ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਉੱਨੀ ਸੌ ਸੰਤਾਲੀ
ਚੜਿਆ ਮਾਂਹ ਅਗਸਤ ਦਾ, ਫੁੱਟ ਵਜਾਇਆ ਢੋਲ,
ਹਿੰਦੂ ਮੁਸਲਿਮ ਰਾਜ ਦਾ, ਜਾਤਾ ਹੋਣਾ ਘੋਲ।
ਪਿੜ ਬੱਧਾ ਸੀ ਕੂੜ ਨੇ, ਫਰਜ਼ ਨ ਢੁੱਕਾ ਕੋਲ,
ਖਾਰਾਂ ਛਿੰਝਾਂ ਪਾਈਆਂ, ਦਰਦ ਨ ਸਕਿਆ ਬੋਲ।
ਡੰਡ ਪੇਲੇ ਸ਼ੈਤਾਨ ਨੇ, ਸਾਰੇ ਕਪੜੇ ਖੋਲ,
ਹਠ ਨੇ ਕੱਢੀਆਂ ਬੈਠਕਾਂ ਸਬਰ ਗਿਆ ਸੀ ਡੋਲ।
ਗਰਜ਼ਾਂ ਪਗੜਾਂ ਕੀਤੀਆਂ, ਪ੍ਰੀਤ ਰਹੀ ਅਨਭੋਲ,
ਕਢਿਆ ਪੈਰੋਂ ਅਮਨ ਨੂੰ ਸਿਰ ਫੜ ਸੁੱਟਿਆ ਰੋਲ।
ਖੁੱਲ ਗਿਆ ਮੈਦਾਨ ਵਿਚ ਦੀਨ ਧਰਮ ਦਾ ਪੋਲ।
ਲੀਕਾਂ ਪਾ ਪਾ ਤਾਣਿਆ, ਬਦਲਿਆਂ ਨੇ ਜਾਲ,
ਪੰਜੇ ਪਾਣੀ ਰੋ ਪਏ, ਜਾਲ ਖਿਚੀਵਣ ਨਾਲ।
ਡੋਲੇ ਸਹਿਕਣ ਜਿਸ ਤਰਾਂ ਤੜਫ ਤੜਫ ਗਏ ਬਾਲ,
ਮੱਛੀਆਂ ਵਾਂਝ ਤਰੀਮਤਾਂ ਹੋਈਆਂ ਬਹੁਤ ਬੇਹਾਲ।
ਚਾਨਿਆਂ ਵਾਂਝ ਰੁਲ ਗਏ ਪੋਟੇ ਡੇਲੇ ਵਾਲ,
ਲੋਥਾਂ ਦੇ ਇਉਂ ਢੇਰ ਸਨ ਜਿਉਂ ਲਕੜਾਂ ਦੇ ਟਾਲ।
ਗੋਰਾ ਲਾਂਭੇ ਹੋ ਗਿਆ ਸਿਰ ਸਿਰ ਭਾਂਬੜ ਬਾਲ,
੫੫.