ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਹਰ ਇਕ ਹੈ ਵੀ ਤੇ ਜਾਣੇ ਵੀ
ਮੈਂ ਹਾਂ ਹਟ ਦੀ ਸ਼ਾਨ ਅਨੋਖੀ ।
ਭਾਵ ਨੂੰ ਅਟੁੱਟ ਤੇ ਇਕ ਸਾਰ ਰੱਖਣ ਦਾ ਜਤਨ ਕੀਤਾ ਹੈ ਤੇ ਏਸ ਨੂੰ ਮੈਂ ਸੁੰਦਰਤਾ ਕਹਿੰਦਾ ਹਾਂ ।
ਕਈ ਨਜ਼ਮਾਂ ਵਿਚ ਬੋਲੀ ਭਾਵ ਦੀ ਲਯੋ ਨਾਲ ਵਗੀ ਹੈ । ਕਾਫੀਏ ਦਾ ਧਿਆਨ ਰਖਦਿਆਂ ਵੀ ਭਾਵ ਨਿਭਾਣ ਦਾ | ਖਿਆਲ ਰਿਹਾ ਹੈ:-
****
ਦਿਲ ਦਿਮਾਗ ਨੂੰ ਸਾਂਝਾ ਕਰ ਦੇ
ਜੀਵਨ ਰੱਤੀਆਂ ਹਿੱਮਤਾਂ ਭਰ ਦੇ
ਜਗਤ ਬਰਾਗੀ ਨੂੰ ਗੁਰ ਵਾਕਰ
ਬੰਦਾ ਦਈ ਬਣਾ।
ਕਵੀਆ ਐਸਾ ਤੀਰ ਚਲਾ ।
****
ਮੈਂ ਕਹਾਂ ਕਸ਼ਮੀਰ ਨੂੰ ਕੁਝ ਕਰ ਦਿਖਾ
ਹੱਥਲੀ ਬਾਜ਼ੀ ਨੂੰ ਹੱਥੀਂ ਹੀ ਬਣਾ
ਬਣ ਦਿਖਾ ਤੂੰ ਮੋਹਿਨੀ ਅਵਤਾਰ ਹੁਣ
ਡੋਬ ਬੈਂਤਾਂ ਨੂੰ ਦਿਤੇ ਤਾਰ ਹੁਣ ।
****
ਟਿੱਬਾ ਅਪਣੀ ਹੈਂਕੜ ਛੱਡੇ
ਹੋਇਆ ਹਿੱਕ ਉਭਾਰੇ,
ਜੀਵਨ ਦੀ ਅਸਵਾਰੀ ਖਾਤਰ
ਪੱਧਰਾ ਪੰਧ ਬਣਾ ਖਾਂ ।