ਪੰਨਾ:ਰੂਪ ਲੇਖਾ.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਕ ਸੀਨ ਦੇਖ ਕੇ

ਪੌਣ ਪੁਰੇ ਦੀ ਵੱਗ ਡਾਲਾਂ ਝੂਮ ਗਈਆਂ।
ਜਿਉਂ ਅੰਬੀ ਮੁਟਿਆਰਾਂ ਝੂਟੇ ਲੈਣ ਪਈਆਂ।

ਚਰੀਆਂ ਸਰ ਸਰ ਕੀਤੀ ਜੀਆ ਮੌਲ ਗਿਆ।
ਜੰਮੁ ਰੰਗੀ ਘਟ ਦਾ ਸਾਇਆ ਆਣ ਪਿਆ।

ਸਜ਼ਬਾ ਸਾਇਆ ਮਿਲ ਜੰਗਾਲੀ ਹੋਣ ਲੱਗਾ।
ਮੇਰੇ ਦਿਲ ਦੀ ਸਾਰੀ ਕਾਲਖ ਧੋਣ ਲੱਗਾ।

ਅੰਬਰੋਂ ਲਿਸ਼ਕੀ ਬਿਜਲੀ ਦੋਧੀ ਰੰਗ ਬਣਿਆ।
ਪਲ ਵਿਚ ਪਨਿਆ ਮੱਸਿਆ ਤਾਣਾ ਆ ਤਣਿਆਂ

ਬੱਦਲ ਸਹਿਜੇ ਸਹਿਜੇ ਅਰਸ਼ ਝੱਕ ਪਿਆ।
ਧਰਤੀ ਦੀ ਤਕ ਰੌਣਕ ਸੋਹਣਾ ਰੁੱਕ ਗਿਆ।

ਗੁਣ ਉੱਤੇ ਗੁਣ ਵਾਲਾ ਵੀ ਕਰ ਬਹਿੰਦਾ।
ਰੀਝ ਭਰੀ ਤੋਂ ਵੱਲੋਂ ਦਰਿਆ ਖੁਦ ਵਹਿੰਦਾ।

ਰੀਝਾਂ ਦਾ ਸਰਦਾਰ ਮੋਰ ਔਹ ਆਇਆ ਹੈ।
ਅੱਖਾਂ ਵਿਚ ਬੱਦਲ ਦਾ ਰੰਗ ਸਮਾਇਆ ਹ।

੪੫