ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



5

ਜਬਰੇ ਦਾ ਪਿਓ ਜੁੱਤੀਆਂ ਸਿਉਣ ਦਾ ਕੰਮ ਕਰਦਾ ਸੀ। ਜਬਰੇ ਹੋਰੀਂ ਦੋ ਭਾਈ ਸਨ। ਜਬਰਾ ਵੱਡਾ ਸੀ। ਛੋਟਾ ਫ਼ੌਜ ਵਿੱਚ ਭਰਤੀ ਹੋ ਗਿਆ। ਹੁਣ ਹੌਲਦਾਰ ਬਣ ਚੁੱਕਿਆ ਸੀ। ਆਪਣੀ ਵਹੁਟੀ ਨੂੰ ਉਹ ਆਪਣੇ ਨਾਲ ਹੀ ਫ਼ੌਜ ਵਿੱਚ ਰੱਖਦਾ। ਉਹ ਉਹਦੇ ਕੋਲ ਰਹਿੰਦੀ। ਫੈਮਿਲੀ ਕੁਆਟਰ ਮਿਲ ਜਾਂਦਾ, ਨਹੀਂ ਤਾਂ ਉਹ ਆਪਣੇ ਪੇਕੇ ਘਰ ਆ ਜਾਂਦੀ। ਰਾਮਗੜ੍ਹ ਉਹ ਕਦੇ ਨਹੀਂ ਆਉਂਦੀ ਸੀ। ਪਹਿਲਾਂ-ਪਹਿਲਾਂ ਜ਼ਰੂਰ ਰਹੀ, ਪਰ ਜਦ ਤੋਂ ਜਬਰੇ ਦਾ ਪਿਓ ਮਰਿਆ, ਉਹ ਮੁੜ ਕੇ ਕਦੇ ਨਹੀਂ ਆਈ। ਜਬਰੇ ਦੀ ਘਰਵਾਲੀ ਨਾਲ ਉਹ ਦੀ ਬਣਦੀ ਨਹੀਂ ਸੀ। ਜਬਰੇ ਦੀ ਮਾਂ ਬਹੁਤ ਚਿਰ ਪਹਿਲਾਂ ਮਰ ਚੁੱਕੀ ਸੀ। ਜਬਰੇ ਦੀਆਂ ਭੈਣਾਂ ਸਨ। ਇਨ੍ਹਾਂ ਭੈਣਾਂ ਦਾ ਵਿਆਹ ਵੀ ਜਬਰੇ ਨੇ ਹੀ ਕੀਤਾ। ਉਨ੍ਹਾਂ ਦੇ ਵਿਆਹ ’ਤੇ ਸਭ ਪੈਸਾ-ਟੱਕਾ ਖ਼ੁਦ ਖ਼ਰਚ ਕੀਤਾ। ਛੋਟੇ ਭਾਈ ਨੇ ਕੋਈ ਹਿੱਸਾ ਨਹੀਂ ਪਾਇਆ। ਜਬਰੇ ਦੀ ਘਰਵਾਲੀ ਨੂੰ ਇਸ ਕਰਕੇ ਵੀ ਘਰੋੜ ਸੀ। ਦੋਵੇਂ ਕੁੜੀਆਂ ਦੇ ਵਿਆਹਾਂ ਨੇ ਉਨ੍ਹਾਂ ਦੇ ਘਰ ਨੂੰ ਭੇਜੇ ਲਾਹ ਦਿੱਤਾ ਸੀ। ਉਹ ਤਾਂ ਮੁੜਕੇ ਤਾਬ ਹੀ ਨਹੀਂ ਆਏ। ਉਨ੍ਹਾਂ ਜਿੰਮੇ ਪਿੰਡ ਦੇ ਜੁਆਲਾ ਸ਼ਾਹ ਦਾ ਕਿੰਨਾ ਸਾਰਾ ਕਰਜ਼ਾ ਚੜ੍ਹ ਗਿਆ ਸੀ। ਫ਼ੌਜੀ ਤਨਖ਼ਾਹ ਪਾਉਂਦਾ ਤੇ ਚੰਗਾ ਖਾਂਦਾ-ਪੀਂਦਾ। ਤੀਵੀਂ ਨਵੇਂ ਤੋਂ ਨਵੇਂ ਸੁਟ ਹੰਢਾਉਂਦੀ। ਉਹ ਕੁਝ ਤਾਂ ਵੱਡੇ ਭਾਈ ਦਾ ਭਾਰ ਹੌਲਾ ਕਰਦੇ? ਸੋ, ਜਦੋਂ ਵੀ ਫ਼ੌਜੀ ਦੀ ਘਰਵਾਲੀ ਰਾਮਗੜ ਆਉਂਦੀ, ਜਬਰੇ ਦੀ ਤੀਵੀਂ ਉਹਦੇ ਨਾਲ ਆਢਾ ਲਾ ਕੇ ਬੈਠ ਜਾਂਦੀ। ਗੱਲੀਂ-ਗੱਲੀਂ ਉਹਦੇ ਨਾਲ ਬੇਸ਼ਕੀ ਕਰਦੀ। ਉਹਨੂੰ ਬੁਰੀਆਂ-ਬੁਰੀਆਂ ਗੱਲਾਂ ਆਖਦੀ ਤੇ ਬੁੜ੍ਹਾ ਮਰਨ ਬਾਅਦ ਫ਼ੌਜੀ ਦੀ ਤੀਵੀਂ ਨੇ ਉੱਥੇ ਨਾ ਆਉਣ ਦੀ ਸਹੁੰ ਪਾ ਦਿੱਤੀ। ਫ਼ੌਜੀ ਛੁੱਟੀ ਆਉਂਦਾ ਤਾਂ ਸਹੁਰੀ ਹੀ ਬਹੁਤਾ ਰਹਿੰਦਾ। ਰਾਮਗੜ੍ਹ ਤਾਂ ਇੱਕ ਦੋ ਦਿਨ ਹੀ ਗੇੜਾ ਮਾਰਦਾ। ਰਾਮਗੜ੍ਹ ਆਉਂਦਾ ਵੀ ਤਾਂ ਪਿੰਡ ਦੇ ਹਾਣੀ ਮੁੰਡਿਆਂ ਨਾਲ ਸ਼ਰਾਬਾਂ ਪੀਂਦਾ ਰਹਿੰਦਾ। ਜਬਰੇ ’ਤੇ ਆਪਣੀ ਨੌਕਰੀ ਦਾ ਰੋਬ ਪਾਉਂਦਾ। ਜਬਰੇ ਕੋਲ ਉਹ ਘਰ ਕਦੇ ਨਹੀਂ ਆਇਆ ਸੀ। ਛੱਪੜੀ-ਵਿਹੜੇ ਗੇੜਾ ਮਾਰਦਾ ਤਾਂ ਹੋਰਾਂ ਲੋਕਾਂ ਦੇ ਘਰ ਹੀ ਚਾਹ-ਪਾਣੀ ਪੀ ਕੇ ਪਿੰਡ ਵਿੱਚ ਜਾ ਵੜਦਾ। ਸੌਂਦਾ ਵੀ ਉਹ ਜੱਟਾਂ ਦੇ ਘਰ ਹੀ ਜੱਟਾਂ ਦੇ ਮੁੰਡਿਆਂ ਨਾਲ ਉਹ ਦੀ ਲਿਹਾਜ਼ ਸੀ। ਉਨ੍ਹਾਂ ਨਾਲ ਹੀ ਬੈਠਣ ਉੱਠਣ ਸੀ। ਬਚਪਨ ਦਾ ਸਬੰਧ ਸੀ। ਸਬੰਧ ਵੀ ਕਾਹਦਾ ਸੀ ਉਹ ਉਹਦੀ ਤਾਰੀਫ਼ ਕਰਦੇ, "ਸੁਣਾ ਬਈ, ਫ਼ੌਜੀਆਂ! ਸੁਣਾ ਬਈ, ਹੌਲਦਾਰ! ਸੁਣਾ ਬਈ, ਸਰਦਾਰ ਸੁਰਜਨ ਸਿਆਂ।’ ਬੱਸ ਉਹ ਐਨੇ ਵਿੱਚ ਫੁੱਲ ਜਾਂਦਾ ਤੇ ਉਨ੍ਹਾਂ ਮੂਹਰੇ ਸ਼ਰਾਬ ਦੀ ਬੋਤਲ ਕੱਢ ਕੇ ਰੱਖ ਦਿੰਦਾ। ਉਹ ਮੁਫ਼ਤ ਦੀ ਘੁੱਗੀ ਕੁੱਟ ਲੈਂਦੇ।

ਜਬਰਾ ਸੀਰ ਛੱਡ ਕੇ ਜਦੋਂ ਸੜਕ 'ਤੇ ਲੱਗਿਆ ਸੀ, ਕੰਮ ਵਿੱਚ ਚਾਹੇ ਸੁਖਾਲਾ ਰਹਿੰਦਾ, ਪਰ ਉਹਦੀ ਆਮਦਨ ਬਹੁਤ ਘਟ ਗਈ। ਘਰ ਵਿੱਚ ਦਾਣਾ-ਫੱਕਾ ਤਾਂ ਸਾਰਾ ਮੱਲ ਦਾ ਆਉਂਦਾ। ਲੱਕੜ-ਤਿੰਬੜ ਚਾਹੇ ਉਹ ਸੜਕ ਦੇ ਦਰਖ਼ਤਾਂ ਤੋਂ ਲਾਹ ਲਿਆਉਂਦਾ, ਪਰ ਘਰ ਦੇ ਹੋਰ ਖ਼ਰਚ ਕਿੰਨੇ ਸਨ। ਜਦੋਂ ਉਹ ਸੀਰ ਦਾ ਕੰਮ ਕਰਦਾ ਸੀ, ਉਦੋਂ ਤਾਂ ਘਰ ਵਿੱਚ ਦਾਣਿਆਂ ਦੀ ਬੋਰੀਆਂ ਭਰੀਆਂ ਪਈਆਂ ਰਹਿੰਦੀਆਂ। ਹੁਣ ਤਾਂ ਉਹ ਮਹੀਨੇ ਦੇ ਮਹੀਨੇ ਕਣਕ ਲੈਂਦੇ ਤੇ ਗੁਜ਼ਾਰਾ ਜਿਹਾ ਕਰੀ ਜਾਂਦੇ। ਸੀਰ ਵੇਲੇ ਤਾਂ ਉਹ ਹਮੇਸ਼ਾ ਹੀ

94

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ