ਸਮੱਗਰੀ 'ਤੇ ਜਾਓ

ਪੰਨਾ:ਰੂਪ ਲੇਖਾ.pdf/164

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਾਲ ਦਿਓਤਾ ਸਮਝਿਆ ਆਹਾਂ ਨੂੰ ਝਣਕਾਰ,
ਜਾਣ ਲਿਆ ਕਿ ਮਿੱਝ ਨੇ ਦਿੱਤਾ ਫਰਸ਼ ਸਵਾਰ।
ਉੱਠੀ ਸੀ ਸੜਿਹਾਂਦ ਜੋ ਉਸ ਜਾਤੀ ਮਹਿਕਾਰ,
ਹੌਕੇ ਲੀਤੇ ਗਭਰੂਆਂ ਉਹਨੇ ਲਿਆ ਵਿਚਾਰ,
ਵਜਦੇ ਪਏ ਮਿਰਦੰਗ ਨੇ ਗੱਤ ਦੀ ਲਾਣ ਬਹਾਰ।
ਖੋਪਰੀਆਂ ਜਿਉਂ ਕੈਸੀਆਂ ਪਈਆਂ ਬਾਝ ਸੁਮਾਰ।
ਢਿਡ ਸਨ ਲੰਬੇ ਸਾਹ ਤੇ ਤਬਲੇ ਸਮਝ ਹਜ਼ਾਰ,
ਨਾਰਾਂ ਵੀਣਾਂ ਜਾਤੀਆਂ ਅਬਰਾਂ ਬੱਧੀ ਤਾਰ।
ਗਿਰਝਾਂ ਕਾਂ ਪਖਾਵਜੀ ਬੰਨ੍ਹ ਬੰਨ੍ਹ ਆਏ ਡਾਰ,
ਮਚਿਆ ਤੇ ਮੱਛਰ ਪਿਆ ਉਹ ਕਿਲਕਾਰੀ ਮਾਰ।
ਕੀਤਾ ਤਾਂਡਵ ਨਾਚ ਉਸ ਧਮਕ ਪਿਆ ਸੰਸਾਰ।
_____
੫੬.