ਪੰਨਾ:ਰੂਪ ਲੇਖਾ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ



ਮੁਖੋਂ ਇਹ ਕਹਾਉਣਾ ਨਹੀਂ ਸਨ ਚਾਹੁੰਦੇ "ਹੋ ਰਾਧਕੇ ਮੇਰੇ ਹਿਰਦੇ ਤੇ ਆਪਣੇ ਚਰਣ ਰਖੋ" ਇਕ ਪਾਸੇ ਦਾਸ ਭਾਵ ਸੀ ਦੂਜੇ ਪਾਸੇ ਸਚਿਆਈ ਪ੍ਰੇਮੀ ਦਾ ਹੱਦੋਂ ਵੱਧ ਪਿਆਰ ਸੀ । ਹਿਰਦੇ ਦੀ ਅਸਲੀ ਤਸਵੀਰ ਸੀ। ਅਖੀਰ ਸਤਿ ਤੇ ਕਲਾ ਪ੍ਰੇਮੀ ਨੂੰ ਗਿਆਨ ਹੋਇਆ । ਕਿਹਾ ਜਾਂਦਾ ਹੈ ਕਿ ਪੁੱਤ ਪੱਤ ਉੱਤੇ ਲਿਖੇ ਅੱਖਰ ਦਿਸੇ । ਕਵੀ ਨੇ ਸ਼ਲੋਕ (ਗੀਤ) ਗੋਬਿੰਦ ਜੀ ਦੀ ਭੇਟਾ ਕੀਤਾ | ਸਚਿਆਈ ਨੂੰ ਲਿਖਣ ਲਈ ਕਵੀ ਕਿਓੁਂ ਝੁਕੇ, ਏਸ ਪ੍ਰਸੰਗ ਦਾ ਇਸ਼ਾਰਾ ਮੈਂ ਵੀ ਕੀਤਾ ਹੈ:-

ਜੇ ਦਿਲ ਦੀਆਂ ਦੱਸਣੋਂ ਸੰਗੇ ਹੋ,
ਤਾਂ ਗੀਤ ਗੋਬਿੰਦ ਸਣਾਉਣਾ ਕੀ ?

ਕਵੀ ਦਾ ਕਮਾਲ ਓਥੇ ਹੋਂਦਾ ਹੈ ਜਦੋਂ ਸਤਿ ਨੂੰ ਸੰਦਰ ਬਣਾਏ । ਸਤਿ ਸੁੰਦਰਤਾ ਹੈ ਪਰ ਓਹਨੂੰ ਕਲਾ ਨੇ ਪਰਤੱਖ ਸੰਦਰ ਬਣਾਉਣਾ ਹੈ । ਸੋਹਣੀ ਸ਼ੈ ਨੂੰ ਕਵੀ ਨੇ ਹਰ ਥਾਂ ਤੋਂ ਲੈ ਲੈਣਾ | ਹੈ ਜਾਂ ਹਰ ਮੰਦੀ ਨੂੰ ਸੁੰਦਰ ਕਰ ਦੇਣਾ ਹੈ । ਸ਼ਹਿਦ ਗੜੁਚੀ ਕਲਾਮ ਦੇ ਮਾਲਕ ਹਾਫਿਜ਼ ਨੇ ਆਪਣੇ ਦੀਵਾਨ ਦੇ ਮੁੱਢ ਵਿਚ ਯਜ਼ੀਦ ਦੇ ਅਰਬੀ ਸ਼ੇਅਰ ਦਾ ਮਿਸਰਾਅ ਰਖ ਲਿਆ। ਸੰਦਰਤਾ ਦੇ ਸਵਾਦੋਂਂਂ ਘੱਿਥਆਂ, ਹਾਵਿ ਸ਼ ਨੂੰ ਬੁਰਾ ਭਲਾ ਕਿਹਾ, ਏਸ ਲਈ ਕਿ ਯਜ਼ੀਦ ਨੇ ਹਸਨ ਹੁਸੈਨ ਨੂੰ ਸ਼ਹੀਦ ਕਰਾਇਆ ਸੀ। ਸਤਿ ਤੇ ਸੁੰਦਰਤਾ ਦੇ ਰਾਖੇ ਹਾਫਿਜ਼ ਨੇ ਜਵਾਬ ਦਿ"

"ਜੀ ਮੈਂ ਤੇ ਕੁੜੇ ਦੇ ਵਿੱਚੋਂ,
ਸਾਹਿੱਤਕ ਲਾਲ ਬਚਾਇਆ ਹੈ"।

 ਕਲਾ ਸਾਡੀ ਨਜ਼ਰ ਨੂੰ ਖੁਲ੍ਹਿਅਾ ਕਰਦੀ ਹੈ । ਸਾਡੀ ਸੋਚ ਨੂੰ ਵਧਾਉਂਦੀ ਹੈ। ਉਹ ਤੰਗ ਖਿਆਲੀ ਤੋਂ ਜਿੱਚ ਆ ਕੇ ਇਕ ਥੰਨੇ ਹੋ ਜਾਂਦੀ ਹੈ। ਜਿਹੜਾ ਕਵੀ ਜਾਂ ਚਿਤਰਕਾਰ ਤੰਗ ਿਖਅਾ-

-ਘ-