ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਘਰ ਵਿੱਚ ਗਾਂ ਰੱਖਦੇ ਸਨ। ਇੱਕ ਵਾਰ ਤਾਂ ਉਹ ਮੱਝ ਵੀ ਖਰੀਦ ਲਿਆਏ ਸਨ। ਮੱਝ ਚਾਹੇ ਚੌਥੇ-ਪੰਜਵੇਂ ਸੁਏ ਸੀ। ਉਨ੍ਹਾਂ ਕੋਲ ਆ ਕੇ ਉਹਨੇ ਤਿੰਨ ਸੂਏ ਦਿੱਤੇ ਸਨ। ਮੱਝ ਵੇਲੇ ਤਾਂ ਉਨ੍ਹਾਂ ਦੇ ਘਰ ਦੁੱਧ ਰੁਲ ਹੋ ਗਿਆ ਸੀ। ਤਿੰਨੇ ਜਣੇ ਡੱਕਵਾਂ ਦੁੱਧ ਪੀਂਦੇ। ਰਿੜਕਦੇ ਵੀ। ਬੂਟਾ ਘੜਕੁੱਲੇ ਵਰਗਾ ਬਣ ਗਿਆ ਸੀ। ਕੱਖ-ਪੱਠਾ ਜ਼ਿਮੀਦਾਰਾਂ ਦੇ ਖੇਤੋਂ ਆ ਜਾਂਦਾ। ਮੱਝ ਨੂੰ ਸਾਂਭਣ ਦਾ ਸਾਰਾ ਕੰਮ ਬੂਟੇ ਦੀ ਮਾਂ ਕਰ ਲੈਂਦੀ। ਉਹ ਤਾਂ ਜਿਵੇਂ ਮੱਝ ਦੇ ਆਹਰ ਵਿੱਚ ਹੀ ਰਹਿੰਦੀ ਹੋਵੇ। ਘਰ ਵਿੱਚ ਮੱਝ ਦਾ ਚਾਅ ਵੀ ਬੜਾ ਸੀ। ਛੱਪੜੀ ਵਿਹੜੇ ਵਿੱਚ ਕੁਝ ਘਰਾਂ ਕੋਲ ਹੀ ਮੱਝਾਂ ਸਨ। ਮੱਝ ਵਾਲੇ ਦੀ ਤਾਂ ਸਰਦਾਰੀ ਸੀ। ਮੱਝ ਵਾਲਾ ਘਰ ਤਾਂ ਵੱਡਾ ਸਮਝਿਆ ਜਾਂਦਾ। ਮੱਝ ਵਾਲੇ ਘਰ ਵਿੱਚ ਸਾਰੀਆਂ ਬਰਕਤਾਂ ਸਨ। ਮੱਝ ਵਾਲੇ ਘਰ ਦੀ ਸੁਆਣੀ ਤਾਂ ਸਿਰ ਉੱਚਾ ਕਰਕੇ ਤੁਰਦੀ।

ਬੁਟਾ ਉਡਾਰ ਹੁੰਦਾ ਜਾ ਰਿਹਾ ਸੀ। ਖਾਂਦਾ-ਪੀਂਦਾ ਤੇ ਕੁਦਾੜੀਆਂ ਮਾਰਦਾ। ਬੱਸ ਉਸੇ ਇੱਕ ਨੂੰ ਦੇਖ ਕੇ ਜਬਰਾ ਖ਼ੁਸ਼ ਰਹਿੰਦਾ। ਬੂਟਾ ਤਾਂ ਜਬਰੇ ਲਈ ਤਿਰਲੋਕੀ ਦੀ ਮਾਇਆ ਸੀ। ਬੂਟਾ ਤਾਂ ਇੱਕ ਸੂਰਜ ਸੀ, ਜਿਸ ਦਾ ਚਾਨਣ ਸਾਰੇ ਘਰ ਨੂੰ ਜਗਮਗਾ ਕੇ ਰੱਖਦਾ। ਪੁੱਤ ਦੇ ਸਹਾਰੇ ਮਾਂ ਖਿੜੀ ਕਪਾਹ ਵਾਂਗ ਹੱਸਦੀ। ਉਹਦੇ ਨਾਲ ਦਾ ਤਾਂ ਜੱਗ ਵਿੱਚ ਕੋਈ ਨਹੀਂ ਸੀ। ਪਤੀ-ਪਤਨੀ ਦੋਵੇਂ ਘਰ ਵਿੱਚ ਬੈਠ ਕੇ ਬੂਟੇ ਦੀਆਂ ਗੱਲਾਂ ਕਰਦੇ। ਉਹ ਦਿਨੋ-ਦਿਨ ਵਧਦਾ-ਫੁੱਲਦਾ ਜਾ ਰਿਹਾ ਸੀ। ਉਹਦੇ ਹੱਡ-ਪੈਰ ਕਿੰਨੇ ਤਕੜੇ ਸਨ। ਹੱਡਾਂ ’ਤੇ ਕਿੰਨਾ ਮਾਸ ਸੀ। ਉਹਦਾ ਮੂੰਹ ਕਿੰਨਾ ਭਰਿਆ-ਭਰਿਆ ਸੀ। ਉਹ ਕਿੰਨਾ ਚੁਸਤ ਸੀ। ਕਿੰਨਾ ਫੁਰਤੀਲਾ। ਮਾਂ-ਬਾਪ ਸੁਪਨੇ ਲੈਂਦੇ ਕਿ ਉਹ ਜਿਸ ਦਿਨ ਜੁਆਨ ਹੋ ਗਿਆ, ਘਰ ਦੇ ਸਾਰੇ ਧੋਣੇ ਧੋ ਕੇ ਰੱਖ ਦੇਵੇਗਾ। ਜਿਸ ਦਿਨ ਉਹ ਕੰਮ ’ਤੇ ਜਾਣ ਲੱਗ ਪਿਆ, ਜਬਰਾ ਸੋਚਦਾ ਉਹ ਆਪ ਸੜਕ ਦਾ ਕੰਮ ਛੱਡ ਦੇਵੇਗਾ ਤੇ ਘਰ ਬੈਠ ਕੇ ਸੁੱਖ ਦਾ ਸਾਹ ਲਵੇਗਾ। ਪੁੱਤ ਦੇ ਸਿਰ 'ਤੇ ਉਹ ਐਸ਼ ਕਰੇਗਾ। ਉਹਨੂੰ ਸਾਰੇ ਦੁੱਖ ਭੁੱਲ ਜਾਣਗੇ।

6

ਰਾਤ ਵੇਲੇ ਰੋਟੀ-ਟੁੱਕ ਦਾ ਕੰਮ ਮੁਕਾ ਕੇ ਜਦੋਂ ਉਹ ਮੰਜਿਆਂ 'ਤੇ ਪੈਣ ਲੱਗਦੇ ਤਾਂ ਬੂਟਾ ਬਹੁਤ ਲਾਚੜ ਜਾਂਦਾ। ਕਦੇ ਪਿਓ ਦੇ ਮੰਜੇ 'ਤੇ, ਕਦੇ ਮਾਂ ਦੇ ਮੰਜੇ 'ਤੇ। ਉੱਚੀ ਉੱਚੀ ਹੋਏ-ਹੋਏ ਕਰਦਾ, ਕਦੇ ਰਿਕਾਟ ਗਾਉਣ ਲੱਗ ਪੈਂਦਾ। ਮਾਂ ਨਾਲ ਪਿਆ ਹੁੰਦਾ ਤਾਂ ਪਿਓ ਦੇ ਮੰਜੇ ਤੇ ਜਾਣ ਦੀ ਜ਼ਿੱਦ ਕਰਦਾ। ਪਿਓ ਨਾਲ ਹੁੰਦਾ ਤਾਂ ਮਾਂ ਨੂੰ ਕਹਿੰਦਾ ਕਿ ਉਹਨੂੰ ਆਪਣੇ ਨਾਲ ਪਾ ਲਵੇ। ਪਤੀ-ਪਤਨੀ ਉਹਨੂੰ ਸੁੱਕਾ-ਸੁੱਕਾ ਝਿੜਕਦੇ। ਉਹ ਸੁੱਕਾ-ਸੁੱਕਾ ਰੋਂਦਾ ਤੇ ਫੇਰ ਨੀਂਦ ਨਾਲ ਉਹਦੀਆਂ ਪਲਕਾਂ ਭਾਰੀ ਹੋ ਜਾਂਦੀਆਂ ਤਾਂ ਉਹ ਕਿਸੇ ਨਾਲ ਵੀ ਸੌਂ ਜਾਂਦਾ।ਉਹ ਸੁੱਤਾ ਪਿਆ ਹੁੰਦਾ ਤਾਂ ਪਤੀ-ਪਤਨੀ ਘਰ ਦੀਆਂ ਗੱਲਾਂ ਛੇੜ ਲੈਂਦੇ।

ਇੱਕ ਰਾਤ ਜਬਰਾ ਕਹਿ ਰਿਹਾ ਸੀ, 'ਬੂਟਾ ਜੁਆਨ ਹੋ ਜੇ, ਮੇਰੇ ਸਾਰੇ ਕੰਮ ਸੰਭਾਲ ਲੂਗਾ।'

ਹੁਣ ਤਾਂ ਸੁੱਖ ਨਾਲ ਖਾਸਾ ਹੋ ਗਿਐ। ਮੇਰੇ ਨਾਲ ਘਰ ਦਾ ਨਿੱਕਾ-ਮੋਟਾ ਸਾਰਾ


ਛੱਪੜੀ ਵਿਹੜਾ


95