ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
{
ਵੀਹਵੀਂ ਸਦੀ
ਇਸ ਅਧਖੜ ਸਦੀ ਸਿਆਣੀ ਨੇ,
ਰਿਮਤਾ ਰੱਤੀਆਂ ਜੀਵਨ ਜੁਗਤਾਂ,
ਹਰ ਇਕ ਬੰਦੇ ਨੂੰ ਦੇ ਦਿੱਤੀਆਂ।
ਪਰ ਨਹੀਂ ਮਜ਼ਦੂਰ ਸੰਭਾਲ ਸਕੇ,
ਸਚ ਨਹੀਂ ਰਖਦੇ ਫੋਕਟ ਧਰਮੀ।
ਇਨਸਾਫ਼ਾਂ ਨੂੰ ਰਮਜ਼ਾਂ ਦਸਦੀ:-
ਏਨਾ ਡੰਨ ਚਾਹੀਏ ਮੁਜਰਮ ਨੂੰ,
ਜੋ ਬਾਪੂ ਵਾਂਝ ਸੁਧਾਰ ਦਏ।
ਕੈਦੀ ਨੂੰ ਫਾਂਸੀ ਲਾਉਣਾ ਕੀ?
ਜੀਵਣ ਦਾ ਵਾਂਸ ਮੁਕਾਉਣਾ ਕੀ?
ਚੱਜ ਸਦਕਾ ਰੱਖੇ ਵਾਸੋਂ ਹੀ,
ਵੰਝਲੀ ਦੀ ਕੂਕ ਸੁਣੀਂਦੀ ਹੈ।
ਨਹੀਂ ਉਡਦੀਆਂ ਗੱਲਾਂ ਤੇ ਮਰਦੀ,
ਰਚਦੀ ਨਹੀਂ ਨਗਰ ਅਫ਼ਲਾਤੂ ਦਾ,
ਤੇ ਖ਼ਿਆਲੀ ਰਾਜ ਚਲਾਉਂਦੀ ਨਹੀਂ।
ਵਰਤੋਂ ਬਾਹਰੇ ਇਖ਼ਲਾਕਾਂ ਤੋਂ,
ਕੰਨੀ ਕਤਰਾਂਦੀ ਜਾਂਦੀ ਹੈ।
ਮਮਤਾ ਤੇ ਮਿੱਤਰਤਾ ਕੋਲੋਂ,
ਵਧ ਜਗਤ ਪ੍ਰੀਤ ਸੁਣਾਈ ਸੂ।
੫੦,