ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਕਹਿੰਦੀ ਹੈ ਹੀਰ ਵਿਚਾਣੀ ਦਾ,
ਕੋਈ ਵਾਧਾ ਨਹੀਂ, ਕੋਈ ਦੋਸ਼ ਨਹੀਂ।
ਰਾਂਝਣ ਨੂੰ ਆਪ ਉਕਸਾਇਆ ਸੀ,
ਮਾਪੇ ਮੁਕਰੇ ਸਨ ਕੌਲਾਂ ਤੋਂ।
ਚੰਨੇ ਦੀ ਖਿੱਚ ਨਹੀਂ ਇਹਨੂੰ,
ਉਹ ਤਾਰੇ ਮੱਧਮ ਪਾਉਂਦਾ ਹੈ।
ਇਸ ਵੱਖਰਾ ਦੰਨ ਚਮਕਾਉਣਾ ਹੈ,
ਜਿਸ ਨੇ ਹਰ ਤਾਰੇ ਦੀ ਰੌਣਕ,
ਖੋਹਣੀ ਨਹੀਂ ਚੌਣੀ ਕਰਨੀ ਹੈ।
ਸਮਰਾਜੀ ਜੰਗੀ ਲੀਲਾ ਨੂੰ,
ਤਕਦੇ ਹੀ ਡੋਬਾਂ ਪੈਣ ਪਈਆਂ।
ਤੁਹਿੰਦੀ ਨਹੀਂ ਹੱਕ ਲੜਾਈ ਤੋਂ,
ਟੁੰਬਦੀ ਪਈ ਹੈ ਮਜ਼ਦੂਰਾਂ ਨੂੰ।
_______