ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
________________
ਗੁਲਦਸਤਾ ਅਜ ਵੱਖਰੀ ਚੀਜ਼ ਸੁਣਾਈ, ਹੁਣ ਵੱਖਰਾ ਰਾਗ ਬਣਾਈ ਹੋਰਾਂ ਰੰਗਾਂ ਕੀ ਕਰਨਾ ? ਇਕ ਰੰਗ ਮਜੀਠ ਕਰਾਈਂ । ਸਾਰੀ ਤਸਵੀਰ ਬਣੇ ਆਪੇ, ਦੋ ਚਾਰ ਲਕੀਰਾਂ ਪਾਈ। ਫੁਲਾਂ ਨੂੰ ਪਾਣੀ ਲਾ ਲੈ, ਇਹਨਾਂ ਨੂੰ ਫੇਰ ਫਬਾਈਂ । ਔਹ ਵਖਰੀ ਬੋਲੀ ਬੋਲਣ, ਤੂੰ ਅਪਣੀ ਠੇਠ ਸੁਣਾਈ। ਲੋਹਿਆ ਲਾਲ ਮਸਾਂ ਹੋਇਆ, ਵੇਲਾ ਈ ਸੱਟਾਂ ਲਾਈਂ । ਪਹੁ ਫੁੱਟੀ ਲਾਲੀ ਚਮਕੀ, ਨੈਣਾਂ ਦੇ ਵਿੱਚ ਵਸਾਈਂ । ੬੧.