ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਗੁਲਦਸਤਾ
ਹਰ ਬੋਲੋਂ ਰਮਜ਼ ਸੁਝਾਵੋ ਵੀ,
ਹਰ ਰੰਗੋਂ ਰੂਪ ਦਿਖਾਵੋ ਵੀ।
ਮੈਥੋਂ ਜੇ ਸ਼ਕਲ ਵਹਾਉਣੀ ਜੇ,
ਤਾਂ ਹੱਥੀ ਕਲਮ ਫੜਾਵੋ ਵੀ।
ਜੇ ਅਪਣਾ ਭਗਤ ਰਿਝਾਉਣਾ ਹੈ,
ਤਾਂ ਤੀਰ ਕਮਾਨ ਸਜਾਵੋ ਵੀ।
ਜੇ ਬਾਪੂ ਬਣਨਾ ਚਾਹੁੰਦੇ ਹੋ,
ਤਾਂ ਪੁੱਤਾਂ ਨੂੰ ਪਰਚਾਵੋ ਵੀ।
ਕੁਲ ਰੰਗ ਕੁਰੰਗਤ ਫੜ ਗਏ ਨੇ,
ਹੁਣ ਇੱਕੋ ਰੰਗ ਲਿਆਵੋ ਵੀ।
ਸਦੀਆਂ ਤੋਂ ਜੋ ਹਾਂ ਪੀਂਦੇ ਪਏ,
ਉਸ ਮੁੱਸੀ ਨੂੰ ਉਲਟਾਵੋ ਵੀ।
ਬੇਬਕ ਮਜਲਿਸ ਹੈ ਮਾਕੀ ਦੀ,
ਪਰ ਅਪਣਾ ਰੰਗ ਜਮਾਵੋ ਵੀ।
ਗੁਣ ਗੁਣ ਵਿਚ ਉਮਰ ਗੁਜ਼ਾਰੀ ਜੇ,
ਮੀਰਾਂ ਦੇ ਵਾਂਲੂ ਗਾ ਵੀ।
੫੩.