ਸਮੱਗਰੀ 'ਤੇ ਜਾਓ

ਪੰਨਾ:ਰੂਪ ਲੇਖਾ.pdf/162

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਾਲੀ ਨੇ, ਫੁੱਲ ਉਡਾਉਣੇ ਨੇ,
ਵੇਲਾ ਹੈ ਬਾਗ਼ ਮਹਿਕਾਵੋ ਵੀ।

ਜੋ ਬੈਠੇ ਮੌਜਾਂ ਮਾਣ ਰਹੇ,
ਓਹਨਾਂ ਨੂੰ ਤਾਂ ਸਮਝਾਵੋ ਵੀ।

ਹਰਨਾਖਸ਼ ਨੂੰ ਜੋ ਮੱਤ ਦਏ,
ਇਕੋ ਹੀ ਪੁੱਤ ਬਣਾਵੋ ਵੀ।

ਸੰਸਾਰ ਬਣਾ ਤਾਂ ਬੈਠੇ ਹੋ,
ਪਰ ਮੱਛੀਆਂ ਨੂੰ ਬਚਵਾਵੋ ਵੀ।

ਕਿਉਂ ਪੰਜੇ ਵਹਿਣ ਸੁਕਾਏ ਜ,
ਇਸ ਕੀਤੀ ਤੇ ਸ਼ਰਮਾਵੋ ਵੀ।
________
੫੪.