ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੁੱਲ੍ਹੇ ਅੱਗਿਓਂ ਉੱਠ ਖੜੋਤਾ। ਸਮਝ ਨਹੀਂ ਆ ਰਹੀ ਸੀ, ਅੱਜ ਕਿਹੜੇ ਕੰਮ ਨੂੰ ਹੱਥ ਪਾਇਆ ਜਾਵੇ।

ਉਹ ਵਿਹੜੇ ਵਿੱਚ ਖੜ੍ਹ ਕੇ ਬੀਹੀ ਵੱਲ ਝਾਕਣ ਲੱਗਿਆ। ਬੱਗੂ ਦੀ ਪੋਤੀ ਗੜਵੀ ਲਈ ਤੁਰੀ ਆ ਰਹੀ ਸੀ। ਆ ਕੇ ਕਹਿੰਦੀ-"ਅੰਮਾ, ਬਾਬੇ ਨੇ ਦੁੱਧ ਭੇਜਿਐ। ਕਹਿੰਦਾ-"ਮੈਂ ਚਾਹ ਪੀ ਆਇਆ ਉਨ੍ਹਾਂ ਦੇ ਘਰ ਦੀ।"

ਖ਼ਾਲੀ ਗੜਵੀ ਲੈ ਕੇ ਕੁੜੀ ਮੁੜ ਗਈ। ਬੱਗੂ ਦੇ ਘਰ ਦਾ ਦੁੱਧ ਨਰੈਣੇ ਦੀ ਘਰਵਾਲੀ ਨੇ ਜੂਠ ਵਾਲੇ ਬੱਠਲ ਵਿੱਚ ਡੋਲ੍ਹ ਦਿੱਤਾ। ਕਹਿੰਦੀ-"ਪੱਟੀ ਮੋੜ੍ਰੀ ਆਲਾ, ਜਾਏ ਖਾਣਾ, ਧਰਮਾਤਮਾ ਬਣਦੈ।"♦

ਧਰਮਾਤਮਾ

33