ਪੰਨਾ:ਰੂਪ ਲੇਖਾ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖਿਆਲ ਮਰਦਊ ਪੁਣੇ ਨਾਲ ਸਜ ਸਜਾ ਕੇ ਬੈਠੇ ਹੋਣ। ਲਫਜ਼ੀ ਜਾਲ ਜਾਂ ਓਪਰੇ ਬਣਾਉਟੀ, ਮਿੱਠੇ ਮਿੱਠੇ ਘੜੇ ਲਫਜ਼ਾਂ ਦੀਆਂ ਪਾਲਾਂ ਨਾ ਹੋਣ। ਲਫਜ਼ਾਂ ਦੀ ਜ਼ਾਹਿਰੀ ਝਣਕਾਰ ਨਾ ਹੋਵੇ। ਇਕ ਹਵਾਈ ਵਾਹਵਾ ਲੈਣ ਵਾਲੀ ਗੂੰਜ ਜਿਹੀ ਨਾ ਹੋਵੇ। ਲਫਜ਼ ਆਪਣੇ ਭਾਵ ਨੂੰ ਬਿਆਨ ਕਰੇ ਜੇ ਤਾਂ ਭਾਵ ਦੇ ਨਾਲ ਦਾ ਨਰਮ ਸੁਹਲ ਲਫਜ਼ ਲੱਭ ਪਵੇ ਤਾਂ ਪੌਂ ਬਾਰਾਂ ਨਹੀਂ ਤਾਂ ਭਾਵ ਨੂੰ ਕਾਇਮ ਰੱਖਣ ਵਾਲਾ ਕੁਝ ਠੇਠ ਜਾਂ ਕਰੜਾ ਸ਼ਬਦ ਰੱਖ ਲੈਣ। ਮੈਂ ਤਾਂ ਲਫਜ਼ੀ ਘੂਕਰ ਦੇ ਮੁਕਾਬਲੇ ਤੋਂ ਲੱਖ ਗੁਣਾ ਚੰਗਾ ਸਮਝਦਾ ਹਾਂ। ਭਾਵ ਭਰੇ ਰੁਕਵੇਂ ਆਦਿ ਸ਼ਬਦ ਸੁਣਕੇ ਮਤਲਬ ਦੀ ਸੁੰਦਰਤਾ ਦੇ ਸਤਿ ਨੂੰ ਕਾਇਮ ਰੱਖਣਾ ਹੈ ਤੇ ਓਪਰੀ ਮਿਠਾਸ ਵਾਲੇ ਨੇ ਛੂਈ ਮੂਈ ਦੇ ਬੂਟੇ ਵਾਂਙ, ਜਦੋਂ ਸੂਝ ਦਾ ਹੱਥ ਲਾਇਆ ਤਾਂ ਵਿਚਾਰੇ ਧੌਣ ਲਟਕਾ ਦੇਣੀ ਹੈ। ਬੋਲੀ ਰਗੜੀ ਰਗੜੀ ਕੇ ਆਪੇ ਅੱਖਾਂ ਵਿਚ ਪਾਉਣ ਵਾਲੀ ਹੋ ਜਾਣੀ ਹੈ। ਜਿਹੜੇ ਸ਼ਬਦ ਅੱਜ ਓਪਰੇ ਤੇ ਅਣਢੁਕਵੇਂ ਹੋਣ ਕਰ ਕੇ ਸਾਨੂੰ ਜਲਦੀ ਸਮਝ ਨਹੀਂ ਆਂਉਂਦੇ ਓਹ ਕਲ ਨੂੰ ਵਰਤਣ ਨਾਲ ਡੂੰਘੇ ਭਾਵ ਦੱਸਣ ਨਾਲ ਸਾਨੂੰ ਚੰਗੇ ਲਗ ਜਾਣਗੇ ਪਰ ਭਾਵ ਤਾਂ ਉੱਚੇ ਆਉਣਗੇ। ਸਾਨੂੰ ਡੂੰਘੀ ਗੱਲ ਲਿਖਣ ਦੀ ਜਾਚ ਆਵੇਗੀ। ਅਸੀਂ ਬਹੁਤੇ ਠੇਠ ਲਫਜ਼ਾਂ ਤੋਂ ਅਨਜਾਣ ਹਾਂ। ਦੂਜਾ ਅਸੀਂ ਡੂੰਘੇ ਖ਼ਿਆਲ ਸੁਣਣੋਂ ਵੀ ਕੰਨੀਂ ਕਤਰਾਉਂਦੇ ਹਾਂ। ਤੀਜਾ ਅਸੀਂ ਆਪਣੇ ਨੂੰ ਨਿੰਦਣਾ ਫੈਸ਼ਨ ਵੀ ਸਮਝਿਆ ਹੋਇਆ ਹੈ। ਏਸ ਲਈ ਜ਼ਾਹਿਰਾ ਸੋਹਣੀ ਕਵਿਤਾ ਵਲ ਝੁਕਾਅ ਹੈ ਤੇ ਪੜ੍ਹੀ ਜਨਤਾ ਨੇ ਭਾਵਿਕ ਸੁੰਦਰਤਾ ਨੂੰ ਦੇਖਣਾ ਸੀ ਓਹ ਗਿਣੇ ਮਿਥੇ ਸ਼ਾਇਰਾਂ ਤੋਂ ਬਿਨਾਂ ਅਗਾਂਹ ਵਧਣ ਨੂੰ

ਤਿਆਰ ਨਹੀਂ। ਸਿੱਟਾ ਇਹ ਨਿਕਲਿਆ ਕਿ ਗਿਣੇ ਮਿਥੇ ਕਵੀ ਕਿੰਨੀ ਕੁ

-ਚ-