ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/97

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ‘ਖੇਤਾਂ ਵਿੱਚ ਵੱਟਾਂ ’ਤੇ ਫੇਰ ਲਿਆਇਆ ਕਰੂ। ਮੁੰਡਿਆਂ ਨਾਲ ਰਲਾ ਦਿਆਂਗੇ। ਹੋਰ ਵੀ ਤਾਂ ਜਾਂਦੇ ਨੇ। ਬਾਹਰ ਦਾ ਸਿਆਣ ਹੋ ਜੂ। ਇੱਥੇ ਤਾਂ ਜਵਾਕਾਂ ਨਾਲ ਮੱਥਾ ਮਾਰਦਾ ਰਹਿੰਦੈ ਸਾਰਾ ਦਿਨ। ਰੀਠੇ-ਕੋਠੀਆਂ ਈ ਨੀਂ ਮੁੱਕਦੇ ਇਹਦੇ। ਨਿੱਤ ਕੁੱਟ ਖਾ ਕੇ ਆ ਜਾਂਦੈ ਦੂਜਿਆਂ ਤੋਂ।'

ਬੱਕਰੀ ਗੁਆ ਕੇ ਆਜੂ। ਹਾਲੇ ਕਿਹੜੀ ਉਮਰ ਐ ਇਹਦੀ। ਹਾਲੇ ਤਾਂ ਆਪ ਈ ਇਹ ਮੇਮਣਾ ਜਿਹਾ ਐ।" ਉਹ ਹੱਸੀ ਤੇ ਫੇਰ ਬੂਟੇ ਦੇ ਸਿਰ `ਤੇ ਪਿਆਰ ਨਾਲ ਹੱਥ ਫੇਰਨ ਲੱਗੀ।

ਹੁਣੇ ਖੇਤੀਂ ਜਾਣ ਲੱਗੇ, ਫੇਰ ਈ ਵੱਲ ਆਊ ਇਹਨੂੰ ਖੇਤੀ ਦੇ ਕੰਮ ਦਾ। ਉਹ ਮੰਜੇ 'ਤੇ ਉਵੇਂ ਬੈਠਾ ਹੋਇਆ ਸੀ।

ਮੈਂ ਦੱਸਾਂ......" ਉਹ ਵੀ ਉੱਠ ਕੇ ਬੈਠ ਗਈ।

'ਹਾਂ.....'

'ਮੈਂ ਏਸ ਜਵਾਕ ਨੂੰ ਜੱਟਾਂ ਦੇ ਵੱਸ ਨੀਂ ਪੌਣਾ।'

"ਕਿਉਂ, ਇਹ ਕੋਈ ਮਾੜਾ ਕੰਮ ਐ। ਪਿਓ-ਦਾਦੇ ਨੇ ਕੀਤੈ, ਸਾਰੀ ਦੁਨੀਆਂ ਕਰੀ ਜਾਂਦੀ ਐ। ਖੇਤੀ ਦੇ ਕੰਮ ’ਚ ਤਾਂ ਪੂਰੀ ਬਰਕਤ ਐ।'

‘ਨਾ, ਇਹ ਕੋਈ ਕੰਮ ਐ? ਨ੍ਹੌਣ-ਧੋਣ ਦੀ ਸੂਰਤ ਨੀਂ ਰਹਿੰਦੀ ਅਗਲੇ ਨੂੰ। ਸਾਰੀ ਉਮਰ ਨ੍ਹੇਰਾ ਢੋਂਦੈ ਆਦਮੀ।'

‘ਫੇਰ ਹੋਰ ਕੀ ਦਫ਼ਤਰ ਤੇ ਬਠਾਏਂਗੀ ਇਹਨੂੰ? ਹੋਰ ਕੀ ਕਰੂਗਾ ਏਹੇ?'

ਮੈਂ ਤਾਂ ਇਹਨੂੰ ਪੜ੍ਹਨ ਲੌਣੇ। ਦਸ ਜਮਾਤਾਂ ਪਾਸ ਕਰਵੌਣੀਆਂ ਨੇ। ਨੌਕਰੀ ਇਹਦਾ ਮਾਮਾ ਆਪੇ ਦਵਾਉ। ਕੇਰਾਂ ਫਸ ਗਿਆ ਕਿਸੇ ਕਿੱਤੇ ਵਿੱਚ ਸਾਰੀ ਉਮਰ ਮੌਜਾਂ ਕਰੂ।

ਉਹ ਹੱਸਣ ਲੱਗਿਆ।

ਹੱਸਣ ਦੀ ਗੱਲ ਨੀਂ। ਆਪਾਂ ਤਾਂ ਇਹਨੂੰ ਪੜ੍ਹਾਵਾਂਗੇ, ਕਿੰਨੇ ਮੁੰਡੇ ਪੜ੍ਹਦੇ ਨੇ ਆਪਣੇ ਛੱਪੜੀ-ਵਿਹੜੇ ਦੇ ਈ। ਕਈ ਤਾਂ ਦਸਵੀਂ ਪਾਸ ਕਰ ਵੀ ਗਏ।

‘ਕਈ, ਕਿੰਨੇ ਕੁ? ਸਾਰੇ ਧੱਕੇ ਖਾਂਦੇ ਫਿਰਦੇ ਨੇ। ਇੱਕ ਨੂੰ ਵੀ ਨੌਕਰੀ ਨਹੀਂ ਮਿਲੀ।

"ਨਹੀਂ ਮਿਲੀ, ਮਿਲ ਜੁਗੀ। ਦਸਵੀਂ ਤਾਂ ਕਰਗੇ, ਜਿਵੇਂ ਦਸਵੀਂ ਕਰਗੇ, ਇਵੇਂ ਜਿਵੇਂ ਨੌਕਰੀ ਵੀ ਲੈ ਜਾਣਗੇ।

7

ਜਿਸ ਮਹੀਨੇ ਪ੍ਰਾਇਮਰੀ ਸਕੂਲ ਦੀਆਂ ਮਾਸਟਰਾਣੀਆਂ ਨਵੇਂ ਮੁੰਡੇ-ਕੁੜੀਆਂ ਦੇ ਨਾਉਂ ਲਿਖਣ ਛੱਪੜੀ-ਵਿਹੜੇ ਆਈਆਂ ਸਨ। ਉਨ੍ਹਾਂ ਦਿਨਾਂ ਵਿੱਚ ਜਬਰੇ ਦੇ ਘਰ ਵਿੱਚ ਕਣਕ ਦਾ ਇੱਕ ਵੀ ਦਾਣਾ ਨਹੀਂ ਸੀ। ਪਿੰਡ ਦੀ ਆਟਾ ਚੱਕੀ ਤੋਂ ਦੋ ਵਾਰੀ ਉਹ ਦਸ-ਦਸ ਕਿੱਲੋ ਆਟਾ ਮੁੱਲ ਲੈ ਕੇ ਆਇਆ। ਆਟਾ ਤਾਂ ਬਹੁਤ ਮਹਿੰਗਾ ਪੈਂਦਾ ਤੇ ਨਾਲੇ ਆਟਾ ਲਿਆਉਣ ਲਈ ਹਰ ਵਾਰ ਨਕਦ ਪੈਸੇ ਕਿੱਥੋਂ ਪੈਦਾ ਹੋ ਸਕਦੇ। ਉਸ ਸਾਲ ਉਨ੍ਹਾਂ ਕੋਲ ਮੱਝ ਨਹੀਂ ਸੀ, ਨਹੀਂ ਤਾਂ ਮੱਝ ਵੇਲੇ ਉਹ ਦੁੱਧ ਵੇਚ ਕੇ ਗੁਜ਼ਾਰਾ ਕਰ ਲੈਂਦੇ

ਛੱਪੜੀ ਵਿਹੜਾ

97