ਸਮੱਗਰੀ 'ਤੇ ਜਾਓ

ਪੰਨਾ:ਰੂਪ ਲੇਖਾ.pdf/170

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਹਾਂ ਕਵੀ ਡਾਂਟੇ ਨਾਲ
ਮੁੱਲਾਂ ਪੰਡਤਾਂ ਸੁਰਗ ਰਚਾਏ,
    ਦਿੱਤੇ ਭਰਮੀ ਜਾਲ ਖਲਾਰ|
ਪਰ ਭਾਵੇਂ ਤੂੰ ਨਰਕ ਬਣਾਏ,
    ਕੀਤਾ ਸਤਿ ਦਾ ਹੀ ਸਤਿਕਾਰ|
ਹੰਢੇ ਵਰਤੇ ਲੋਕ ਵਸਾਏ,
    ਜਿਹੜੇ ਦਿਲ ਦੇ ਕਾਲੇ ਸਨ,
ਪਰ ਕੀ ਤੇਰੇ ਨਰਕਾਂ ਰਖਿਆ,
    ਤੇਜਾ ਸਿੰਘ ਜਿਹਾ ਗੱਦਾਰ?
ਕੀ ਗੁਰਦਾਸ ਦਾ ਉਹ ਤੱਕਿਆ ਈ-
    ਜਿਸ ਨੇ ਕੀਤੀ ਜਾਣੀ ਨਹੀਂ?
ਚੇਤੇ ਈ ਉਸ ਦੀਆਂ ਨਜ਼ਰਾਂ,
    ਜੋ ਜੋ ਵੀ ਕੀਤੀ ਸੀ ਕਾਰ?
ਕੀ ਤੂੰ ਗੰਗੂ ਲੱਭ ਸਕਦਾ ਹੈਂ,
    ਅਪਣੇ ਨਰਕਾਂ ਦੇ ਵਿੱਚੋਂ?
ਪ੍ਰਬੀਏ ਵਰਗਾ ਹੀ ਇਕ ਦਸ ਦੇ,
    ਜਿਸ ਨੇ ਕੀਤਾ ਵੀਰ ਪਿਆਰ?
ਤੇਰੇ ਨਰਕਾਂ ਹੱਦੋਂ ਵਧ ਕੇ,
    ਅਪਣੇ ਪੈਰ ਪਸਾਰੇ ਨੇ,
੬੨.