ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਸਟਰਾਣੀਆਂ ਦਿਲਚਸਪੀ ਨਾਲ ਉਨ੍ਹਾਂ ਦੀਆਂ ਗੱਲਾਂ ਸੁਣ ਰਹੀਆਂ ਸਨ ਤੇ ਫੇਰ ਆਸੋ ਬੁੜ੍ਹੀ ਨੇ ਕਿਹਾ-ਕੁੜੇ, ਪੀਹੜੀਆਂ ਲਿਆ ਦਿਓ ਨੀ, ਬੈਠ ਜਾਣਗੀਆਂ ਵਚਾਰੀਆਂ। ਇਹ ਕੁਰਸੀਆਂ 'ਤੇ ਬੈਠਣ ਵਾਲੀਆਂ ਨੇ, ਇਉਂ ਖੜ੍ਹੀਆਂ ਚੰਗੀਆਂ ਲੱਗਦੀਆਂ ਨੇ ਕਿਤੇ?'

2

ਮਾਸਟਰਾਣੀਆਂ ਬੈਠੀਆਂ ਨਹੀਂ। ਉਨ੍ਹਾਂ ਨੇ ਦੱਸਿਆ ਕਿ ਉਹ ਘਰ-ਘਰ ਜਾ ਕੇ ਮੁੰਡੇ-ਕੁੜੀਆਂ ਦੇ ਨਾਉਂ ਲਿਖਣਗੀਆਂ। ਛੱਪੜਾਂ-ਵਿਹੜੇ ਦੀਆਂ ਬੁੜ੍ਹੀਆਂ ਹੈਰਾਨ ਸਨ ਕਿ ਪਹਿਲਾਂ ਤਾਂ ਬੰਦੇ ਆਇਆ ਕਰਦੇ ਸਨ, ਐਤਕੀਂ ਇਹ ਤੀਵੀਆਂ ਕਿਧਰੋਂ ਆ ਗਈਆਂ, ਸੋਚਦੀਆਂ ਸਨ ਕਿ ਦੇਖੋ, ਕਿਹੋ ਜਿਹਾ ਜ਼ਮਾਨਾ ਆ ਗਿਆ ਹੈ। ਪੜ੍ਹੀਆਂ ਲਿਖੀਆਂ ਔਰਤਾਂ ਕਿਵੇਂ ਲੋਕਾਂ ਦੇ ਘਰੀਂ ਤੁਰੀਆਂ-ਫਿਰਦੀਆਂ ਹਨ। ਤਨਖ਼ਾਹ ਵੀ ਖਾਸੀ ਲੈਂਦੀਆਂ ਹੋਣਗੀਆਂ। ਪਹਿਨ-ਪਚਰ ਕੇ ਵੀ ਪੂਰਾ ਰਹਿੰਦੀਆਂ ਨੇ। ਮੇਮਾਂ ਬਣੀਆਂ ਫਿਰਦੀਆਂ ਨੇ।

ਦੋਵੇਂ ਮਾਸਟਰਾਣੀਆਂ ਇਕੱਲੇ-ਇਕੱਲੇ ਘਰ ਜਾਂਦੀਆਂ। ਸਕੂਲ ਨਾ ਜਾਂਦੇ ਮੁੰਡੇ ਦਾ ਨਾਉਂ ਲਿਖਦੀਆਂ, ਜਿਸ ਦੀ ਉਮਰ ਪੰਜ ਸਾਲ ਦੀ ਹੋ ਚੁੱਕੀ ਹੁੰਦੀ। ਕੁੜੀ ਦਾ ਨਾਉਂ ਲਿਖਦੀਆਂ। ਪਿਓ ਦਾ ਨਾਉਂ ਪੁੱਛਦੀਆਂ ਤਾਂ ਮਾਵਾਂ ਦੱਸਣ ਤੋਂ ਸੰਗਦੀਆਂ ਤੇ ਫੇਰ ਮੁੰਡੇ-ਕੁੜੀ ਨੂੰ ਹੀ ਆਖ ਦਿੰਦੀਆਂ ਕਿ ਉਹ ਆਪਣੇ ਪਿਓ ਦਾ ਨਾਉਂ ਦੱਸ ਦੇਣ।

ਜਿਸ ਘਰ ਪੰਜ ਸਾਲ ਦਾ ਕੋਈ ਮੁੰਡਾ-ਕੁੜੀ ਨਾ ਹੁੰਦਾ, ਉਹ ਘਰ ਛੱਡ ਦਿੰਦੀਆਂ ਸੁਨ ਤੋਂ ਸ਼ਾਮ ਚਾਰ ਵੱਜਦੇ ਨੂੰ ਸਾਰਾ ਕੰਮ ਖ਼ਤਮ ਕਰ ਲਿਆ। ਦਸ-ਬਾਰਾਂ ਘਰਾਂ ਦੇ ਹੀ ਬੱਚੇ ਸਨ, ਜਿਹੜੇ ਸੂਚੀ ਵਿੱਚ ਆ ਸਕੇ। ਇਹ ਸਾਰੇ ਸਤਾਰਾਂ-ਅਠਾਰਾਂ ਬੱਚੇ ਹੀ ਬਣੇ।

ਮਾਸਟਰਾਣੀਆਂ ਸਾਰੇ ਘਰਾਂ ਵਿੱਚ ਨਾਲ ਦੀ ਨਾਲ ਕਹਿੰਦੀਆਂ ਰਹੀਆਂ ਸਨ ਕਿ ਅਪ੍ਰੈਲ ਵਿੱਚ ਸਕੂਲ ਦੀ ਨਵੀਂ ਪੜ੍ਹਾਈ ਸ਼ੁਰੂ ਹੋਣ ਤੇ ਉਹ ਆਪਣੇ ਬੱਚਿਆਂ ਨੂੰ ਸਕੂਲ ਛੱਡ ਕੇ ਆਉਣ। ਸਰਕਾਰ ਵੱਲੋਂ ਉਨ੍ਹਾਂ ਨੂੰ ਪੂਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਕਿਤਾਬਾਂ-ਕਾਪੀਆਂ ਤੇ ਫੱਟੀਆਂ-ਸਲੇਟਾਂ ਵੀ ਸਰਕਾਰ ਦੇਵੇਗੀ। ਸਿਆਲਾਂ ਵਿੱਚ ਕੱਪੜੇ ਦੇ ਫਲੀਟ ਵੀ ਦਿੱਤੇ ਜਾਣਗੇ। ਕੋਈ ਬਹੁਤਾ ਗਰੀਬ ਬੱਚਾ ਹੋਇਆ ਤਾਂ ਰੈੱਡ-ਕਰਾਸ ਫੰਡ ਵਿਚੋਂ ਉਸ ਨੂੰ ਵਰਦੀ ਵੀ ਮਿਲਾ ਕੇ ਦਿੱਤੀ ਜਾਵੇਗੀ। ਵੱਡੀਆਂ ਕਲਾਸਾਂ ਵਿੱਚ ਜਾ ਕੇ ਉਨ੍ਹਾਂ ਨੂੰ ਵਜ਼ੀਫ਼ਾ ਮਿਲਣ ਲੱਗੇਗਾ। ਉਹ ਪੜ੍ਹ ਜਾਣਗੇ ਤਾਂ ਕਿਸੇ ਕਿੱਤੇ ਤੇ ਲੱਗ ਜਾਣਗੇ। ਉਹ ਬੰਦੇ ਬਣ ਜਾਣਗੇ। ਉਨ੍ਹਾਂ ਨੂੰ ਰਹਿਣ ਦਾ ਤਰੀਕਾ ਆ ਜਾਵੇਗਾ। ਉਹ ਪੜ੍ਹੇ-ਲਿਖੇ ਲੋਕਾਂ ਨਾਲ ਗੱਲ ਮਾਰਨੀ ਸਿੱਖ ਜਾਣਗੇ। ਉਨ੍ਹਾਂ ਨੂੰ ਹਿਸਾਬ-ਕਿਤਾਬ ਦੀ ਪੂਰੀ ਸਮਝ ਆ ਜਾਵੇਗੀ। ਲੋਟੂ-ਲੋਕ ਉਨ੍ਹਾਂ ਨੂੰ ਲੁੱਟ ਨਹੀਂ ਸਕਣਗੇ। ਸਮਾਜ ਵਿੱਚ ਉਨ੍ਹਾਂ ਦੀ ਆਦਰਯੋਗ ਥਾਂ ਬਣ ਜਾਵੇਗੀ।

ਮਾਸਟਰਾਣੀਆਂ ਦੀਆਂ ਗੱਲਾਂ ਸੁਣ ਕੇ ਇੱਕ ਵਾਰ ਤਾਂ ਬੁੜ੍ਹੀਆਂ ਦੀਆਂ ਅੱਖਾਂ ਚਰਾਗਾਂ ਵਾਂਗ ਜਗ ਉੱਠੀਆਂ। ਉਨ੍ਹਾਂ ਸਾਹਮਣੇ ਸੁਨਹਿਰੇ ਸੁਪਨੇ ਲਟਕਣ ਲੱਗੇ। ਗਿਆ, ਜਿਵੇਂ ਪੜ੍ਹਾਈ ਨਾਂ ਦੀ ਚੀਜ਼ ਕੋਈ ਚੰਗੀ ਗੱਲ ਹੀ ਹੋਵੇਗੀ। ਉਨ੍ਹਾਂ ਦਾ ਪੱਕਾ

ਛੱਪੜੀ ਵਿਹੜਾ

89