ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/85

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਡਰਾਇਵਰਾਂ ਵਿੱਚ ਮੱਖਣ ਸਰਦਾਰਾਂ ਵਾਂਗ ਰਹਿੰਦਾ ਸੀ। ਸਾਰੇ ਡਰਾਇਵਰ, ਸਾਰੇ ਕੰਡਕਟਰ ਉਸ ਦੀ ਇੱਜ਼ਤ ਕਰਦੇ ਸਨ।ਉਹ ਹਿੱਕ ਠੋਕ ਕੇ ਕਹਿੰਦਾ ਹੁੰਦਾ-ਜ਼ਿੰਦਗੀ ਦਾ ਪੂਰਾ ਸੁਆਦ ਲੈ ਕੇ ਦੇਖਣੇ।’ ਸੰਦੀਪ ਤੇ ਸੱਚਦੇਵ ਪੂਰੀ ਅਣਖ ਨਾਲ ਤ੍ਰਿਸ਼ਨਾ ਦੀ ਨਿਗਾਹ ਰੱਖਦੇ। ਮੌਜੀ ਹੋਟਲ ਆਉਂਦੀ ਨੂੰ ਜੇ ਕੋਈ ਉਸ ਨੂੰ ਬੋਲੀ ਮਾਰ ਦਿੰਦਾ ਤਾਂ ਉਸ ਦਾ ਸਿਰ ਲਾਹੁਣ ਤਾਈਂ ਜਾਂਦੇ। ਨਾ ਉਨ੍ਹਾਂ ਦੋਵਾਂ ਨੂੰ ਵੀਰ ਜੀ ਕਹਿ ਕੇ ਬੁਲਾਉਂਦੀ ਸੀ।

ਇੱਕ ਮਹੀਨਾ ਹੋ ਗਿਆ ਸੀ ਤੇ ਹੁਣ ਤ੍ਰਿਸ਼ਨਾਂ ਕਦੇ ਬੱਸ ਸਟੈਂਡ ’ਤੇ ਨਹੀਂ ਸੀ ਆਈ। ਮੱਖਣ ਉਦਾਸ ਉਦਾਸ ਰਹਿੰਦਾ ਸੀ। ਤ੍ਰਿਸ਼ਨਾਂ ਦੇ ਘਰ ਜਾਣ ਦਾ ਮੌਕਾ ਵੀ ਹੁਣ ਕਦੇ ਉਸ ਨੂੰ ਨਹੀਂ ਸੀ ਮਿਲਿਆ। ਸੰਦੀਪ ਆਪਣੀ ਦੁਕਾਨ ਚੁੱਕ ਕੇ ਸ਼ਹਿਰ ਵਿੱਚ ਲੈ ਗਿਆ ਸੀ। ਸੱਚਦੇਵ ਨੇ ਮਾਡਲ ਟਾਊਨ ਵਿੱਚ ਆਪਣਾ ਮਕਾਨ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਬਹੁਤਾ ਕਰਕੇ ਉਹ ਹੁਣ ਮਕਾਨ ਦੇ ਗੇੜ ਵਿੱਚ ਹੀ ਪਿਆ ਰਹਿੰਦਾ। ਹੋਟਲ ਦਾ ਕੰਮ ਧੂਰੀ ਤੋਂ ਆਇਆ ਉਹ ਦਾ ਛੋਟਾ ਭਰਾ ਚਲਾਉਂਦਾ।

ਇੱਕ ਦਿਨ ਕਿਲ੍ਹਾ ਚੌਕ ਵਿੱਚ ਕਾਂਤਾ ਮੱਖਣ ਨੂੰ ਮਿਲ ਗਈ। ਬਹੁਤੀਆਂ ਗੱਲਾਂ ਤਾਂ ਨਾ ਹੋਈਆਂ। ਬੱਸ ਐਨਾ ਹੀ ਉਸ ਨੇ ਦੱਸਿਆ ਕਿ ਤ੍ਰਿਸ਼ਨਾਂ ਸਰਕਾਰੀ ਹਸਪਤਾਲ ਵਿੱਚ ਨੌਕਰ ਹੋ ਗਈ ਐ। ਮੱਖਣ ਨੇ ਸੁੱਖ ਦਾ ਸਾਹ ਲਿਆ-‘ਚੱਲੋ ਉਸ ਨੂੰ ਨੌਕਰੀ ਤਾਂ ਮਿਲ ਗਈ।

ਮੱਖਣ ਦੀ ਸਭ ਤੋਂ ਵੱਡੀ ਭੈਣ ਭਦੌੜ ਨੇੜੇ ਦਿਆਲਪੁਰੇ ਵਿਆਹੀ ਹੋਈ ਸੀ। ਮੱਖਣ ਦੇ ਭਾਣਜੇ ਦਾ ਵਿਆਹ ਸੀ। ਸੱਚਦੇਵ ਤੇ ਸੰਦੀਪ ਨੂੰ ਨਾਲ ਲੈ ਕੇ ਉਹ ਦਿਆਲਪੁਰੇ ਵਿਆਹ ਚਲਿਆ ਗਿਆ। ਭਾਣਜੇ ਨੂੰ ਵਿਆਹ ਕੇ ਜਦੋਂ ਉਹ ਮੁੜੇ ਤਾਂ ਦਿਆਲਪੁਰੇ ਦੇ ਅੱਡੇ 'ਤੇ ਹੀ ਸ਼ਰਾਬ ਦੀ ਬੋਤਲ ਖੋਲ੍ਹ ਕੇ ਬੈਠ ਗਏ। ਉਨ੍ਹਾਂ ਨੇ ਝੋਲੇ ਵਿੱਚ ਅੰਬ ਪਾ ਕੇ ਵੀ ਲਿਆਂਦੇ ਹੋਏ ਸਨ। ਉਹ ਇੱਕ ਇੱਕ ਪੈੱਗ ਪੀਂਦੇ ਤੇ ਅੰਬ ਚੀਰ ਚੀਰ ਖਾਂਦੇ। ਮੱਖਣ ਉਦਾਸ ਜਿਹਾ ਹੋ ਕੇ ਤ੍ਰਿਸ਼ਨਾ ਦੀ ਗੱਲ ਛੇੜਦਾ। ਸੰਦੀਪ ਉੱਚੀ-ਉੱਚੀ ਹੱਸਦਾ ਤੇ ਕਹਿੰਦਾ-ਤ੍ਰਿਸ਼ਨਾ ਹੁਣ ਤਾਈਂ ਬਥੇਰੀ ਬਦਾਮਾਂ ਵਾਗੂੰ ਘੋਟ ਘੋਟ ਪੀਤੀ ਐ। ਹੁਣ ਛੱਡ ਖਹਿੜਾ ਸਾਲੀ ਦਾ।

'ਓਏ ਤੂੰ ਕੰਜਰਦਿਆਂ ਸੁਕਿਆ ਜਿਆ ਅੱਡ ਮਾਰ ਲੇ ਮੱਖਣ ਨੇ ਸੰਦੀਪ ਦੀ ਢਾਹੀ ਵਿੱਚ ਵੱਟ ਕੇ ਮੁੱਕੀ ਮਾਰੀ ਦੇ ਕਹਿੰਦਾ-ਸੰਦੀਪ ਯਾਰ, ਮੈਂ ਨਿੱਤ ਨਵੀਆਂ ਟਾਹਣੀਆਂ 'ਤੇ ਬੈਠਣ ਵਾਲਾ ਪੰਛੀ ਨੀਂ। ਇੱਕੋ ਤ੍ਰਿਸ਼ਨਾ ਦੇ ਆਲ੍ਹਣੇ 'ਚ ਮੂੰਹ ਲੁਕੋਇਐ।'

ਸੱਚਦੇਵ ਤ੍ਰਿਸ਼ਨਾਂ ਦੇ ਪਿਆਰ ਦੀ ਮੱਖਣ ਨੂੰ ਪੂਰੀ ਤਸੱਲੀ ਦਿੰਦਾ ਸੀ। ਸੱਚਦੇਵ ਦੀਆਂ ਗੱਲਾਂ ਸੁਣ ਕੇ ਮੱਖਣ ਬੋਲਦਾ ਕੁਝ ਨਾ ਤੇ ਉਦਾਸ ਉਦਾਸ ਹੁੰਗਾਰੇ ਉਸ ਦੀਆਂ ਗੱਲਾਂ ਦੇ ਭਰਦਾ ਰਹਿੰਦਾ। ਉਸ ਨੇ ਇੱਕ ਵੱਡਾ ਸਾਰਾ ਹਉਕਾ ਲਿਆ, ਜਿਵੇਂ ਸਰੀਰ ਦਾ ਸਾਰਾ ਖੂਨ ਉਸ ਇੱਕੋ ਹਉਕੇ ਦੀ ਅੱਗ ਵਿੱਚ ਡੋਲ੍ਹ ਦਿੱਤਾ ਹੋਵੇ। ਫੇਰ ਉਸ ਨੇ ਇੱਕ ਅੰਬ ਚੀਰਿਆ ਤੇ ਪਹਿਲੀ ਫਾੜੀ ਆਪ ਖਾ ਕੇ ਦੇਖੀ।ਅੰਬ ਖੱਟਾ ਟੀਟ ਸੀ। ਉਸ ਨੇ ਇੱਕ ਹੋਰ ਫਾੜੀ ਚੀਰ ਕੇ ਸੰਦੀਪ ਨੂੰ ਦਿੱਤੀ। ਉਸ ਨੇ ਫਾੜੀ ਮੂੰਹ ਨੂੰ ਲਾਈ ਤੇ ਫਾੜੀ ਵਜ੍ਹਾ ਕੇ ਦਸ ਕਰਮਾਂ ਤੇ ਮਾਰੀ। ਸੱਚਦੇਵ ਨੇ ਵੀ ਇੱਕ ਫਾੜੀ ਖਾਧੀ ਤੇ ਫੋਲਕ ਨੂੰ ਆਪਣੇ ਕੋਲ ਹੀ

ਖੱਟਾ ਅੰਬ

85