ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਸਨ। ਇਸ ਸਾਲ ਤਾਂ ਉਨ੍ਹਾਂ ਕੋਲ ਇੱਕ ਗਾਂ ਸੀ, ਥੋੜ੍ਹਾ-ਥੋੜ੍ਹਾ ਦੁੱਧ ਦੋਵੇਂ ਵੇਲੇ ਦੇ ਦਿੰਦੀ, ਬੱਸ ਚਾਹ ਬਣ ਜਾਂਦੀ। ਰਾਤ ਵੇਲੇ ਥੋੜਾ ਜਿਹਾ ਬਚਦਾ ਤਾਂ ਉਹ ਬੂਟਾ ਪੀ ਲੈਂਦਾ।

ਸੜਕ 'ਤੇ ਕੰਮ ਕਰਨ ਵਾਲੇ ਕੁਝ ਬੇਲਦਾਰ ਚੋਰੀਓਂ ਲੁੱਕ ਵੇਚ ਦਿੰਦੇ। ਬੱਜਰੀ ਦੀਆਂ ਬੋਰੀਆਂ ਭਰ ਕੇ ਚੁਕਾ ਦਿੰਦੇ। ਜਬਰੇ ਨੇ ਅਜਿਹਾ ਕੰਮ ਨਹੀਂ ਕੀਤਾ ਸੀ। ਉਹ ਤਾਂ ਰੱਬ ਤੋਂ ਡਰਨ ਵਾਲਾ ਬੰਦਾ ਸੀ। ਅਜਿਹਾ ਕਰ ਸਕਦਾ ਹੁੰਦਾ ਤਾਂ ਉਹ ਵੀ ਮੌਜਾਂ ਕਰਦਾ। ਦੂਜੇ ਬੇਲਦਾਰਾਂ ਤੇ ਮੇਟ ਨੂੰ ਇੰਝ ਕਰਦੇ ਉਹ ਦੇਖਦਾ ਰਹਿੰਦਾ, ਪਰ ਖ਼ੁਦ ਉਹਦੀ ਹਿੰਮਤ ਕਦੇ ਨਹੀਂ ਪਈ। ਉਹ ਤਾਂ ਇੰਝ ਕਰਨ ਨੂੰ ਪਾਪ ਸਮਝਦਾ। ਕਹਿੰਦਾ ਹੁੰਦਾ‘ਦਰਗਾਹ 'ਚ ਜਾ ਕੇ ਲੇਖਾ ਦੇਣੈ। ਕਾਹਨੂੰ ਐਵੇਂ ਪਾਪਾਂ ਦੇ ਭਾਗੀ ਬਣੀਏ। ਸਾਬਤ ਨਾਲੋਂ ਅੱਧੀ ਚੰਗੀ। ਹੱਕ ਦੀ ਖਾਣੀ ਐ, ਭਾਈ।

ਉਹਦਾ ਕੋਈ ਸਾਥੀ-ਬੇਲਦਾਰ ਕਹਿ ਵੀ ਦਿੰਦਾ-ਮਰ ਭੁੱਖਾ ਫੇਰ। ਮਰਨ ਪਿੱਛੋਂ ਦੇਖਿਐ, ਸੱਚ ਕੀਹ ਐ ਤੇ ਝੂਠ ਕੀਹ ਐ? ਸਾਰੀ ਦੁਨੀਆ ਕਰੀ ਜਾਂਦੀ ਐ। ਤੈਨੂੰ ਦੱਸ ਕੀ ਵੱਢ ਪੈਂਦੀ ਐ?'

‘ਨਾ ਭਰਾਵਾ, ਓਸ ਦਿਨ ਤਾਂ ਆਪਾਂ ਜੰਮੇ ਈ ਨੀਂ। ਅੱਧੀ ਤਾਂ ਲੰਘ ’ਗੀ, ਅੱਧੀ ਰਹਿੰਦੀ ਐ। ਆਪੇ ਰੱਬ ਦੇਉ। ਇਹ ਕੰਮ ਨੀਂ ਕਰਨਾ। ਉਹ ਮੋੜਵਾਂ ਜਵਾਬ ਦਿੰਦਾ।

ਇਹ ਉਹ ਦਿਨ ਸਨ, ਜਦੋਂ ਕਣਕ ਖੇਤਾਂ ਵਿੱਚ ਪੱਕਣ 'ਤੇ ਆਈ ਹੁੰਦੀ ਹੈ। ਡੰਗ ਪੂਰਾ ਕਰਨ ਵਾਲੇ ਜ਼ਿਮੀਦਾਰ ਤਾਂ ਫ਼ਸਲ ਨਿਕਲਦੇ ਹੀ ਖਾਣ-ਜੋਗੀ ਰੱਖ ਕੇ ਬਾਕੀ ਦੀ ਸਾਰੀ ਕਣਕ ਮੰਡੀ ’ਤੇ ਪਹੁੰਚਾ ਦਿੰਦੇ ਹਨ, ਪਰ ਸਰਦੇ-ਪੁੱਜਦੇ ਤੇ ਧਨੀ ਜ਼ਿਮੀਦਾਰ ਇਨ੍ਹਾਂ ਦਿਨਾਂ ਵਿੱਚ ਹੀ ਕਣਕ ਬਾਹਰ ਕੱਢਦੇ। ਇਨ੍ਹਾਂ ਦਿਨਾਂ ਵਿੱਚ ਹੀ ਕਣਕ ਮਹਿੰਗੀ ਹੋ ਕੇ ਵਿਕਦੀ। ਮੰਡੀ ਦੀ ਗੱਲ ਵੱਖਰੀ ਧਨਾਢ ਜ਼ਿਮੀਦਾਰ ਤਾਂ ਇਨ੍ਹਾਂ ਦਿਨਾਂ ਵਿੱਚ ਕਣਕ ਦਾ ਦੁੱਗਣਾ ਮੁੱਲ ਪਾਉਂਦੇ। ਮੰਡੀ ਤੇ ਜਾਣ ਦੀ ਲੋੜ ਹੀ ਨਹੀਂ ਰਹਿੰਦੀ। ਕਣਕ ਤਾਂ ਪਿੰਡ ਵਿੱਚ ਹੀ ਲੱਗ ਜਾਂਦੀ। ਲੋੜਵੰਦ ਲੋਕ ਚੜ੍ਹੇ-ਮੱਲ ਤੇ ਹੀ ਨਹੀਂ ਰਹਿੰਦੀ ਕਣਕ ਤਾਂ ਪਿੰਡ ਵਿੱਚ ਹੀ ਲੱਗ ਜਾਂਦੀ। ਲੋੜਵੰਦ ਲੋਕ ਚੜ੍ਹੇ-ਮੁੱਲ ’ਤੇ ਹੀ ਨਕਦਾਂ ਦੀ ਖ਼ਰੀਦ ਕੇ ਲੈ ਜਾਂਦੇ ਥੁੜੇ-ਟੁੱਟੇ ਕਿਸਾਨ ਲੋਕ ਡੂਢੀਆਂ-ਸਵਾਈਆ ਤੇ ਚੁੱਕ ਲੈਂਦੇ ਹਨ। ਇਨ੍ਹਾਂ ਦਿਨਾਂ ਵਿੱਚ ਕਣਕ ਦੀ ਨਿਰੀ ਚਾਂਦੀ ਬਣ ਉੱਠਦੀ ਹੈ। ਜਬਰੇ ਸਾਹਮਣੇ ਹੋਰ ਕੋਈ ਰਾਹ ਨਹੀਂ ਗਿਆ ਸੀ। ਹੁਣ ਤਾਂ ਇੱਕੋ ਇਲਾਜ ਸੀ ਕਿ ਉਹ ਕਿਸੇ ਜ਼ਿਮੀਦਾਰ ਦੇ ਘਰੋਂ ਲਿਖਤ ਕਰਕੇ ਕਣਕ ਲਿਆਵੇ। ਇੰਝ ਕਣਕ ਲਿਆਉਣ ਦੇ ਸਭ ਢੰਗ ਤਰੀਕਿਆਂ ਦਾ ਉਹਨੂੰ ਪਤਾ ਸੀ। ਇਹ ਵੀ ਪਤਾ ਸੀ ਕਿ ਇਸ ਦਾ ਕੀ ਨਤੀਜਾ ਨਿਕਲਦਾ ਹੈ, ਪਰ ਹੋਰ ਕੋਈ ਚਾਰਾ ਹੀ ਨਹੀਂ ਸੀ। ਇਹ ਪਹਿਲੀ ਵਾਰ ਸੀ, ਜਦੋਂ ਉਸਨੂੰ ਇੰਝ ਕਰਨਾ ਪੈਣਾ ਸੀ। ਐਤਕੀਂ ਦਾ ਸਾਲ ਹੀ ਕੁਝ ਇਸ ਤਰ੍ਹਾਂ ਦਾ ਚੰਦਰਾ ਚੜ੍ਹਿਆ ਸੀ। ਪਹਿਲਾਂ ਤਾਂ ਉਹਦਾ ਵੇਲਾ ਪੂਰਾ ਹੁੰਦਾ ਰਹਿੰਦਾ ਸੀ। ਕਿਤੋਂ ਨਾ ਕਿਤੋਂ ਕੋਈ ਪ੍ਰਬੰਧ ਬਣਦਾ ਰਹਿੰਦਾ। ਉਹ ਸੋਚਦਾ ਤਾਂ ਉਹਨੂੰ ਕਾਂਬਾ ਚੜ੍ਹਨ ਲੱਗਦਾ। ਇਸ ਤਰ੍ਹਾਂ ਨਾਲ ਕਰਜ਼ ਚੜ੍ਹੇ ਪੈਸੇ ਤਾਂ ਮਸਾਂ ਲਹਿੰਦੇ ਸਨ। ਕਰਜ਼ ਦਾ ਧਨ ਤਾਂ ਖੱਬਲ ਦੀਆਂ ਜੜ੍ਹਾਂ ਵਾਂਗ ਸੂੰਦਾ ਹੀ ਸੂੰਦਾ ਤੁਰਿਆ ਜਾਂਦਾ ਹੈ। ਇਹ ਜੜ੍ਹਾਂ ਕਿੰਨੀਆਂ ਵੀ ਕੱਟ-ਵੱਢ ਪੂਰੀਆਂ ਨਹੀਂ ਉਖੜਦੀਆਂ। ਆਪਣੀਆਂ ਦੋ ਭੈਣਾਂ ਦੇ ਵਿਆਹ ਜਿਹੜੇ ਉਹਨੇ ਸਿਰ-ਖ਼ੁਦ

98

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ