ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਬਾਲ ਹਕੀਕਤ ਰਾਏ ਜੀ ਦੀ
ਬਾਲੀ ਚਿਖਾ ਜਿੰਨੇ ਵਿਚ ਛਾਤੀ।
ਜਿਹੜੀ ਵੈਣ ਅਨੋਖੋ ਪਾਉਂਦੀ,
ਨੈਣੋ ਦਿਲ ਦੇ ਵਹਿਣ ਵਹਾਉਂਦੀ!
ਜਿਸ ਦੇ ਢੋਲੇ,ਮਾਹੀਏ,ਟੱਪੇ,
ਇਸ਼ਕੀ ਬੇੜੀ ਦੇ ਲਈ ਚੱਪੇ।
ਜਿਦ੍ਹੀ ਬੁਝਾਰਤ ਸਨ ਪਰਚਾਉਂਦੀ,
ਨਾਲ ਸਿਆਣਪ ਅਕਲ ਸਿਖਾਉਂਦੀ,
ਜਿਹੜੀ ਨੱਚਦੀ ਗਿੱਧੇ ਪਾ ਪਾ,
ਜਿਹੜੀ ਮੱਚਦੀ ਵਾਰਾਂ ਗਾ ਗਾ।
ਦੇਂਦੀ ਅਤੀ ਰਸੀਲੇ ਹੋਕੇ,
ਆਤੂਆਂ ਨੂੰ ਆਖੇ ਪੇੜੇ।
ਜਿਦੇ ਸਹਾਗਾਂ ਘੋੜੀਆਂ ਕਰ ਕੇ,
ਹੋ ਜਾਂਦੇ ਨੇਂ ਪੱਕੇ ਰਿਸ਼ਤੇ।
ਜਿਦੇ ਅਖਾਣਾਂ ਦੀਆਂ ਖਾਣਾਂ,
ਲਾਉਣ ਬਹਾਰਾਂ ਨੀਤੀ ਦੀਆਂ।
ਗਾਧੀ ਬੈਠਾ ਜਿਨੂੰ ਧਿਆਏ,
ਹਲ ਵਾਹੁੰਦਾ ਜਿਸ ਦੇ ਗੁਣ ਗਾਏ,
ਬਾਲ ਨਿਆਣਾ ਬੋਲ ਸਿਵਾਣੇ,
ਅਨਪੜਿਆ ਵੀ ਰਮਜ਼ ਪਛਾਣੇ।
ਦੱਸੋ ਓਹਨੂੰ ਕਿਵੇਂ ਭੁਲਾਵਾਂ,
ਅਪਣੀ ਆਬ ਨੂੰ ਆਪ ਗਵਾਵਾਂ।
_______
੪੮.