ਸਮੱਗਰੀ 'ਤੇ ਜਾਓ

ਪੰਨਾ:ਰੂਪ ਲੇਖਾ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ



ਏਧਰ ਮੱਠ ਦਾਣੇ ਖਾਣ ਲਈ, .
ਤੇ ਓ ਧਰ ਬੋਲ ਲਵਾਇਆ ਹੈ।

ਮੈਂ ਉੱਤੇ ਇਸ਼ਾਰਾ ਕੀਤਾ ਸੀ ਪਈ ਚਿਤਰਕਲਾ ਸੁੰਦਰ ਹੈ ਤੇ ਕਵਿਤਾ ਦੀ ਭੈਣ ਹੋਈ ਏਸ ਲਈ ਡੂੰਘੇ ਭਾਵ ਦੱਸਣ ਲਈ ਮੁਸੱਵਰੀ ਦਾ ਗੁਣ ਗਾਉਂਦਾ ਤੇ ਦਾ ਤੇ ਫਾਇਦਾ ਉਠਾਉਣਾ ਚਾਹੁੰਦਾ ਹਾਂ:-

ਜੀਵਨ ਦਾ ਤੱਤ ਹੈ ਸੁੰਦਰਤਾ
ਸੱਤ ਸੁੰਦਰਤਾ ਦਾ ਚਿਤਰਕਲਾ
ਤੂੰ ਚਿਤਰ ਸ਼ਾਲਾ ਰਚਦਾ ਜਾ
ਮੜੀਆਂ ਤੇ ਪੱਥਰ ਲਾਉਣਾ ਕੀ ।

ਪਰਸਿੱਧ ਚਿਤਰਕਾਰ ਸਰਦਾਰ ਠਾਕਰ ਸਿੰਘ ਦੀਆਂ ਦੋ ਤਸਵੀਰਾਂ ਉੱਤੇ ਆਪਣੇ ਭਾਵ ਦਿਤੇ ਹਨ। ਸ੍ਰੀ ਸੁਸ਼ੀਲ ਸਰਕਾਰ ਦੀ ਤਸਵੀਰ “ਮਾਨਣੀ" ਦ੍ਰਾ ਸ੍ਰੀ ਐਮ. ਐਸ. ਰਣਧਾਵਾ ਨੇ ਹੁਨਰੀ ੫ੱਖੋਂ ਤੇ ਭਾਵ ਵਲੋਂ ਵੀ ਭੂਮਕਾ ਵਿਚ ਸਲਾਹਿਆ। ਮੈਂ ਓਸ ਦਾ ਭਾਵ ਵੱਖਰਾ ਕਢਿਆ ਹੈ ਦੇਖੋ "ਮਾਨਣੀ" ।

ਮੇਰੀ ਜਾਚੇ ਕਵਿਤਾ ਦਾ ਪਰਚਾਰ ਚਿਤਰਕਲਾ ਰਾਹੀਂ ਵੀ ਕਰਨਾ ਚਾਹੀਦਾ ਹੈ । ਸੋ ਏਸ ਸੰਚੀ ਵਿਚ ਭਾਈ ਸੋਹਣ ਸਿੰਘ ਆਰਟਿਸਟ ਦੀ ਹੇਠਲੀ ਬੋਲੀ ਰੰਗ ਹੋਈ ਦੇਣੀ ਸੀ ।

ਹਲ ਰੁਖ ਮੋਢੇ ਤੇ ਅੱਜ ਮੈਂ ਵੀ ਖੇਡੀ ਜਾਣਾ ।

ਕਾਂਗੜਾ ਕਲਮ ਦੀ ਤਰਜ਼ ਦਾ ਚਿਹਰਾ ਹੈ, ਕਪੜੇ ਵੀ ਓਸੇ ਢੱਬ ਦੇ ਚੁਸਤ ਤੇ ਕੁੜਤੇ ਦੀ ਰਵਾਨੀ ਰੱਖੀ ਹੈ । ਇਹ ਤਸਵੀਰ ਮਾਈ ਭਾਗੋ ਦੀ ਹੈ ਜੋ ਪਿੱਛੇ ਰਹਿ ਚੁੱਕੇ ਸਾਥੀਆਂ ਨੂੰ ਵੰਗਾਰ ਰਹੀ ਹੈ । ਪੰਜਾਬ ਦੀ ਮਸ਼ਹੂਰ ਕਾਂਗੜਾ ਕਲਮ ਤੇ ਪੰਜਾਬ ਦਾ ਮਸ਼ਹੂਰ ਪਰਸੰਗ ਤੇ ਪੰਜਾਬ ਦੀ ਸਭ ਤੋਂ ਮਸ਼ਹੂਰ