ਸਮੱਗਰੀ 'ਤੇ ਜਾਓ

ਪੰਨਾ:ਰੂਪ ਲੇਖਾ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੀਵਨ ਦੇ ਹਿਮਾਲਾ ਤੇ

(੧)

ਜੀਵਨ ਦੇ ਹਿਮਾਲਾ ਤੇ,
ਸਜਰੇ ਖਿਆਲਾਂ ਦੀ,
ਬਰਫ਼ ਨ ਜੰਮੀ ਰਹੇ ।
ਵਰਤੋਂ ਦੀਆਂ ਇਕ ਰਸ ਕਿਰਨਾਂ,
ਪਾ ਪਾ ਪੰਘਰਾਂਦਾ ਜਾ,
ਤੇ ਜ਼ੋਰਾਂ-ਮੱਤੀਆਂ ਕੂਲ੍ਹਾਂ,
ਅਪਨੇ ਵਸ ਵਿਚ ਚਲਾਂਦਾ ਜਾ ।
ਕੋਈ ਕਵਿਤਾ ਕੂਲ੍ਹ ਬਣੇ,
ਕੋਈ ਚਿਤਰ ਕਾਰੀ ਬਣ ਕੇ,
ਨਿੱਘੀ ਮੌਜ ਦੇਵੇ ਹਰ ਮਨ ਨੂੰ।
ਅਕਲੋਂ ਖਾਲੀ ਬਲ ਉੱਤੇ,
ਨਿਤ ਸੂਝ ਹਰਿਔਲ ਵਿਛਾਂਦਾ ਜਾ ।

(੨)


ਜੀਵਨ ਦੇ ਹਿਮਾਲਾ ਤੇ,
ਮੌਲੇ ਹੋਏ ਝੁਕਦੇ ਦਿਸਦੇ,

੩.