ਪੰਨਾ:ਰੂਪ ਲੇਖਾ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੀਆ ਹੁਨਰ ਪੇਸ਼ ਕਰਦਾ ਹੈ ਓਹ ਸਮਝੋ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ । ਕਲਾ ਮੰਦੀ ਤੋਂ ਮੰਦੀ ਸ਼ੈ ਦੀ ਬਦਬੋ ਨੂੰ ਮਾਰਨ ਦੀ ਹਿੱੱਮਤ ਰਖਦੀ ਹੈ। ਪੰਜਾਬੀ ਕਵਿਤਾ ਵਿਚ ਵਿਭਤਸ ਰਸ ਸ਼ਾਇਦ ਏਸੇ ਲਈ ਘਟ ਲਿਖਿਆ ਗਿਆ ਤੇ ਲਿਖਿਆ ਜਾ ਰਿਹਾ ਹੈ ਪਈ ਓਸ ਵਿਚ ਭੈੜੀਆਂ ਚੀਜ਼ਾਂ ਦੀ ਤਸਵੀਰ ਹੋਂਦੀ ਹੈ। ਅਸਲ ਵਿਚ ਕਵਿਤਾ ਜਾਂ ਚਿਤਰਕਾਰੀ ਉਹਨੂੰ ਸੋਹਣਾ ਕਰ ਦੇਂਦੀਆਂ ਹਨ। "ਦੇਖੋ ਗਿਰਝ”:-

ਘਸਮੈਲੀ ਘਸਮੈਲੀ
ਸਿਰ ਗੰਜਾ ਗੰਜਾ
ਚੁੰਝ ਲੰਮੀ ਲੰਮੀ

ਖੰਭ ਜ਼ੋਰੋਂ ਖੁੱਸੇ

(ਦੇਖੋ ਸਫਾ ੬)


****

ਗਿਰਝ ਦੀ ਸ਼ਕਲ ਦੇਖੋ ਤਾਂ ਜੀਅ ਖਰਾਬ ਹੋ ਜਾਵੇਗਾ, ਪਰ ਕਲਾ ਅਸਲੀਅਤ ਉੱਤੇ ਅਜਿਹਾ ਰੰਗ ਚੜ੍ਹਾਉਂਦੀ ਹੈ ਕਿ ਭੈੜੀ ਸ਼ੈ ਵੀ ਬਹੁਤ ਹੀ ਸੋਹਣੀ ਹੋ ਜਾਂਦੀ ਹੈ ।

ਏਸ ਨਿੱਕੀ ਜਿਹੀ ਪੁਸਤਕ ਦਾ ਨਾਂ "ਰੂਪ ਲੇਖਾ" ਏਸੇ ਲਈ ਰਖਿਆ ਹੈ ਪਈ ਏਸ ਵਿਚ ਸੁੰਦਰਤਾ ਉਘਾੜਣ ਲਈ ਕਈ ਥਾਈਂ ਨਮਾਣੇ ਜਤਨ ਕੀਤੇ ਹਨ । ਦੋ ਤਰ੍ਹਾਂ ਦੇ ਜਤਨ ਪਰਧਾਨ ਹਨ। ਇਕ ਤਾਂ ਭਾਵਾਂ ਵਿਚ ਸੁੰਦਰਤਾ ਲਿਆਉਣ ਦੀ ਚਾਹ ਰਹੀ ਹੈ, ਦੂਜੇ ਚਿਤਰਕਲਾ ਨਾਲ ਕਵਿਤਾ ਨੂੰ ਮਿਲਾ ਕੇ ਜਾਂ ਚਿਤਰਕਲਾ ਦੇ ਸੁਹੱਪਣ ਨੂੰ ਲਗਦੀ ਵਾਹ ਕਵਿਤਾ ਵਿਚ ਲਿਆ ਕੇ ਚਮਕ ਪੈਦਾ ਕਰਨ ਤੇ ਜੀਅ ਉਮਲਿਆ ਰਿਹਾ ਹੈ।

ਭਾਵਾਂ ਦੀ ਸੁੰਦਰਤਾ ਤੋਂ ਭਾਵ ਹੈ ਅਪਣੇ ਚੁਗਿਰਦੇ ਦੀ ਹਰ ਬੁਰਾਈ ਸੁਝਾਉਣੀ। ਮੇਰੀ ਜਾਚੇ ਸੁੰਦਰਤਾ ਉਹ ਹੈ ਜਿੱਥੇ ਸਾਫ

-ਙ-