆਵਾਜ਼ ਸੁਣ ਕੇ ਸਭ ਦਾ ਧਿਆਨ ਵਿਹੜੇ ਵੱਲ ਹੋ ਗਿਆ। ਮਾਂ ਨੇ ਮੁੰਡੇ ਨੂੰ ਕਿਹਾ-"ਰਾਜੂ, ਦੇਖ ਵੇ, ਕੌਣ ਐ?"
ਮੁੰਡਾ ਸਣੇ ਗਿਲਾਸ ਵਿਹੜੇ ਵਿੱਚ ਆਇਆ ਤੇ ਫੇਰ ਹੌਲੀ ਦੇ ਕੇ ਬੋਲਿਆ-"ਬੱਗੂ ਬੁੜ੍ਹਾ ਐ।"
ਐਨੇ ਨੂੰ ਉਹ ਦਰਵਾਜ਼ੇ ਦੀ ਦਿਹਲੀ ਟੱਪ ਆਇਆ ਸੀ। ਵਿਹੜੇ ਵਿੱਚ ਪੈਰ ਰੱਖਦੇ ਹੀ ਬੋਲਿਆ-"ਦੇਵਤਿਆ..."
ਨਰੈਣੇ ਨੇ ਮੂੰਹ ਵਿਚਲੀ ਘੁੱਟ ਸੰਘੋਂ ਥੱਲੇ ਕਰਕੇ ਬਾਕੀ ਬਚਦੀ ਚਾਹ ਦਾ ਗਿਲਾਸ ਚੁੱਲ੍ਹੇ ਦੇ ਓਟੇ ਕੋਲ ਰੱਖ ਦਿੱਤਾ ਤੇ ਬੋਲਿਆ-"ਆ ਜਾ ਬੱਗਾ ਸਿਆਂ, ਗਾਹਾਂ ਲੰਘ ਆ। ਆ ਜਾ ਸੇਕ ਲੈ।"
"ਹਾਂ ਬਈ, ਠੰਡ ਤਾਂ ਅੱਜ ਕੜਾਕੇ ਕੱਢੀਂ ਜਾਂਦੀ ਐ।" ਬੱਗੂ ਦੀ ਸੋਟੀ ਵਿਹੜੇ ਦੀ ਪੱਕੀ ਮਿੱਟੀ ਤੇ ਖੜਕ ਰਹੀ ਸੀ।
ਝਲਾਨੀ ਵਿਚੋਂ ਮੁੰਡਾ, ਮੁੰਡੇ ਦੀ ਮਾਂ ਤੇ ਕੁੜੀ ਉੱਠ ਕੇ ਵਰਾਂਡੇ ਵਿੱਚ ਜਾ ਬੈਠੇ। ਤੇ ਫੇਰ ਮੁੰਡੇ ਨੇ ਖੇਸੀ ਦੀ ਬੁੱਕਲ ਮਾਰੀ ਤੇ ਬਾਹਰ ਨੂੰ ਤੁਰ ਪਿਆ। ਕੁੜੀ ਨੇ ਬਹੁਕਰ ਚੁੱਕ ਲਈ। ਮਾਂ ਰਿੜਕਣੇ ਦਾ ਰੱਸਾ ਖੋਲ੍ਹਣ ਲੱਗੀ।
ਬੱਗੂ ‘ਹਰੇ ਰਾਮ-ਹਰੇ ਰਾਮ’ ਕਰਦਾ ਚੁੱਲ੍ਹੇ ਅੱਗੇ ਪੀੜ੍ਹੀ 'ਤੇ ਜਾ ਬੈਠਾ। ਹੱਥ ਸੇਕਣ ਲੱਗਿਆ। ਨਰੈਣੇ ਨੇ ਗੁੱਲਿਆਂ ਦਾ ਰੁੱਗ ਚੁੱਲ੍ਹੇ ਵਿੱਚ ਸੁੱਟ ਕੇ ਥੱਲੇ ਪਏ ਪਤੀਲੇ ਦਾ ਢੱਕਣ ਚੁੱਕਿਆ, ਵਿੱਚ ਚਾਹ ਹੈਗੀ ਸੀ। ਪਤੀਲਾ ਉਹ ਨੇ ਚੁੱਲ੍ਹੇ 'ਤੇ ਧਰ ਦਿੱਤਾ। ਕਹਿੰਦਾ-"ਚਾਹ ਦਿਨਾਂ ਤੈਨੂੰ। ਠਾਰੀ ਤਾਂ ਕੰਜਰ ਦੀ..."
"ਨਾ ਬਈ, ਇਹ ਗੱਲ ਨ੍ਹੀਂ। ਚਾਹ ਜਮਾਂ ਛਕ ਕੇ ਘਰੋਂ ਤੁਰਿਆ ਸੀ ਮੈਂ ਤਾਂ।"
"ਨਹੀਂ, ਤੱਤੀ ਹੋ ਲੈਣ ਏ। ਨਾਲੇ ਮੈਂ ਪੀ ਲੂੰ।"
"ਤੂੰ ਪੀ ਜੀਅ ਸਦਕੇ। ਮੈਂ ਭਲਾ, ਦੇਵਤਿਆਂ, ਥੋਡੇ ਘਰ ਦਾ ਖਾ ਕੇ ਭਾਰ ਚੜੌਣੈਂ ਆਵਦੇ ਸਿਰ? ਥੋਨੂੰ ਤਾਂ ਦਿੱਤਾ ਬਣਦੈ। ਰਾਮ ਰਾਮ, ਤੂੰ ਪੀ।" ਬੱਗੂ ਮਿੱਠਾ ਬੋਲਦਾ ਸੀ।
ਚਾਹ ਉੱਬਲੀ ਤੋਂ ਪਤੀਲਾ ਨਰੈਣੇ ਨੇ ਥੱਲੇ ਲਾਹ ਲਿਆ। ਟੋਕਰੇ ਵਿਚੋਂ ਦੋ ਸੁੱਚੇ ਗਿਲਾਸ ਲੈ ਕੇ ਚਾਹ ਪਾ ਲਈ। ਨਹੀਂ ਨਹੀਂ ਕਰਦੇ ਬੱਗੂ ਨੇ ਗਿਲਾਸ ਫੜ ਲਿਆ ਤੇ
30
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ