ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

 ਸ਼ਬਦਾਂ ਵਿੱਚ ਬਹੁਤ ਅਧੀਨ ਜਿਹੀ ਹੋ ਕੇ ਕਹਿੰਦੀ- 'ਗੱਲਾਂ ਤਾਂ ਵੀਰ ਜੀ' ਤੁਸੀਂ ਜਿੰਨੀਆਂ ਮਰਜ਼ੀ ਕਰ ਲਿਆ ਕਰੋ।'

ਬਲਵੰਤ ਕਹਿੰਦਾ-'ਬਲਵੰਤ ਦੀ ਦੁਨੀਆ 'ਚ ਇੱਕੋ ਮਾਂ ਜਾਈ ਭੈਣ ਐ। ਜੇ ਤੂੰ ਮੇਰੀ ਦੂਜੀ ਭੈਣ ਬਣਨੈ ਤਾਂ ਇਉਂ ਬਹਿ ਕੇ ਸ਼ਰੇਆਮ ਕਿਸੇ ਨਾਲ ਗੱਲ ਨਹੀਂ ਕਰ ਸਕਦੀ ਤੇ ਨਾ ਹੀ ਹਾਊਸ ਵਿੱਚ ਗਾਣਾ ਗਾ ਸਕਦੀ ਐਂ।' ਰੇਸ਼ਮਾ ਬੜੀ ਹੈਰਾਨ ‘ਆਖ਼ਰ ਇਹ ਬੰਦਾ ਮੈਥੋਂ ਚਾਹੁੰਦਾ ਕੀ ਹੈ।' ਉਸ ਨੇ ਹਲੀਮੀ ਪ੍ਰਗਟ ਕੀਤੀ-'ਬਲਵੰਤ ਜੀ, ਮੈਂ ਏਥੇ ਸਭ ਨੂੰ ਹੀ ਵੀਰ ਬਣਾ ਕੇ ਰੱਖਣਾ ਏਂ।'

ਬਲਵੰਤ ਨੇ ਕਾਲਜ ਆਉਣਾ ਬੰਦ ਕਰ ਦਿੱਤਾ। ਦੋ ਦਿਨ, ਤਿੰਨ ਦਿਨ ਤੇ ਉਹ ਚਾਰ ਦਿਨ ਕਾਲਜ ਨਾ ਆਇਆ। ਇੰਦਰਜੀਤ ਸਿੱਧੂ, ਬਲਵੰਤ ਦਾ ਖ਼ਾਸ ਯਾਰ ਸੀ। ਉਸ ਦੇ ਨਾਲ ਹੀ ਬੀ. ਐੱਡ. ਵਿੱਚ ਪੜ੍ਹਦਾ ਸੀ। ਰੇਸ਼ਮਾ ਨੇ ਇੰਦਰਜੀਤ ਦੇ ਹੱਥ ਬਲਵੰਤ ਨੂੰ ਸੁਨੇਹਾ ਘੱਲਿਆ-'ਤੈਨੂੰ ਰੇਸ਼ਮਾ ਬਲੌਂਦੀ ਆ। ਬਲਵੰਤ ਕੁੜਤੇ ਪਜਾਮੇ ਨਾਲ ਹੀ ਲਿਬੜਿਆ ਤਿਬੜਿਆ ਓਵੇਂ ਜਿਵੇਂ ਹੋਸਟਲ ਵਿਚੋਂ ਉੱਠ ਕੇ ਕਾਲਜ ਆ ਵੜਿਆ। ਮੁੰਡੇ ਕੁੜੀਆਂ ਹੈਰਾਨ ਕਿ ਬਲਵੰਤ ਨੂੰ ਕੀ ਹੋ ਗਿਆ। ਰੇਸ਼ਮਾ ਕਾਲਜ ਦੇ ਇੱਕ ਖੂੰਝੇ ਵਿੱਚ ਲਿਜਾ ਕੇ ਉਸ ਨੂੰ ਕਹਿੰਦੀ- 'ਬਲਵੰਤ ਜੀ ਤੁਸੀਂ ਕਾਲਜ ਆਇਆ ਕਰੋਂ। ਜੇ ਤੁਸੀਂ ਇਹ ਚਾਹੁੰਦੇ ਹੋ ਕਿ ਮੈਂ ਤੁਹਾਨੂੰ ਪਿਆਰ ਕਰਾਂ ਤਾਂ ਚਲੋ ਏਵੇਂ ਜਿਵੇਂ ਸਹੀ। ਪਰ ਤੁਸੀਂ ਆਪਣੀ ਜ਼ਿੰਦਗੀ ਖ਼ਰਾਬ ਨਾ ਕਰੋ।’ ਬਲਵੰਤ ਕਹਿੰਦਾ-ਦੇਖ ਰੇਸ਼ਮਾ, ਬਲਵੰਤ ਮੁੰਡਿਆਂ ਵਰਗਾ ਮੁੰਡਾ ਨੀ। ਤੂੰ ਬਲਵੰਤ ਦੀਆਂ ਕੁਰਬਾਨੀਆਂ ਦੇਖੀਂ।'

ਦੂਜੇ ਦਿਨ ਬਲਵੰਤ ਕਾਲਜ ਆਇਆ, ਪੂਰਾ ਬਣ ਠਣ ਕੇ। ਰੇਸ਼ਮਾ ਨੂੰ ਕਹਿੰਦਾ-'ਰੇਸ਼ਮਾ, ਆਪਣੀਆਂ ਸਹੇਲੀਆਂ ਨੂੰ ਲਿਆ, ਚਾਹ ਪੀਏ, ਟੱਕ ਸ਼ਾਪ ਤੇ।' ਇੰਦਰਜੀਤ ਤੇ ਬਲਵੰਤ ਕੁੜੀਆਂ ਦੇ ਗਰੁੱਪ ਵਿੱਚ ਇਉਂ ਆਕੜੇ ਬੈਠੇ ਸਨ, ਜਿਵੇਂ ਉਨ੍ਹਾਂ ਨੇ ਕੁਝ ਜਿੱਤ ਲਿਆ ਹੁੰਦਾ ਹੈ। ਇੰਦਰਜੀਤ ਸਿਆਣਾ ਬਹੁਤ ਸੀ। ਉਹ ਬਲਵੰਤ ਦੀ ਹਾਂ ਵਿੱਚ ਹਾਂ ਮਿਲਾ ਦਿੰਦਾ, ਪਰ ਗੱਲੀਂ ਗੱਲੀ ਉਸ ਨੂੰ ਸਮਝਾਉਂਦਾ ਰਹਿੰਦਾ-'ਬਲਵੰਤ ਤਬਾਹ ਨਾ ਹੋ ਦੀਂ ਯਾਰਾ, ਕੁੜੀਆਂ ਦੇ ਇਸ਼ਕ ਤਾਂ ਖੰਡ ਵਿੱਚ ਜ਼ਹਿਰ ਹੁੰਦੇ ਨੇ।’ ਇੰਦਰਜੀਤ ਰੱਜੇ ਪੁੱਜੇ ਘਰ ਦਾ ਮੁੰਡਾ ਸੀ ਤੇ ਹਰਿੰਦਰ ਨਗਰ ਵਿੱਚ ਉਸ ਦੇ ਪਿਓ ਨੇ ਇੱਕ ਵਧੀਆ ਕੋਠੀ ਪਾਈ ਹੋਈ ਸੀ। ਬਲਵੰਤ ਕਈ ਵਾਰੀ ਰੇਸ਼ਮਾ ਨੂੰ ਨਾਲ ਲੈ ਕੇ ਹਰਿੰਦਰ ਨਗਰ ਵਿੱਚ ਇੰਦਰਜੀਤ ਕੋਲ ਆ ਜਾਂਦਾ ਤੇ ਇੰਦਰਜੀਤ ਉਨ੍ਹਾਂ ਦੀ ਇਉਂ ਸੇਵਾ ਕਰਦਾ, ਜਿਵੇਂ ਦੋ ਫ਼ਰਿਸ਼ਤੇ ਉਨ੍ਹਾਂ ਦੀ ਕੋਠੀ ਵਿੱਚ ਆ ਉਤਰੇ ਹੋਣ।

ਬਲਵੰਤ ਕਾਲਜ ਤਾਂ ਆਉਂਦਾ ਸੀ, ਪਰ ਪੜ੍ਹਾਈ ਵਿੱਚ ਉਸ ਦੀ ਬਿਲਕੁੱਲ ਹੀ ਰੁਚੀ ਨਹੀਂ ਸੀ। ਸਾਰੇ ਪ੍ਰੋਫ਼ੈਸਰ ਉਸ ਨੂੰ ਯਾਰ ਬਣਾ ਕੇ ਰੱਖਦੇ। ਉਹ ਤੇ ਰੇਸ਼ਮਾ ਕਿਸੇ ਪੀਰੀਅਡ ਵਿੱਚ ਜਾਦੇ, ਭਾਵੇਂ ਨਾ ਜਾਂਦੇ, ਉਨ੍ਹਾਂ ਦੀ ਹਾਜ਼ਰੀ ਲੱਗ ਜਾਂਦੀ। ਇੱਕ ਇੱਕ ਪ੍ਰੋਫੈਸਰ ਜਾਣਦਾ ਸੀ ਕਿ ਕਿਸੇ ਨਾ ਕਿਸੇ ਦਰਖ਼ਤ ਦੀ ਓਟ ਵਿੱਚ ਬਲਵੰਤ ਤੇ ਰੇਸ਼ਮਾ ਦੀਆਂ ਗੱਲਾਂ ਦੀ ਚੱਕੀ ਚੱਲਦੀ ਹੀ ਰਹਿੰਦੀ ਹੈ। ਕਾਲਜ ਦੀ ਬਿਲਡਿੰਗ 'ਤੇ ਰੇਸ਼ਮਾ ਦੀਆਂ ਗੱਲਾਂ ਦੀ ਚੱਕੀ ਚੱਲਦੀ ਹੀ ਰਹਿੰਦੀ ਹੈ। ਕਾਲਜ ਦੀ ਬਿਲਡਿੰਗ ਕਿਸੇ ਵੇਲੇ ਮਹਾਰਾਜੇ ਦਾ ਯਤੀਮਖ਼ਾਨਾ ਸੀ, ਪਰ ਹੁਣ ਉਹ ਬਿਲਡਿੰਗ ਬਲਵੰਤ ਨੂੰ ਇਉਂ ਲੱਗਦੀ

ਰੇਸ਼ਮ ਦੀਆਂ ਗੰਢਾਂ

77